01-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-03-2026

ਪੁਲਿਸ ਉਪਰ ਗੋਲੀ ਚਲਾ ਕੇ ਭੱਜਿਆ ਡਰਾਈਵਰ ਐਨਕਾਊਾਟਰ 'ਚ ਹਲਾਕ

Ad Position 21
No active advertisement
ਅਜੀਤ ਡੈਸਕ 06-03-2026
ਸੈਕਰਾਮੈਂਟੋ, 5 ਮਾਰਚ (ਹੁਸਨ ਲੜੋਆ ਬੰਗਾ)-ਐਲ ਪਾਸੋ ਤੋਂ ਤਕਰੀਬਨ 90 ਮੀਲ ਦੂਰ ਸੀਏਰਾ ਬਲੰਕਾ ਨਾਕੇ 'ਤੇ ਪੁਲਿਸ ਉਪਰ ਗੋਲੀ ਚਲਾਉਣ ਉਪਰੰਤ ਇਕ ਡਰਾਈਵਰ ਆਪਣੀ ਗੱਡੀ ਨੂੰ ਤੇਜ਼ ਰਫ਼ਤਾਰ ਨਾਲ ਭਜਾ ਕੇ ਲੈ ਗਿਆ | ਕਲਬਰਸਨ ਕਾਊਾਟੀ ਸ਼ੈਰਿਫ ਦਫਤਰ ਦੇ ਇਕ ਬੁਲਾਰੇ ਨੇ ਕਿਹਾ ਹੈ ਕਿ ਪੁਲਿਸ ਵੱਲੋਂ ਪਿੱਛਾ ਕਰਕੇ ਤਕਰੀਬਨ 70 ਮੀਲ ਦੂਰ ਕੈਂਟ ਨੇੜੇ ਉਸ ਨੂੰ ਘੇਰ ਲਿਆ ਗਿਆ | ਜਿਥੇ ਪੁਲਿਸ ਨੇ ਉਸ ਨੂੰ ਗੱਡੀ ਵਿਚੋਂ ਬਾਹਰ ਆਉਣ ਲਈ ਕਿਹਾ | ਡਰਾਈਵਰ ਨੇ ਬਾਹਰ ਆਉਣ ਦੀ ਬਜਾਏ ਪੁਲਿਸ ਉਪਰ ਗੋਲੀ ਚਲਾਉਣ ਦੀ ਕੋਸ਼ਿਸ਼ ਕੀਤੀ ਪਰੰਤੂ ਪੁਲਿਸ ਅਫਸਰਾਂ ਵੱਲੋਂ ਉਸ ਦੀ ਇਹ ਕੋਸ਼ਿਸ਼ ਨਾਕਾਮ ਕਰ ਦਿੱਤੀ ਗਈ ਤੇ ਇਸ ਤੋਂ ਪਹਿਲਾਂ ਹੀ ਉਸ ਉਪਰ ਗੋਲੀ ਚਲਾ ਦਿੱਤੀ ਜਿਸ ਕਾਰਨ ਉਸ ਦੀ ਮÏਕੇ ਉਪਰ ਹੀ ਮÏਤ ਹੋ ਗਈ |

Ad Position 22
No active advertisement
ਪਿਛਲੀ ਖ਼ਬਰ ਲਾਰਾ ਦੱਤਾ ਨੇ ਦੁਬਈ 'ਚੋਂ ਵਾਪਸੀ ਲਈ ਲਗਾਈ ਮਦਦ ਦੀ ਗੁਹਾਰ ਅਗਲੀ ਖ਼ਬਰ ਐਡੀਲੇਡ 'ਚ ਹਾਦਸੇ 'ਚ ਪੰਜਾਬੀ ਨੌਜਵਾਨ ਦੀ ਮੌਤ <br/>
Ad Position 24