01-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-03-2026

ਐਡੀਲੇਡ 'ਚ ਹਾਦਸੇ 'ਚ ਪੰਜਾਬੀ ਨੌਜਵਾਨ ਦੀ ਮੌਤ <br/>

Ad Position 21
No active advertisement
ਅਜੀਤ ਡੈਸਕ 06-03-2026
ਐਡੀਲੇਡ, 5 ਮਾਰਚ (ਗੁਰਮੀਤ ਸਿੰਘ ਵਾਲੀਆ)-ਐਡੀਲੇਡ ਦੀ ਕਮਿਊਨਿਟੀ ਉੱਤਰੀ-ਦੱਖਣੀ ਮੋਟਰਵੇਅ 'ਤੇ ਵਾਪਰੇ ਇਕ ਦਰਦਨਾਕ ਸੜਕ ਹਾਦਸੇ 'ਚ ਪੰਜਾਬੀ ਭਾਈਚਾਰੇ ਦੇ 37 ਸਾਲਾ ਸਰਬਦਿਆਲ ਸਿੰਘ 'ਸੈਂਡੀ' ਸੰਧੂ ਦੀ ਮÏਤ 'ਤੇ ਗਹਿਰਾ ਸੋਗ ਮਨਾ ਰਹੀ ਹੈ | ਪ੍ਰਾਪਤ ਜਾਣਕਾਰੀ ਅਨੁਸਾਰ, ਸੈਂਡੀ ਸੰਧੂ ਆਪਣੇ ਭਰਾ ਨਾਲ ਮਿਲ ਕੇ ਇਕ ਖਰਾਬ ਹੋਈ ਗੱਡੀ ਨੂੰ ਜੰਪ-ਸਟਾਰਟ ਕਰਨ ਲਈ ਸੜਕ ਕਿਨਾਰੇ ਰੁਕੇ ਹੋਏ ਸਨ | ਇਸ ਦÏਰਾਨ ਇਕ ਯੂਟ ਵਾਹਨ ਨੇ ਕਥਿਤ ਤÏਰ 'ਤੇ ਤੇਜ਼ ਰਫ਼ਤਾਰ ਨਾਲ ਆ ਕੇ ਸੈਂਡੀ ਨੂੰ ਟੱਕਰ ਮਾਰ ਦਿੱਤੀ ਤੇ ਮÏਕੇ ਤੋਂ ਫ਼ਰਾਰ ਹੋ ਗਿਆ¢ਹਾਦਸੇ ਤੋਂ ਬਾਅਦ ਐਮਰਜੈਂਸੀ ਸੇਵਾਵਾਂ ਨੇ ਤੁਰੰਤ ਮÏਕੇ 'ਤੇ ਪਹੁੰਚ ਕੇ ਜ਼ਖ਼ਮੀ ਸੈਂਡੀ ਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ, ਪਰ ਭਾਰੀ ਖੂਨ ਵਹਿਣ ਕਾਰਨ ਉਸਨੂ ਬਚਾਇਆ ਨਾ ਜਾ ਸਕਿਆ¢ ਸੈਂਡੀ ਆਪਣੇ ਪਿੱਛੇ ਆਪਣੀ ਪਤਨੀ ਅਤੇ 2 ਬੱਚੇ ਛੱਡ ਗਿਆ ਹੈ | ਇਸ ਦੁਖਦਾਈ ਘਟਨਾ ਨੇ ਪਰਿਵਾਰ ਦੋਸਤਾਂ ਤੇ ਪੂਰੇ ਭਾਈਚਾਰੇ ਨੂੰ ਡੂੰਘੇ ਸਦਮੇ 'ਚ ਪਾ ਦਿੱਤਾ ਹੈ | ਪੁਲਿਸ ਵੱਲੋਂ 22 ਸਾਲਾ ਡਰਾਈਵਰ ਨੂੰ ਗਿ੍ਫ਼ਤਾਰ ਕਰ ਲਿਆ ਗਿਆ ਹੈ | ਦੱਸਿਆ ਜਾ ਰਿਹਾ ਹੈ ਕਿ ਉਸਦਾ ਡਰਾਈਵਿੰਗ ਲਾਇਸੈਂਸ ਰੱਦ ਸੀ ਤੇ ਉਹ ਕਥਿਤ ਤÏਰ 'ਤੇ ਸ਼ਰਾਬ ਦੇ ਨਸ਼ੇ 'ਚ ਸੀ | ਬਾਅਦ 'ਚ ਉਸਨੂੰ ਘਰ ਵਿਚ ਨਜ਼ਰਬੰਦੀ ਦੀ ਜ਼ਮਾਨਤ 'ਤੇ ਰਿਹਾ ਕਰ ਦਿੱਤਾ ਗਿਆ | ਮਾਮਲੇ ਸਬੰਧੀ ਜਾਂਚ ਤੇ ਅਦਾਲਤੀ ਕਾਰਵਾਈ ਜਾਰੀ ਹੈ |

Ad Position 22
No active advertisement
ਪਿਛਲੀ ਖ਼ਬਰ ਪੁਲਿਸ ਉਪਰ ਗੋਲੀ ਚਲਾ ਕੇ ਭੱਜਿਆ ਡਰਾਈਵਰ ਐਨਕਾਊਾਟਰ 'ਚ ਹਲਾਕ ਅਗਲੀ ਖ਼ਬਰ ਬਰਤਾਨੀਆ ਨੇ ਭਾਰਤ ਨੂੰ ਪ੍ਰਾਚੀਨ ਮੂਰਤੀ ਕੀਤੀ ਵਾਪਸ <br/>
Ad Position 24