ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਦੀ ਕੀਤੀ ਪ੍ਰਸ਼ੰਸਾ
ਅਜੀਤ ਡੈਸਕ
06-03-2026
ਸਿਡਨੀ, 5 ਮਾਰਚ (ਏਜੰਸੀ)-ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਤੇ ਸ਼ਾਸਨ ਰਿਕਾਰਡ ਦੀ ਪ੍ਰਸ਼ੰਸਾ ਕੀਤੀ ਹੈ | ਕੈਨੇਡੀਅਨ ਪ੍ਰਧਾਨ ਮੰਤਰੀ ਨੇ ਪ੍ਰਧਾਨ ਮੰਤਰੀ ਮੋਦੀ ਦੇ ਇਕਸਾਰ ਪਹੁੰਚ ਤੇ ਆਮ ਲੋਕਾਂ ਤੱਕ ਪਹੁੰਚਣ 'ਤੇ ਧਿਆਨ ਕੇਂਦਰਿਤ ਕਰਨ 'ਤੇ ਜ਼ੋਰ ਦਿੱਤਾ | ਉਨ੍ਹਾਂ ਨੇ ਓਟਾਵਾ ਤੇ ਨਵੀਂ ਦਿੱਲੀ ਵਿਚਕਾਰ ਸਬੰਧਾਂ ਨੂੰ ਹੋਰ ਡੂੰਘਾ ਕਰਨ ਦੇ ਯਤਨਾਂ ਵੱਲ ਵੀ ਸੰਕੇਤ ਦਿੱਤਾ | ਆਸਟ੍ਰੇਲੀਆ ਦੇ ਸਿਡਨੀ 'ਚ ਕਾਰਨੀ ਨੇ ਮੋਦੀ ਨੂੰ ਇਕ ਵਿਲੱਖਣ ਤੇ ਬਹੁਤ ਹੀ ਅਨੁਸ਼ਾਸਿਤ ਨੇਤਾ ਦੱਸਿਆ |