ਹਮਖਿਆਲ ਦੇਸ਼ਾਂ ਨਾਲ ਸਾਂਝ ਵਧਾਉਣਾ ਸਮੇਂ ਦੀ ਲੋੜ-ਕਾਰਨੀ <br/>
ਅਜੀਤ ਡੈਸਕ
06-03-2026
ਸਿਡਨੀ, 5 ਮਾਰਚ-ਭਾਰਤ ਤੋਂ ਬਾਅਦ ਆਸਟ੍ਰੇਲੀਆ 'ਚ ਆਪਣੀ ਸਰਕਾਰੀ ਫੇਰੀ ਦੌਰਾਨ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਵਲੋਂ ਵੱਖ-ਵੱਖ ਆਗੂਆਂ ਨਾਲ ਮੀਟਿੰਗਾਂ ਦਾ ਦÏਰ ਜਾਰੀ ਹੈ | ਕੁਝ ਦਿਨਾਂ ਦੀ ਹਿਚਕਚਾਹਟ ਤੋਂ ਬਾਅਦ ਬੀਤੇ ਕੱਲ੍ਹ ਉਨ੍ਹਾਂ ਨੇ ਪੱਤਰਕਾਰਾਂ ਨੂੰ ਵੀ ਸੰਬੋਧਨ ਕੀਤਾ | ਕਾਰਨੀ ਨੇ ਦੱਸਿਆ ਕਿ ਕੈਨੇਡਾ 'ਚ ਵਿਦੇਸ਼ੀ ਦਖਲ ਪ੍ਰਤੀ ਉਨ੍ਹਾਂ ਦੀ ਸਰਕਾਰ ਗੰਭੀਰ ਹੈ | ਉਨ੍ਹਾਂ ਆਖਿਆ ਕਿ ਹੋਰਨਾਂ ਦੇਸ਼ਾਂ ਦੀਆਂ ਸਰਕਾਰਾਂ (ਚੀਨ ਅਤੇ ਭਾਰਤ ਸਮੇਤ) ਨਾਲ ਮੇਲ-ਮਿਲਾਪ ਵਧਾਉਣਾ ਵੀ ਉਸੇ ਕੜੀ ਦਾ ਹਿੱਸਾ ਹੈ | ਭਾਈ ਹਰਦੀਪ ਸਿੰਘ ਨਿੱਝਰ ਦੇ ਕਤਲ ਮਾਮਲੇ ਬਾਰੇ ਕਾਰਨੀ ਨੇ ਆਖਿਆ ਕਿ ਉਸ ਮਾਮਲੇ 'ਚ ਕਾਨੂੰਨੀ ਪਰਕ੍ਰਿਆ ਚੱਲ ਰਹੀ ਹੈ ਜਿਸ ਕਰਕੇ ਉਨ੍ਹਾਂ ਵਲੋਂ ਕੁਝ ਕਹਿਣਾ ਉਚਿਤ ਨਹੀਂ ਹੋਵੇਗਾ ਪਰ ਉਨ੍ਹਾਂ ਦੀ ਸਰਕਾਰ ਦਾ ਕੰਮ ਇਹ ਯਕੀਨੀ ਬਣਾਉਣਾ ਹੈ ਕਿ ਇਨਸਾਫ ਹੋਵੇ | ਆਸਟ੍ਰੇਲੀਆ ਦੇ ਸ਼ਹਿਰ ਸਿਡਨੀ ਵਿਖੇ ਉਨ੍ਹਾਂ ਆਖਿਆ ਕਿ ਕੈਨੇਡਾ ਅਤੇ ਆਸਟ੍ਰੇਲੀਆ ਲੰਬੇ ਸਮੇਂ ਤੋਂ ਗੂੜ੍ਹੇ ਭਾਈਵਾਲ (5-ਆਈਜ਼) ਦੇਸ਼ ਹਨ ਤੇ ਇਸ ਸਾਂਝ ਨੂੰ ਹੋਰ ਵਧਾਉਣਾ ਦੋਵਾਂ ਦੇਸ਼ਾਂ ਦੇ ਤੇ ਸੰਸਾਰ ਦੇ ਹਿੱਤ 'ਚ ਵੀ ਹੈ | ਬੀਤੇ 12 ਕੁ ਸਾਲਾਂ 'ਚ ਕੈਨੇਡੀਅਨ ਪ੍ਰਧਾਨ ਮੰਤਰੀ ਦੀ ਇਹ ਪਹਿਲੀ ਆਸਟ੍ਰੇਲੀਆ ਫੇਰੀ ਹੈ | ਅੱਜ ਉਨ੍ਹਾਂ ਨੇ ਆਸਟ੍ਰੇਲੀਆ ਦੀ ਰਾਜਧਾਨੀ ਕੈਨਬਰਾ ਵਿਖੇ ਦੇਸ਼ ਦੀ ਸੰਸਦ ਦੇ ਦੋਵਾਂ ਸਦਨਾਂ ਦੇ ਸਾਂਝੇ ਇਜਲਾਸ ਨੂੰ ਸੰਬੋਧਨ ਕੀਤਾ | ਕਾਰਨੀ ਨੇ ਤਰਕ ਦਿੱਤਾ ਹੈ ਕਿ ਮਹਾਂਸ਼ਕਤੀਆਂ (ਅਮਰੀਕਾ, ਰੂਸ) ਦੇ ਵਧ ਰਹੇ ਦਬਦਬੇ ਕਾਰਨ ਆਪਣੀ ਸਥਿਤੀ ਨੂੰ ਡਾਂਵਾਂਡੋਲ ਮਹਿਸੂਸ ਕਰ ਰਹੇ ਮੱਧ-ਵਰਗੀ ਦੇਸ਼ਾਂ (ਆਸਟ੍ਰੇਲੀਆ, ਕੈਨੇਡਾ ਤੇ ਹੋਰ ਹਮਖਿਆਲੀ) ਦਾ ਆਪਣੀ ਹਸਤੀ ਤੇ ਆਰਥਿਕਤਾ ਬਚਾਉਣ ਲਈ ਸਹਿਯੋਗ ਨਾਲ ਅੱਗੇ ਵਧਣਾ ਸਮੇਂ ਦੀ ਲੋੜ ਹੈ | ਇਸੇ ਕੜੀ 'ਚ ਬੀਤੇ 6 ਕੁ ਮਹੀਨਿਆਂ ਦੀਆਂ ਕੋਸ਼ਿਸ਼ਾਂ ਨਾਲ ਕਾਰਨੀ ਸਰਕਾਰ ਭਾਰਤ ਸਮੇਤ ਕੁਝ ਦੇਸ਼ਾਂ ਨਾਲ ਵਪਾਰ ਤੇ ਰੱਖਿਆ ਦੇ ਖੇਤਰਾਂ 'ਚ 12 ਸਮਝÏਤੇ ਕਰ ਚੁੱਕੀ ਹੈ | ਕਾਰਨੀ ਨਾਲ ਆਸਟ੍ਰੇਲੀਆ 'ਚ ਕੈਨੇਡਾ ਦੇ ਰੱਖਿਆ ਮੰਤਰੀ ਡੇਵਿਡ ਮਗਿੰਟੀ ਵੀ ਮÏਜੂਦ ਹਨ | ਈਰਾਨ 'ਚ ਅਮਰੀਕੀ-ਇਜ਼ਰਾਇਲੀ ਫÏਜੀ ਕਾਰਵਾਈ ਬਾਰੇ ਮਗਿੰਟੀ ਨੇ ਦੱਸਿਆ ਕਿ ਇਸ ਕਾਰਵਾਈ ਦੀ ਤਿਆਰੀ ਤੇ ਹਮਲਾ ਕਰਨ ਵਿਚ ਕੈਨੇਡਾ ਸ਼ਾਮਿਲ ਨਹੀਂ ਹੈ ਤੇ ਨਾ ਕੈਨੇਡਾ ਇਸ ਯੁੱਧ ਦਾ ਹਿੱਸਾ ਹੈ | ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਕਾਰਨੀ ਤੇ ਵਿਦੇਸ਼ ਮੰਤਰੀ ਅਨੀਤਾ ਅਨੰਦ ਆਪਣੇ ਬਿਆਨ 'ਚ ਇਸ ਫੌਜੀ ਕਾਰਵਾਈ ਦਾ ਸਮਰਥਨ ਕਰ ਚੁੱਕੇ ਹਨ ਪਰ ਇਸ ਦੇ ਨਾਲ਼ ਹੀ ਉਨ੍ਹਾਂ ਨੇ ਇਸ ਮਸਲੇ ਦੇ ਹੱਲ ਲਈ ਕੂਟਨੀਤਕ ਪਹੁੰਚ ਅਪਨਾਉਣ ਦਾ ਸੱਦਾ ਵੀ ਦਿੱਤਾ ਹੈ |