30-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-03-2026

ਇੰਗਲੈਂਡ 'ਚ 14 ਸਾਲਾ ਸਿੱਖ ਲੜਕੇ ਤੇ ਨਸਲੀ ਹਮਲੇ ਦੀ ਚਰਚਾ

Ad Position 21
No active advertisement
ਅਜੀਤ ਡੈਸਕ 09-03-2026


ਲੰਡਨ, 8 ਮਾਰਚ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਇੰਗਲੈਂਡ ਦੇ ਸ਼ਹਿਰ ਵਾਲਸਾਲ 'ਚ 14 ਸਾਲਾ ਸਿੱਖ ਲੜਕੇ ਨਾਲ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਹੈ | ਪੁਲਿਸ ਮੁਤਾਬਕ ਬੀਤੇ ਕੱਲ ਸ਼ਾਮੀ 5 ਵਜੇ ਦੇ ਕਰੀਬ ਪਲਿਕ ਪਾਰਕ ਵਾਲਸਾਲ 'ਚ 6 ਲੋਕਾਂ ਨੇ ਲੜਕੇ 'ਤੇ ਹਮਲਾ ਕੀਤਾ | ਪੁਲਿਸ ਇਸ ਮਾਮਲੇ ਦੀ ਨਸਲੀ ਹਮਲੇ ਵਜੋਂ ਜਾਂਚ ਕਰ ਰਹੀ ਹੈ | ਰਿਪੋਰਟ ਮੁਤਾਬਿਕ ਹਮਲਾਵਰਾਂ ਨੇ ਕਾਲੇ ਰੰਗ ਦੇ ਕੱਪੜੇ ਪਹਿਨੇ ਹੋਏ ਸੀ | ਵਾਲਸਾਲ ਕੌਂਸਲ ਨੇ ਸਿੱਖ ਭਾਈਚਾਰੇ ਦੇ ਮੈਂਬਰਾਂ ਨੂੰ ਮਦਦ ਦੀ ਪੇਸ਼ਕਸ਼ ਕੀਤੀ ਹੈ ਤੇ ਕਿਸੇ ਵੀ ਮੌਕੇ ਦੇ ਗਵਾਹ ਜਾਂ ਜਾਣਕਾਰ ਨੂੰ ਤੁਰੰਤ ਪੁਲਿਸ ਨਾਲ ਸੰਪਰਕ ਕਰਨ ਦੀ ਅਪੀਲ ਕੀਤੀ ਹੈ | ਵੈਸਟ ਮਿਡਲੈਂਡ ਪੁਲਿਸ ਨੇ ਕਿਹਾ ਕਿ ਉਹ ਘਟਨਾਂ ਦੀ ਸੀ.ਸੀ.ਟੀ.ਵੀ. ਦੇ ਵੀਡੀਓ ਫੁਟੇਜ਼ ਰਾਹੀਂ ਜਾਂਚ ਕਰ ਰਹੀ ਹੈ | ਐਡਮ ਹਿਕਨ ਨੇ ਕਿਹਾ ਕਿ ਧਰਮ, ਰੰਗ ਜਾਂ ਨਸਲ ਦੇ ਅਧਾਰਿਤਕ ਹਮਲਾ ਸਹਿਣਯੋਗ ਨਹੀਂ ਹੈ | ਸਾਨੂੰ ਵਾਲਸਾਲ ਵਿਚ ਰਹਿੰਦੇ ਸਿੱਖ ਭਾਈਚਾਰੇ 'ਤੇ ਮਾਣ ਹੈ | ਜਦ ਇਸ ਖ਼ਬਰ ਦੇ ਸੰਬੰਧ ਵਿਚ ਸਿੱਖ ਯੂਥ ਯੂ.ਕੇ. ਤੇ ਸਿੱਖ ਫੈਡਰੇਸ਼ਨ ਯੂ.ਕੇ. ਦੇ ਜੱਸ ਸਿੰਘ ਨੇ ਕਿਹਾ ਕਿ ਇਹ ਮਾਮਲਾ ਨਿੱਜੀ ਹੈ ਤੇ ਇਹ ਨਸਲਵਾਦ ਨਾਲ ਸੰਬੰਧਿਤ ਨਹੀਂ ਹੈ | ਉਹ ਪਰਿਵਾਰ ਦੇ ਵੀ ਸੰਪਰਕ 'ਚ ਹਨ | ਇਸ ਮਸਲੇ ਨੂੰ ਸੰਗਤਾਂ ਦੇ ਸਹਿਯੋਗ ਨਾਲ ਸੁਲਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ |

Ad Position 22
No active advertisement
ਪਿਛਲੀ ਖ਼ਬਰ ਟੀ-20 ਵਿਸ਼ਵ ਕੱਪ ਟਰਾਫੀ ਦਾ ਜੈਪੁਰ ਨਾਲ ਸੰਬੰਧ ਅਗਲੀ ਖ਼ਬਰ ਅਕਾਲੀ ਦਲ ਦੀ ਸਰਕਾਰ ਬਣਨ 'ਤੇ ਲੋਕਾਂ ਦੇ ਰੁਕੇ ਹੋਏ ਕੰਮ ਪਹਿਲ ਦੇ ਆਧਾਰ 'ਤੇ ਕੀਤੇ ਜਾਣਗੇ-ਬੀਬਾ ਕੰਚਨਪ੍ਰੀਤ ਕੌਰ <br...
Ad Position 24