ਜੈਪੁਰ, 8 ਮਾਰਚ (ਪੀ.ਟੀ.ਆਈ.)-ਆਈ.ਸੀ.ਸੀ. ਪੁਰਸ਼ ਟੀ-20 ਵਿਸ਼ਵ ਕੱਪ ਟੂਰਨਾਮੈਂਟ ਦਾ ਜੈਪੁਰ ਨਾਲ ਵੀ ਇਕ ਗਹਿਰਾ ਸੰਬੰਧ ਹੈ, ਜਿੱਥੇ ਇਹ ਟਰਾਫੀ ਤਿਆਰ ਕੀਤੀ ਗਈ ਸੀ | ਜੈਪੁਰ-ਅਧਾਰਤ ਟਰਾਫੀ ਡਿਜ਼ਾਈਨਰ ਅਮਿਤ ਪਾਬੂਵਾਲ ਨੇ ਕਿਹਾ ਕਿ ਟੂਰਨਾਮੈਂਟ ਲਈ ਟਰਾਫੀ ਉਨ੍ਹਾਂ ਵਲੋਂ ਆਸਟ੍ਰੇਲੀਆ ਦੇ ਮਿਨਾਲੇ ਬ੍ਰਾਇਸ ਦੁਆਰਾ ਸ਼ੁਰੂਆਤੀ ਡਿਜ਼ਾਈਨ ਸੰਕਲਪ ਤਿਆਰ ਕਰਨ ਤੋਂ ਬਾਅਦ ਬਣਾਈ ਗਈ ਸੀ | ਪਾਬੂਵਾਲ ਨੇ ਕਿਹਾ ਕਿ ਟਰਾਫੀ ਦੀ ਡਿਜ਼ਾਈਨ ਰੂਪ-ਰੇਖਾ 2007 'ਚ ਤਿਆਰ ਕੀਤੀ ਗਈ ਸੀ, ਜਿਸ ਸਾਲ ਆਈ.ਸੀ.ਸੀ. ਪੁਰਸ਼ ਟੀ-20 ਵਿਸ਼ਵ ਕੱਪ ਦਾ ਪਹਿਲਾ ਐਡੀਸ਼ਨ ਕਰਵਾਇਆ ਗਿਆ ਸੀ | ਇਸ ਤੋਂ ਬਾਅਦ, ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ ਨੇ ਉਨ੍ਹਾਂ ਨੂੰ ਹੀ ਟਰਾਫੀ ਬਣਾਉਣ ਦਾ ਕੰਮ ਸੌਂਪਿਆ |
ਖੇਡ ਸੰਸਾਰ
Free
ਟੀ-20 ਵਿਸ਼ਵ ਕੱਪ ਟਰਾਫੀ ਦਾ ਜੈਪੁਰ ਨਾਲ ਸੰਬੰਧ
ਅਜੀਤ ਡੈਸਕ
09-03-2026