23-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-04-2026

ਦਿੱਲੀ ਹਾਈ ਕੋਰਟ ਵਲੋਂ ਹਨੀ ਸਿੰਘ ਤੇ ਬਾਦਸ਼ਾਹ ਦਾ 'ਅਸ਼ਲੀਲ' ਗੀਤ ਤੁਰੰਤ ਹਟਾਉਣ ਦਾ ਨਿਰਦੇਸ਼

Ad Position 21
No active advertisement
ਅਜੀਤ ਡੈਸਕ 03-04-2026
ਨਵੀਂ ਦਿੱਲੀ, 2 ਅਪ੍ਰੈਲ (ਪੀ.ਟੀ.ਆਈ.)-ਦਿੱਲੀ ਹਾਈ ਕੋਰਟ ਨੇ ਰੈਪਰ ਤੇ ਗਾਇਕ ਯੋ ਯੋ ਹਨੀ ਸਿੰਘ ਤੇ ਬਾਦਸ਼ਾਹ ਵਲੋਂ 2006 ਵਿਚ ਰਿਲੀਜ਼ ਕੀਤੇ ਗਏ ਇਕ ਅਸ਼ਲੀਲ ਤੇ ਅਪਮਾਨਜਨਕ ਗੀਤ ਦਾ ਸਖ਼ਤ ਵਿਰੋਧ ਕਰਦੇ ਹੋਏ ਕਿਹਾ ਕਿ ਇਹ ਟਰੈਕ ਸ਼ਿਸ਼ਟਾਚਾਰ ਦੇ ਘੱਟੋ-ਘੱਟ ਮਾਪਦੰਡਾਂ ਦੀ ਵੀ ਪੂਰੀ ਤਰ੍ਹਾਂ ਅਣਦੇਖੀ ਕਰਦਾ ਹੈ ਤੇ ਇਸਨੂੰ ਔਨਲਾਈਨ ਪਲੇਟਫਾਰਮਾਂ ਤੋਂ ਹਟਾਉਣ ਦਾ ਨਿਰਦੇਸ਼ ਦਿੱਤਾ | ਜਸਟਿਸ ਪੁਰਸ਼ੇਂਦਰ ਕੁਮਾਰ ਕÏਰਵ ਨੇ ਕਿਹਾ ਕਿ ਨਾਬਾਲਗਾਂ ਲਈ ਪਹੁੰਚਯੋਗ ਪਲੇਟਫਾਰਮਾਂ 'ਤੇ ਗੀਤ ਦੇ ਪ੍ਰਸਾਰ ਨੂੰ ਕਾਨੂੰਨ ਦੇ ਰਾਜ ਵਲੋਂ ਨਿਯੰਤਰਿਤ ਸਮਾਜ ਵਿਚ ਕਲਾਤਮਕ ਆਜ਼ਾਦੀ ਤੇ ਬੋਲਣ ਦੀ ਆਜ਼ਾਦੀ ਦੀ ਆੜ 'ਚ ਨਹੀਂ ਮੰਨਿਆ ਜਾ ਸਕਦਾ | ਜਸਟਿਸ ਕÏਰਵ ਨੇ ਕਿਹਾ ਕਿ ਉਸਨੇ ਆਪਣੇ ਚੈਂਬਰ ਵਿਚ ਗੀਤ ਸੁਣਿਆ ਤੇ ਸੋਚਿਆ ਕਿ ਇਸ 'ਚ ਕੋਈ ਕਲਾਤਮਕ ਜਾਂ ਸਮਾਜਿਕ ਮੁੱਲ ਦੀ ਘਾਟ ਹੈ ਤੇ ਅÏਰਤਾਂ ਨੂੰ ਮਖÏਲ ਦਾ ਵਿਸ਼ਾ ਬਣਾ ਦਿੱਤਾ ਗਿਆ ਹੈ | ਉਨ੍ਹਾਂ ਕਿਹਾ ਕਿ ਗਾਣੇ ਦਾ ਸਿਰਲੇਖ ਹੁਕਮ 'ਚ ਨਹੀਂ ਦਿੱਤਾ ਜਾ ਸਕਦਾ, ਇਹੀ ਗੱਲ ਪੂਰੀ ਤਰ੍ਹਾਂ ਅਸਵੀਕਾਰਨਯੋਗ ਜਾਪਦੀ ਹੈ | ਅਦਾਲਤ ਨੇ ਕਿਹਾ ਕਿ ਇਹ ਗਾਣਾ ਬਹੁਤ ਹੀ ਅਸ਼ਲੀਲ ਅਤੇ ਅÏਰਤਾਂ ਪ੍ਰਤੀ ਅਪਮਾਨਜਨਕ ਹੈ | ਅਦਾਲਤ ਨੇ ਇਸ ਮੁੱਦੇ 'ਤੇ ਹਨੀ ਸਿੰਘ ਅਤੇ ਬਾਦਸ਼ਾਹ ਨੂੰ ਨੋਟਿਸ ਵੀ ਜਾਰੀ ਕੀਤਾ ਹੈ | ਹਾਲਾਂਕਿ, ਦੋਵਾਂ ਗਾਇਕਾਂ ਵਲੋਂ ਇਹ ਗੀਤ ਗਾਏ ਜਾਣ ਤੋਂ ਇਨਕਾਰ ਕੀਤਾ ਗਿਆ ਹੈ |

Ad Position 22
No active advertisement
ਪਿਛਲੀ ਖ਼ਬਰ ਕਰਨਾਟਕ ਦੇ ਚਿੱਕਮਗਲੂਰ 'ਚ ਮੀਂਹ ਦੌਰਾਨ ਮੰਜ਼ਿਲ ਵੱਲ ਵਧਦੇ ਰਾਹਗੀਰ। ਅਗਲੀ ਖ਼ਬਰ -ਇੰਟਰਨੈਸ਼ਨਲ ਸੀਰੀਜ਼ ਗੋਲਫ- ਕੋਛੜ ਪਹਿਲੇ ਦਿਨ ਸਿਖਰਲੇ 10 'ਚ ਪੁੱਜਾ
Ad Position 24