23-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-04-2026

-ਇੰਟਰਨੈਸ਼ਨਲ ਸੀਰੀਜ਼ ਗੋਲਫ- ਕੋਛੜ ਪਹਿਲੇ ਦਿਨ ਸਿਖਰਲੇ 10 'ਚ ਪੁੱਜਾ

Ad Position 21
No active advertisement
ਅਜੀਤ ਡੈਸਕ 03-04-2026

ਚੀਬਾ (ਜਪਾਨ), 2 ਅਪ੍ਰੈਲ (ਪੀ.ਟੀ.ਆਈ.)-ਭਾਰਤੀ ਗੋਲਫਰ ਕਰਨਦੀਪ ਕੋਛੜ ਨੇ ਵੀਰਵਾਰ ਨੂੰ ਇੱਥੇ ਇੰਟਰਨੈਸ਼ਨਲ ਸੀਰੀਜ਼ ਜਪਾਨ ਦੇ ਪਹਿਲੇ ਦÏਰ ਵਿਚ ਚਾਰ ਅੰਡਰ 67 ਦਾ ਕਾਰਡ ਬਣਾ ਕੇ ਚੋਟੀ ਦੇ 10 'ਚ ਜਗ੍ਹਾ ਪੱਕੀ ਕੀਤੀ | ਇਕ ਟੂਰਨਾਮੈਂਟ ਜਿਸ 'ਚ 2 ਮਿਲੀਅਨ ਡਾਲਰ ਦੀ ਇਨਾਮੀ ਰਾਸ਼ੀ ਹੈ, ਵਿਚ ਕੋਛੜ ਟੇਬਲ-ਟÏਪਰ, ਕੋਰੀਆ ਦੇ ਹੋਂਗਟੇਕ ਕਿਮ ਤੋਂ ਤਿੰਨ ਸ਼ਾਟ ਪਿੱਛੇ ਹੈ | ਕਿਮ ਨੇ ਪਹਿਲੇ ਦਿਨ ਸੱਤ ਅੰਡਰ 64 ਦੇ ਪ੍ਰਭਾਵਸ਼ਾਲੀ ਸਕੋਰ ਨਾਲ ਲੀਡ ਸਥਾਪਤ ਕੀਤੀ | ਕੋਛੜ ਨੇ ਇੱਕ ਵੀ ਬੋਗੀ ਛੱਡੇ ਬਿਨਾਂ ਚਾਰ ਬਰਡੀਜ਼ - ਪਹਿਲੇ, ਚੌਥੇ, ਛੇਵੇਂ ਤੇ ਅੱਠਵੇਂ ਹੋਲ 'ਤੇ ਪੋਸਟ ਕੀਤੀਆਂ | ਭਾਰਤੀ ਦਿੱਗਜ ਜੀਵ ਮਿਲਖਾ ਸਿੰਘ (85ਵੇਂ ਸਥਾਨ 'ਤੇ) ਤੇ ਗਗਨਜੀਤ ਭੁੱਲਰ (103ਵੇਂ ਸਥਾਨ 'ਤੇ) ਨੇ ਕ੍ਰਮਵਾਰ ਇਕ ਓਵਰ 72 ਤੇ 2 ਓਵਰ 73 ਦਾ ਸਕੋਰ ਬਣਾਇਆ | ਇਨ੍ਹਾਂ ਖਿਡਾਰੀਆਂ ਨੂੰ ਸ਼ੁੱਕਰਵਾਰ ਨੂੰ ਮੁਕਾਬਲੇ 'ਚ ਬਣੇ ਰਹਿਣ ਲਈ ਸਖ਼ਤ ਮਿਹਨਤ ਕਰਨ ਦੀ ਲੋੜ ਹੋਵੇਗੀ |

Ad Position 22
No active advertisement
ਪਿਛਲੀ ਖ਼ਬਰ ਦਿੱਲੀ ਹਾਈ ਕੋਰਟ ਵਲੋਂ ਹਨੀ ਸਿੰਘ ਤੇ ਬਾਦਸ਼ਾਹ ਦਾ 'ਅਸ਼ਲੀਲ' ਗੀਤ ਤੁਰੰਤ ਹਟਾਉਣ ਦਾ ਨਿਰਦੇਸ਼ ਅਗਲੀ ਖ਼ਬਰ ਦੱਖਣੀ ਅਫ਼ਰੀਕੀ ਬੱਲੇਬਾਜ਼ ਡੁਸੇਨ ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਲਿਆ ਸੰਨਿਆਸ <br/>
Ad Position 24