23-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-04-2026

ਦੱਖਣੀ ਅਫ਼ਰੀਕੀ ਬੱਲੇਬਾਜ਼ ਡੁਸੇਨ ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਲਿਆ ਸੰਨਿਆਸ <br/>

Ad Position 21
No active advertisement
ਅਜੀਤ ਡੈਸਕ 03-04-2026

ਜੋਹਾਨਸਬਰਗ, 2 ਅਪ੍ਰੈਲ (ਪੀ.ਟੀ.ਆਈ.)-ਦੱਖਣੀ ਅਫ਼ਰੀਕੀ ਬੱਲੇਬਾਜ਼ ਰਾਸੀ ਵੈਨ ਡੇਰ ਡੁਸੇਨ ਨੇ ਇਸ ਸਾਲ ਦੀ ਕੇਂਦਰੀ ਇਕਰਾਰਨਾਮੇ ਦੀ ਸੂਚੀ ਵਿਚ ਜਗ੍ਹਾ ਬਣਾਉਣ 'ਚ ਅਸਫਲ ਰਹਿਣ ਤੋਂ ਬਾਅਦ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ | ਹਾਲਾਂਕਿ, ਉਸਨੇ ਕਿਹਾ ਕਿ ਉਹ ਆਪਣੀ ਘਰੇਲੂ ਟੀਮ, ਲਾਇਨਜ਼ ਲਈ ਖੇਡਣਾ ਜਾਰੀ ਰੱਖੇਗਾ | 37 ਸਾਲਾ ਜੋਹਾਨਸਬਰਗ ਦੇ ਮੂਲ ਨਿਵਾਸੀ, ਵੈਨ ਡੇਰ ਡੁਸੇਨ ਨੇ ਪਿਛਲੇ ਸਾਲ ਮਾਰਚ ਤੋਂ ਦੱਖਣੀ ਅਫ਼ਰੀਕਾ ਲਈ ਕੋਈ ਮੈਚ ਨਹੀਂ ਖੇਡਿਆ ਸੀ | ਉਸਨੇ 2018 'ਚ 29 ਸਾਲ ਦੀ ਉਮਰ 'ਚ ਆਪਣਾ ਅੰਤਰਰਾਸ਼ਟਰੀ ਡੈਬਿਊ ਕੀਤਾ ਸੀ ਤੇ 18 ਟੈਸਟ, 71 ਵਨਡੇ ਤੇ 57 ਟੀ-20 ਅੰਤਰਰਾਸ਼ਟਰੀ ਮੈਚ ਖੇਡੇ | 'ਐਕਸ' 'ਤੇ ਜਾਰੀ ਇਕ ਬਿਆਨ 'ਚ ਵੈਨ ਡੇਰ ਡੁਸੇਨ ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਆਪਣੇ ਸੰਨਿਆਸ ਦਾ ਐਲਾਨ ਕਰਦੇ ਹੋਏ ਕਿਹਾ ਕਿ ਦੱਖਣੀ ਅਫ਼ਰੀਕਾ ਦੀ ਜਰਸੀ ਪਹਿਨਣਾ ਤੇ ਦੱਖਣੀ ਅਫ਼ਰੀਕਾ ਲਈ ਖੇਡਣਾ ਮੇਰੇ ਕ੍ਰਿਕਟ ਕਰੀਅਰ ਦਾ ਸਭ ਤੋਂ ਵੱਡਾ ਸਨਮਾਨ ਰਿਹਾ ਹੈ | ਵੈਨ ਡੇਰ ਡੁਸੇਨ ਨੇ 2018 ਵਿਚ ਜ਼ਿੰਬਾਬਵੇ ਵਿਰੁੱਧ ਇਕ ਟੀ-20 ਅੰਤਰਰਾਸ਼ਟਰੀ ਮੈਚ 'ਚ ਆਪਣਾ ਅੰਤਰਰਾਸ਼ਟਰੀ ਡੈਬਿਊ ਕੀਤਾ ਤੇ ਬਾਅਦ ਵਿਚ ਆਪਣੇ ਆਪ ਨੂੰ ਸਾਰੇ ਫਾਰਮੈਟਾਂ ਵਿਚ ਇਕ ਸ਼ਾਨਦਾਰ ਖਿਡਾਰੀ ਵਜੋਂ ਸਥਾਪਿਤ ਕੀਤਾ | ਉਸਨੇ ਇਕ ਰੋਜ਼ਾ ਫਾਰਮੈਟ 'ਚ ਖਾਸ ਤÏਰ 'ਤੇ ਮਹੱਤਵਪੂਰਨ ਪ੍ਰਭਾਵ ਪਾਇਆ, 50 ਤੋਂ ਵੱਧ ਦੀ ਅÏਸਤ ਨਾਲ 2,657 ਦÏੜਾਂ ਬਣਾਈਆਂ, ਜਿਸ 'ਚ ਛੇ ਸੈਂਕੜੇ ਤੇ 17 ਅਰਧ-ਸੈਂਕੜੇ ਸ਼ਾਮਲ ਹਨ | ਡੁਸੇਨ 2022 ਵਿਚ ਰਾਜਸਥਾਨ ਰਾਇਲਜ਼ ਲਈ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐਲ.) ਵਿਚ ਵੀ ਖੇਡਿਆ ਸੀ |

Ad Position 22
No active advertisement
ਪਿਛਲੀ ਖ਼ਬਰ -ਇੰਟਰਨੈਸ਼ਨਲ ਸੀਰੀਜ਼ ਗੋਲਫ- ਕੋਛੜ ਪਹਿਲੇ ਦਿਨ ਸਿਖਰਲੇ 10 'ਚ ਪੁੱਜਾ ਅਗਲੀ ਖ਼ਬਰ ਫ਼ੀਫ਼ਾ ਵਿਸ਼ਵ ਕੱਪ ਫਾਈਨਲ ਦੀ ਟਿਕਟ ਦੀ ਕੀਮਤ 11 ਹਜ਼ਾਰ ਡਾਲਰ ਤੱਕ ਪੁੱਜੀ <br/>
Ad Position 24