23-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-04-2026

ਫ਼ੀਫ਼ਾ ਵਿਸ਼ਵ ਕੱਪ ਫਾਈਨਲ ਦੀ ਟਿਕਟ ਦੀ ਕੀਮਤ 11 ਹਜ਼ਾਰ ਡਾਲਰ ਤੱਕ ਪੁੱਜੀ <br/>

Ad Position 21
No active advertisement
ਅਜੀਤ ਡੈਸਕ 03-04-2026

ਜ਼ਿਊਰਿਖ, 2 ਅਪ੍ਰੈਲ (ਇੰਟ.)-11 ਜੂਨ ਤੋਂ ਅਮਰੀਕਾ, ਕੈਨੇਡਾ ਤੇ ਮੈਕਸੀਕੋ 'ਚ ਹੋਣ ਵਾਲੇ ਵਿਸ਼ਵ ਕੱਪ ਫੁੱਟਬਾਲ ਟੂਰਨਾਮੈਂਟ ਵਿਚ ਹਿੱਸਾ ਲੈਣ ਵਾਲੀਆਂ 48 ਟੀਮਾਂ ਦੀ ਪੁਸ਼ਟੀ ਤੋਂ ਬਾਅਦ ਫੀਫਾ ਨੇ ਫਾਈਨਲ ਮੈਚ ਲਈ ਵੱਧ ਤੋਂ ਵੱਧ ਟਿਕਟ ਦੀ ਕੀਮਤ 10,990 ਡਾਲਰ ਕਰ ਦਿੱਤੀ ਹੈ | ਜਦੋਂ ਫੀਫਾ ਨੇ ਦਸੰਬਰ ਵਿਚ ਟੂਰਨਾਮੈਂਟ ਦੇ ਡਰਾਅ ਤੋਂ ਬਾਅਦ ਵਿਕਰੀ ਲਈ ਟਿਕਟਾਂ ਜਾਰੀ ਕੀਤੀਆਂ, ਤਾਂ ਸ਼੍ਰੇਣੀ 1 ਦੀਆਂ ਟਿਕਟਾਂ ਦੀ ਕੀਮਤ 8,680 ਡਾਲਰ ਸੀ | ਨਿਊ ਜਰਸੀ ਦੇ ਈਸਟ ਰਦਰਫੋਰਡ ਦੇ ਮੈਟਲਾਈਫ ਸਟੇਡੀਅਮ ਵਿਚ 19 ਜੁਲਾਈ ਨੂੰ ਹੋਣ ਵਾਲੇ ਫਾਈਨਲ ਮੈਚ ਲਈ, ਫੀਫਾ ਦੀਆਂ ਸ਼੍ਰੇਣੀ 2 ਦੀਆਂ ਟਿਕਟਾਂ ਦੀ ਕੀਮਤ 7,380 ਡਾਲਰ ਕਰ ਦਿੱਤੀ ਗਈ ਹੈ, ਜੋ ਕਿ ਪਹਿਲੀ ਕੀਮਤ ਤੋਂ 5,575 ਡਾਲਰ ਵੱਧ ਹੈ | ਇਸੇ ਤਰ੍ਹਾਂ, ਸ਼੍ਰੇਣੀ 3 ਦੀਆਂ ਟਿਕਟਾਂ ਦੀ ਕੀਮਤ 5,785 ਡਾਲਰ ਰੱਖੀ ਗਈ ਹੈ, ਜੋ ਪਿਛਲੀ ਕੀਮਤ ਨਾਲੋਂ 4,185 ਡਾਲਰ ਦਾ ਵਾਧਾ ਹੈ |

Ad Position 22
No active advertisement
ਪਿਛਲੀ ਖ਼ਬਰ ਦੱਖਣੀ ਅਫ਼ਰੀਕੀ ਬੱਲੇਬਾਜ਼ ਡੁਸੇਨ ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਲਿਆ ਸੰਨਿਆਸ <br/> ਅਗਲੀ ਖ਼ਬਰ ਇਟਾਲੀਅਨ ਫੁੱਟਬਾਲ ਪ੍ਰਧਾਨ ਨੇ ਅਸਤੀਫਾ ਦਿੱਤਾ
Ad Position 24