ਰੋਮ, 2 ਅਪ੍ਰੈਲ (ਏਜੰਸੀ)-ਇਟਲੀ ਦੇ ਲਗਾਤਾਰ ਤੀਜੀ ਵਾਰ ਵਿਸ਼ਵ ਕੱਪ ਲਈ ਕੁਆਲੀਫਾਈ ਕਰਨ ਵਿਚ ਅਸਫਲ ਰਹਿਣ ਤੋਂ 2 ਦਿਨ ਬਾਅਦ ਦੇਸ਼ ਦੇ ਫੁੱਟਬਾਲ ਫੈਡਰੇਸ਼ਨ ਦੇ ਪ੍ਰਧਾਨ ਗੈਬਰੀਅਲ ਗ੍ਰੈਵੀਨਾ ਨੇ ਰਾਜਨੀਤਿਕ ਦਬਾਅ ਦੇ ਵਿਚਕਾਰ ਅਸਤੀਫਾ ਦੇ ਦਿੱਤਾ | ਗ੍ਰੇਵੀਨਾ ਦੇ ਇਸ ਫੈਸਲੇ ਤੋਂ ਬਾਅਦ, ਇਹ ਸੰਭਾਵਨਾ ਹੈ ਕਿ ਇਟਲੀ ਦੇ ਕੋਚ, ਗੇਨਾਰੋ ਗੈਟੂਸੋ ਨੂੰ ਵੀ ਉਨ੍ਹਾਂ ਦੇ ਅਹੁਦੇ ਤੋਂ ਹਟਾਇਆ ਜਾ ਸਕਦਾ ਹੈ | ਵਿਸ਼ਵ ਕੱਪ ਲਈ ਕੁਆਲੀਫਾਈ ਕਰਨ 'ਚ ਅਸਫਲ ਰਹਿਣ ਤੋਂ ਬਾਅਦ, ਖੇਡ ਮੰਤਰੀ ਐਂਡਰੀਆ ਅਬੋਦੀ ਨੇ ਗ੍ਰੇਵੀਨਾ ਦੀ ਅਗਵਾਈ 'ਚ ਇਟਾਲੀਅਨ ਫੁੱਟਬਾਲ ਫੈਡਰੇਸ਼ਨ ਦੇ ਅੰਦਰ ਬਦਲਾਅ ਦੀ ਮੰਗ ਕੀਤੀ ਸੀ |
ਖੇਡ ਸੰਸਾਰ
Free
ਇਟਾਲੀਅਨ ਫੁੱਟਬਾਲ ਪ੍ਰਧਾਨ ਨੇ ਅਸਤੀਫਾ ਦਿੱਤਾ
ਅਜੀਤ ਡੈਸਕ
03-04-2026