ਨਵੀਂ ਦਿੱਲੀ, 2 ਅਪ੍ਰੈਲ (ਇੰਟ.)-ਦੂਰਸੰਚਾਰ ਵਿਭਾਗ ਨੇ ਓਵਰ-ਦੀ-ਟÏਪਪਲੇਟਫਾਰਮਾਂਜਿਵੇਂ ਕਿ ਵਟਸਐਪ, ਟੈਲੀਗ੍ਰਾਮ ਤੇ ਓ.ਟੀ.ਟੀ. ਵਰਗੇ ਪਲੇਟਫਾਰਮਾਂ ਲਈ ਸਿਮ ਬਾਈਡਿੰਗ ਨਿਯਮਾਂ ਨੂੰ ਲਾਗੂ ਕਰਨ ਦੀ ਆਖਰੀ ਮਿਤੀ 31 ਦਸੰਬਰ ਤੱਕ ਵਧਾ ਦਿੱਤੀ ਹੈ | ਉਦਯੋਗ ਦੇ ਵਿਰੋਧ ਕਾਰਨ ਸਰਕਾਰ ਨੂੰ ਇਹ ਫੈਸਲਾ ਲੈਣ ਲਈ ਮਜਬੂਰ ਹੋਣਾ ਪਿਆ | ਸਿਮ ਬਾਈਡਿੰਗ ਤੋਂ ਇਲਾਵਾ ਓ.ਟੀ.ਟੀ. ਪਲੇਟਫਾਰਮਾਂ ਦੇ ਵੈੱਬ ਤੇ ਡੈਸਕਟÏਪ ਸੈਸ਼ਨਾਂ ਨੂੰ ਹਰ 6 ਘੰਟਿਆਂ ਵਿਚ ਆਪਣੇ ਆਪ ਲੌਗ ਆਉਟ ਕਰਨ ਤੇ ਕਿਊ.ਆਰ. ਕੋਡ ਪੇਅਰਿੰਗ ਰਾਹੀਂ ਮੁੜ-ਪ੍ਰਮਾਣੀਕਰਨ ਕਰਵਾਉਣ ਦੀ ਲੋੜ ਵਾਲੇ ਨਿਰਦੇਸ਼ਾਂ ਨੂੰ ਵੀ ਫਿਲਹਾਲ ਲਈ ਮੁਲਤਵੀ ਕਰ ਦਿੱਤਾ ਗਿਆ ਹੈ | ਇਸ ਦੀ ਬਜਾਏ, ਇਕ ਅਲਗ ਪਹੁੰਚ ਅਪਣਾਈ ਗਈ ਹੈ, ਜਿਸ ਦੇ ਤਹਿਤ ਸੈਸ਼ਨਾਂ ਨੂੰ ਸਿਰਫ ਸ਼ੱਕੀ ਧੋਖਾਧੜੀ ਵਾਲੀ ਗਤੀਵਿਧੀ ਵਾਲੇ ਮਾਮਲਿਆਂ ਵਿਚ ਤੁਰੰਤ ਖਤਮ ਕਰ ਦਿੱਤਾ ਜਾਵੇਗਾ | ਸਿਮ ਬਾਈਡਿੰਗ ਨਿਯਮਾਂ ਦੇ ਤਹਿਤ ਵਟਸਐਪ, ਟੈਲੀਗ੍ਰਾਮ ਤੇ ਓ.ਟੀ.ਟੀ. ਵਰਗੀਆਂ ਐਪਾਂ ਵਿਚ ਲÏਗ ਇਨ ਕਰਨ ਲਈ ਗ੍ਰਾਹਕ ਜਿਸ ਫ਼ੋਨ ਨੰਬਰ ਦੀ ਵਰਤੋਂ ਕਰਨਾ ਚਾਹੁੰਦੇ ਹਨ, ਉਸ ਨਾਲ ਜੁੜੇ ਸਿਮ ਕਾਰਡ ਦਾ ਡਿਵਾਈਸ ਵਿਚ ਮੌਜੂਦ ਹੋਣਾ ਲਾਜ਼ਮੀ ਹੈ | ਇਸ ਤੋਂ ਇਲਾਵਾ, ਇਹਨਾਂ ਮੈਸੇਜਿੰਗ ਐਪਸ ਦੇ ਵੈੱਬ ਸੰਸਕਰਣਾਂ ਨੂੰ ਹਰ 6 ਘੰਟਿਆਂ ਵਿਚ ਆਪਣੇ ਆਪ ਲੌਗ ਆਉਟ ਕਰਨ ਲਈ ਕਿਹਾ ਗਿਆ ਸੀ | ਹਾਲਾਂਕਿ, ਕੁਝ ਤਕਨੀਕੀ ਖਾਮੀਆਂ ਦੇ ਕਾਰਨ, ਕੰਪਨੀਆਂ ਅਜੇ ਤੱਕ ਇਹਨਾਂ ਉਪਾਵਾਂ ਨੂੰ ਲਾਗੂ ਕਰਨ ਦੇ ਯੋਗ ਨਹੀਂ ਹੋਈਆਂ ਹਨ | ਸਿੱਟੇ ਵਜੋਂ, ਸਰਕਾਰ ਨੇ ਇਨ੍ਹਾਂ ਨੂੰ ਲਾਗੂ ਕਰਨ ਦੀ ਆਖਰੀ ਮਿਤੀ 31 ਦਸੰਬਰ, 2026 ਤੱਕ