23-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-04-2026

ਗਾਇਕ ਜ਼ੁਬੀਨ ਗਰਗ ਦੀ ਮÏਤ ਦੀ ਜਾਂਚ ਸਮਾਪਤ-ਸਿੰਗਾਪੁਰ ਪੁਲਿਸ <br/>

Ad Position 21
No active advertisement
ਅਜੀਤ ਡੈਸਕ 03-04-2026
ਸਿੰਗਾਪੁਰ, 2 ਅਪ੍ਰੈਲ (ਪੀ.ਟੀ.ਆਈ.)-ਸਿੰਗਾਪੁਰ ਪੁਲਿਸ ਫੋਰਸ (ਐਸ.ਪੀ.ਐਫ.) ਨੇ ਪੁਸ਼ਟੀ ਕੀਤੀ ਹੈ ਕਿ ਗਾਇਕ ਜ਼ੁਬੀਨ ਗਰਗ ਦੀ ਮੌਤ, ਜੋ ਕਿ 19 ਸਤੰਬਰ, 2025 ਨੂੰ ਸਿੰਗਾਪੁਰ 'ਚ ਹੋਈ ਸੀ, ਦੀ ਜਾਂਚ ਸਮਾਪਤ ਹੋ ਗਈ ਹੈ ਅਤੇ ਕਿਸੇ ਸਾਜ਼ਿਸ਼ ਜਾਂ ਅਪਰਾਧਿਕ ਕਾਰਵਾਈ ਦਾ ਕੋਈ ਸਬੂਤ ਨਹੀਂ ਮਿਲਿਆ | ਇਕ ਬਿਆਨ 'ਚ ਕਿਹਾ ਗਿਆ ਹੈ ਕਿ ਸਿੰਗਾਪੁਰ ਦੇ 'ਕੋਰੋਨਰਜ਼ ਐਕਟ, 2010' ਦੇ ਤਹਿਤ ਕਾਰਵਾਈ ਕਰਦੇ ਹੋਏ, ਐਸ.ਪੀ.ਐਫ. ਨੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ, ਉਪਲਬਧ ਸਬੂਤਾਂ ਦੀ ਜਾਂਚ ਕੀਤੀ ਤੇ ਸਾਰੇ ਸੰਬੰਧਿਤ ਗਵਾਹਾਂ ਦੇ ਬਿਆਨ ਦਰਜ ਕੀਤੇ | ਬਿਆਨ ਅਨੁਸਾਰ ਐਸ.ਪੀ.ਐਫ. ਦੀ ਜਾਂਚ ਨੇ ਇਹ ਨਿਰਧਾਰਤ ਕੀਤਾ ਕਿ ਗਰਗ ਲਾਜ਼ਰਸ ਟਾਪੂ ਦੇ ਨੇੜੇ ਪਾਣੀਆਂ 'ਚ ਇਕ ਯਾਟ ਯਾਤਰਾ 'ਤੇ ਸੀ | ਜਦੋਂ ਉਹ ਪਾਣੀ ਵਿਚ ਦਾਖਲ ਹੋਇਆ ਤਾਂ ਉਹ ਇਕੱਲਾ ਤੈਰਿਆ ਤੇ ਯਾਟ ਤੋਂ ਦੂਰ ਚਲਾ ਗਿਆ; ਪਾਣੀ ਵਿਚ ਦਾਖਲ ਹੋਣ ਤੋਂ ਪਹਿਲਾਂ ਇਕ ਲਾਈਫ ਜੈਕੇਟ ਦੀ ਪੇਸ਼ਕਸ਼ ਕੀਤੇ ਜਾਣ ਦੇ ਬਾਵਜੂਦ, ਉਹ ਇਕ ਤੋਂ ਬਿਨਾਂ ਹੀ ਅੱਗੇ ਵਧਿਆ¢ ਇਸ ਤੋਂ ਬਾਅਦ, ਉਸਨੂੰ ਯਾਟ ਵੱਲ ਵਾਪਸ ਤੈਰਦੇ ਹੋਏ ਬੇਹੋਸ਼ ਹੁੰਦੇ ਦੇਖਿਆ ਗਿਆ | ਅਧਿਕਾਰੀ ਸਹਾਇਤਾ ਪ੍ਰਦਾਨ ਕਰਨ ਲਈ ਤੁਰੰਤ ਪਹੁੰਚੇ ਤੇ ਉਸਨੂੰ ਤੁਰੰਤ ਐਂਬੂਲੈਂਸ ਰਾਹੀਂ ਸਿੰਗਾਪੁਰ ਜਨਰਲ ਹਸਪਤਾਲ ਲਿਜਾਇਆ ਗਿਆ, ਜਿੱਥੇ ਬਾਅਦ 'ਚ ਉਸਦੀ ਮÏਤ ਹੋ ਗਈ |

Ad Position 22
No active advertisement
ਪਿਛਲੀ ਖ਼ਬਰ ਵੱਟਸਐਪ ਉਪਭੋਗਤਾਵਾਂ ਨੂੰ ਮਿਲੀ ਵੱਡੀ ਰਾਹਤ ਅਗਲੀ ਖ਼ਬਰ ਗੁਰਜੋਤ, ਗੁਣਤਾਸ ਤੇ ਕਮਲਜੀਤ ਨੂੰ ਮਿਲਿਆ ਚੇਂਜ ਮੇਕਰਜ਼ 2026 ਐਵਾਰਡ <br/>
Ad Position 24