07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-04-2026

ਕੈਨੇਡਾ ਦੇ ਪੰਜਾਬੀ ਪਹਿਲਵਾਨਾਂ ਨੇ ਪਨਾਮਾ 'ਚ ਜਿੱਤੇ 3 ਤਗਮੇ <br/>

Ad Position 21
No active advertisement
ਅਜੀਤ ਡੈਸਕ 07-04-2026
ਐਬਟਸਫੋਰਡ, 6 ਅਪ੍ਰੈਲ (ਗੁਰਦੀਪ ਸਿੰਘ ਗਰੇਵਾਲ)-ਪਨਾਮਾ ਦੀ ਰਾਜਧਾਨੀ ਪਨਾਮਾ ਸਿਟੀ ਵਿਖੇ ਹੋਈ ਪੈਨ-ਅਮਰੀਕਨ ਚੈਂਪੀਅਨਸ਼ਿਪ ਅੰਡਰ 17 ਲੜਕੇ ਤੇ ਲੜਕੀਆਂ ਦੇ ਕੁਸ਼ਤੀ ਮੁਕਾਬਲਿਆਂ ਵਿਚ ਬਿ੍ਟਿਸ਼ ਕੋਲੰਬੀਆ ਦੇ 3 ਪੰਜਾਬੀ ਪਹਿਲਵਾਨਾਂ ਗੁਰਲੀਨ ਕੌਰ ਢਿੱਲੋਂ ਤੇ ਉਦੇਪ੍ਰਤਾਪ ਸਿੰਘ ਨੇ ਚਾਂਦੀ ਤੇ ਖੁਸ਼ਲੀਨ ਕੌਰ 'ਖੁਸ਼ੀ' ਝੱਲੀ ਨੇ ਕਾਂਸੀ ਦੇ ਤਗਮੇ ਜਿੱਤ ਕੇ ਸਮੁੱਚੇ ਭਾਈਚਾਰੇ ਦਾ ਮਾਣ ਵਧਾਇਆ ਹੈ | ਇਨ੍ਹਾਂ ਅੰਤਰਰਾਸ਼ਟਰੀ ਕੁਸ਼ਤੀ ਮੁਕਾਬਲਿਆਂ 'ਚ 40 ਤੋਂ 110 ਕਿੱਲੋਵਰਗ ਦੇ ਪਹਿਲਵਾਨਾਂ ਨੇ ਹਿੱਸਾ ਲਿਆ ਸੀ ਤੇ ਕੈਨੇਡਾ ਦੀ 20 ਮੈਂਬਰੀ ਟੀਮ 'ਚ 6 ਪੰਜਾਬੀ ਪਹਿਲਵਾਨ ਉਦੇਪ੍ਰਤਾਪ ਸਿੰਘ ਬਿਲਨ, ਰੌਨਿਨ ਮਾਨ, ਗੌਰਵ ਬਾਹੀ, ਗੁਰਲੀਨ ਕੌਰ ਢਿੱਲੋਂ 'ਖੁਸ਼ੀ' ਝੱਲੀ ਤੇ ਅਸੀਸ਼ ਕੌਰ ਬੈਂਸ ਪਨਾਮਾ ਗਏ ਸਨ | ਕੈਨੇਡੀਅਨ ਮੱਲ ਅਖਾੜੇ ਦੀ ਪਹਿਲਵਾਨ ਗੁਰਲੀਨ ਕੌਰ ਢਿੱਲੋਂ ਨੇ 57 ਕਿੱਲੋਵਰਗ ਕੁਸ਼ਤੀ ਮੁਕਾਬਲੇ ਵਿਚ ਚਾਂਦੀ ਦਾ ਤਮਗਾ ਜਿੱਤਿਆ ਜਦਕਿ ਇਸੇ ਅਖਾੜੇ ਦੀ ਪਹਿਲਵਾਨ ਖੁਸ਼ਲੀਨ ਕੌਰ ਝੱਲੀ ਨੇ 69 ਕਿੱਲੋਵਰਗ ਕੁਸ਼ਤੀ ਮੁਕਾਬਲੇ ਵਿਚ ਕਾਂਸੀ ਦਾ ਤਗਮਾ ਜਿੱਤਿਆ | ਰੁਸਤਮ ਅਖਾੜੇ ਦੇ ਸੰਸਥਾਪਕ ਤੇ ਬੰਗਾ ਨੇੜਲੇ ਪਿੰਡ ਰਾਏਪੁਰ ਡੱਬਾ ਦੇ ਪਹਿਲਵਾਨ ਹਰਜੀਤ ਸਿੰਘ ਬਿਲਨ ਦੇ ਫਰਜੰਦ ਉਦੇਪ੍ਰਤਾਪ ਸਿੰਘ ਨੇ 110 ਕਿੱਲੋਵਰਗ ਕੁਸ਼ਤੀ ਮੁਕਾਬਲੇ ਵਿਚ ਮੈਕਸੀਕੋ ਦੇ ਪਹਿਲਵਾਨ ਗਰਾਡੋ ਇਬਾਰਰਾ ਨੂੰ ਹਰਾ ਕੇ ਚਾਂਦੀ ਦਾ ਤਗਮਾ ਜਿੱਤਿਆ |

Ad Position 22
No active advertisement
ਪਿਛਲੀ ਖ਼ਬਰ ਮੈਲਬੌਰਨ 'ਚ ਖੇਡਾਂ ਦੌਰਾਨ ਖਿੱਚ ਦਾ ਕੇਂਦਰ ਰਿਹਾ ਕਿਤਾਬ ਮੇਲਾ <br/> ਅਗਲੀ ਖ਼ਬਰ -ਬੈਡਮਿੰਟਨ ਏਸ਼ੀਅਨ ਚੈਂਪੀਅਨਸ਼ਿਪ- ਸਾਤਵਿਕ ਤੇ ਚਿਰਾਗ ਨੇ ਚੈਂਪੀਅਨਸ਼ਿਪ ਚੋਂ ਨਾਂਅ ਲਿਆ ਵਾਪਸ <br/>
Ad Position 24