07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-04-2026

ਮੈਲਬੌਰਨ 'ਚ ਖੇਡਾਂ ਦੌਰਾਨ ਖਿੱਚ ਦਾ ਕੇਂਦਰ ਰਿਹਾ ਕਿਤਾਬ ਮੇਲਾ <br/>

Ad Position 21
No active advertisement
ਅਜੀਤ ਡੈਸਕ 07-04-2026
ਮੈਲਬÏਰਨ, 6 ਅਪ੍ਰੈਲ (ਪਰਮਵੀਰ ਸਿੰਘ ਆਹਲੂਵਾਲੀਆ)-ਮੈਲਬੌਰਨ 'ਚ 38ਵੀਆਂ ਸਿੱਖ ਖੇਡਾਂ ਦੌਰਾਨ ਪੰਜਾਬ ਕਿਤਾਬ ਘਰ ਮੈਲਬÏਰਨ ਵੱਲੋਂ ਲਗਾਇਆ ਗਿਆ ਕਿਤਾਬਾਂ ਦਾ ਮੇਲਾ ਦਰਸ਼ਕਾਂ ਤੇ ਸਾਹਿਤ ਪ੍ਰੇਮੀਆਂ ਲਈ ਖਿੱਚ ਦਾ ਵਿਸ਼ੇਸ਼ ਕੇਂਦਰ ਬਣਿਆ ਰਿਹਾ | ਆਸਟ੍ਰੇਲੀਆ ਦੀ ਧਰਤੀ 'ਤੇ ਇਹ ਇਕ ਅਜਿਹਾ ਵਿਲੱਖਣ ਤੇ ਇਤਿਹਾਸਕ ਮੌਕਾ ਸੀ ਜਦੋਂ ਇੰਨੀ ਵੱਡੀ ਗਿਣਤੀ 'ਚ ਪੰਜਾਬੀ ਕਿਤਾਬਾਂ ਦੀ ਪ੍ਰਦਰਸ਼ਨੀ ਲਗਾਈ ਗਈ ਤੇ ਕਿਤਾਬ ਘਰ ਦੇ ਸੰਚਾਲਕ ਜਗਦੀਪ ਸਿੰਘ ਅਣਖੀ ਅਨੁਸਾਰ ਇਨ੍ਹਾਂ ਦਿਨਾਂ 'ਚ ਪਾਠਕਾਂ ਨੇ ਸਿੱਖ ਇਤਿਹਾਸ, ਪੰਜਾਬੀ ਸਾਹਿਤ, ਨਾਵਲ, ਕਹਾਣੀਆਂ ਤੇ ਖਾਸ ਕਰਕੇ ਬੱਚਿਆਂ ਲਈ ਗੁਰਮੁਖੀ ਸਿੱਖਣ ਵਾਲੀਆਂ ਪੁਸਤਕਾਂ ਵਿਚ ਭਾਰੀ ਦਿਲਚਸਪੀ ਦਿਖਾਈ, ਜਿਸ 'ਚ ਰਸੂਲ ਹਮਜ਼ਾਤੋਵ ਦੀ ਵਿਸ਼ਵ ਪ੍ਰਸਿੱਧ ਲਿਖਤ 'ਮੇਰਾ ਦਾਿਗ਼ਸਤਾਨ', ਡਾ. ਗੁਰਪ੍ਰੀਤ ਸਿੰਘ ਧੁੱਗਾ ਦੀ ਪੁਸਤਕ 'ਚਾਲੀ ਦਿਨ', ਮਹਿੰਦਰ ਸਿੰਘ ਰੰਧਾਵਾ ਦੀ ਜੀਵਨੀ 'ਆਪ-ਬੀਤੀ' ਸਮੇਤ ਸੁਖਵਿੰਦਰ ਅੰਮਿ੍ਤ, ਭਾਈ ਵੀਰ ਸਿੰਘ ਤੇ ਸੋਹਣ ਸਿੰਘ ਸੀਤਲ ਦੀਆਂ ਰਚਨਾਵਾਂ ਦੀ ਸਭ ਤੋਂ ਵੱਧ ਵਿਕਰੀ ਹੋਈ | ਇਸ ਸਾਹਿਤਕ ਮੇਲੇ ਦੀ ਇਕ ਹੋਰ ਵੱਡੀ ਪ੍ਰਾਪਤੀ ਪੰਜਾਬੀ ਕਿਤਾਬ ਘਰ ਵੱਲੋਂ ਪ੍ਰੀਤਮ ਪ੍ਰਕਾਸ਼ਨ ਮਹਿਲ ਕਲਾਂ ਤੇ ਸੀ-ਸੈਵਨ ਆਸਟ੍ਰੇਲੀਆ ਦੇ ਸਹਿਯੋਗ ਨਾਲ ਵਿਦੇਸ਼ੀ ਧਰਤੀ 'ਤੇ ਜੰਮੇ-ਪਲੇ ਬੱਚਿਆਂ ਨੂੰ ਆਪਣੀ ਮਾਂ-ਬੋਲੀ ਨਾਲ ਜੋੜਨ ਲਈ ਤਿਆਰ ਕੀਤੇ ਗਏ ਵਿਸ਼ੇਸ਼ ਕਾਇਦੇ 'ਮੇਰਾ ਪਹਿਲਾ ਪੰਜਾਬੀ ਕਾਇਦਾ' ਦੀ ਘੁੰਡ-ਚੁਕਾਈ ਰਹੀ, ਜੋ ਬੱਚਿਆਂ ਨੂੰ ਗੁਰਮੁਖੀ ਦੇ ਮੁੱਢਲੇ ਗਿਆਨ, ਅੱਖਰਾਂ ਦੀ ਬਣਤਰ ਤੇ ਸਹੀ ਉਚਾਰਨ ਸਿਖਾਉਣ 'ਚ ਸਹਾਈ ਹੋਵੇਗਾ ਤੇ ਇਸ ਉਪਰਾਲੇ ਨੂੰ ਮਾਪਿਆਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ | ਇਸ ਮÏਕੇ ਗੁਰਪ੍ਰੀਤ ਸਿੰਘ ਸ਼ੋਕਰ, ਜੈਕ ਚੁੱਘਾ, ਤਰਨਦੀਪ ਸਿੰਘ ਬਿਲਾਸਪੁਰ, ਅਵਤਾਰ ਸਿੰਘ ਟਹਿਣਾ, ਰਮਨਦੀਪ ਕÏਰ, ਤਰਸੇਮ ਸਿੰਘ ਸਾਮਾ, ਮਨਿੰਦਰ ਬਰਾੜ ਅਤੇ ਹਰਪਾਲ ਕÏਰ ਸਮੇਤ ਕਈ ਪ੍ਰਮੁੱਖ ਸ਼ਖਸੀਅਤਾਂ ਮÏਜੂਦ ਰਹੀਆਂ¢ ਆਸਟ੍ਰੇਲੀਆ ਭਰ ਤੋਂ ਵੱਡੀ ਗਿਣਤੀ ਵਿੱਚ ਲੋਕਾਂ ਨੇ ਇਸ ਮੇਲੇ ਵਿੱਚ ਸ਼ਿਰਕਤ ਕੀਤੀ¢

Ad Position 22
No active advertisement
ਪਿਛਲੀ ਖ਼ਬਰ ਕੇਜਰੀਵਾਲ ਵਲੋਂ ਦਿੱਲੀ ਹਾਈ ਕੋਰਟ 'ਚ ਆਪਣਾ ਕੇਸ ਆਪ ਲੜਨ ਲਈ ਅਰਜ਼ੀ ਦਾਖ਼ਲ <br/> ਅਗਲੀ ਖ਼ਬਰ ਕੈਨੇਡਾ ਦੇ ਪੰਜਾਬੀ ਪਹਿਲਵਾਨਾਂ ਨੇ ਪਨਾਮਾ 'ਚ ਜਿੱਤੇ 3 ਤਗਮੇ <br/>
Ad Position 24