07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-04-2026

ਕੇਜਰੀਵਾਲ ਵਲੋਂ ਦਿੱਲੀ ਹਾਈ ਕੋਰਟ 'ਚ ਆਪਣਾ ਕੇਸ ਆਪ ਲੜਨ ਲਈ ਅਰਜ਼ੀ ਦਾਖ਼ਲ <br/>

Ad Position 21
No active advertisement
ਅਜੀਤ ਡੈਸਕ 07-04-2026

ਨਵੀਂ ਦਿੱਲੀ, 6 ਅਪ੍ਰੈਲ (ਉਪਮਾ ਡਾਗਾ ਪਾਰਥ)- ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਥਿਤ ਆਬਕਾਰੀ ਨੀਤੀ ਘੁਟਾਲੇ ਨਾਲ ਜੁੜੇ ਮਾਮਲੇ 'ਚ ਆਪਣੇ ਕੇਸ ਦੀ ਜਿਰ੍ਹਾ ਖੁਦ ਕਰਨ ਦੀ ਅਪੀਲ ਕੀਤੀ | ਕੇਜਰੀਵਾਲ ਨੇ ਇਸ ਦੇ ਨਾਲ ਜਸਟਿਸ ਸਵਰਣ ਕਾਂਤਾ ਸ਼ਰਮਾ ਦਾ ਬੈਂਚ ਬਦਲਣ ਦੀ ਵੀ ਮੰਗ ਕਰਦਿਆਂ ਅਰਜ਼ੀ ਲਾਈ, ਜਿਨ੍ਹਾਂ ਦਾ ਬੈਂਚ ਸੀ.ਬੀ.ਆਈ. ਵਲੋਂ ਲਾਈ ਪਟੀਸ਼ਨ 'ਤੇ ਸੁਣਵਾਈ ਕਰ ਰਿਹਾ ਹੈ | ਜਸਟਿਸ ਸ਼ਰਮਾ ਨੇ ਅਰਜ਼ੀ ਨੂੰ ਰਿਕਾਰਡ 'ਤੇ ਲੈਂਦਿਆਂ ਇਸ ਦੀ ਸੁਣਵਾਈ 13 ਅਪ੍ਰੈਲ ਲਈ ਤੈਅ ਕੀਤੀ | ਸੀ.ਬੀ.ਆਈ. ਨੇ ਹੇਠਲੀ ਅਦਾਲਤ ਦੇ ਉਸ ਆਦੇਸ਼ ਨੂੰ ਹਾਈ ਕੋਰਟ 'ਚ ਚੁਣੌਤੀ ਦਿੱਤੀ ਜਿਸ 'ਚ ਕੇਜਰੀਵਾਲ, ਮਨੀਸ਼ ਸਿਸੋਦੀਆ ਅਤੇ 22 ਹੋਰਨਾਂ ਨੂੰ ਸ਼ਰਾਬ ਘੁਟਾਲੇ ਕੇਸ 'ਚੋਂ ਬਰੀ ਕਰ ਦਿੱਤਾ ਸੀ | ਅਰਵਿੰਦ ਕੇਜਰੀਵਾਲ ਆਪਣੇ ਕੇਸ ਦੀ ਪੈਰਵੀ ਖੁਦ ਕਰਨ ਲਈ ਸਵੇਰੇ ਸਾਢੇ 11 ਵਜੇ ਹੀ ਆਪਣੀ ਪਤਨੀ ਸੁਨੀਤਾ ਕੇਜਰੀਵਾਲ ਨਾਲ ਦਿੱਲੀ ਹਾਈ ਕੋਰਟ ਪਹੁੰਚ ਗਏ | ਜਸਟਿਸ ਸਵਰਣ ਕਾਂਤਾ ਨੇ ਮਾਮਲੇ ਦੀ ਸੁਣਵਾਈ ਬਾਅਦ ਦੁਪਹਿਰ ਨੂੰ ਰੱਖੀ | ਦੁਪਹਿਰ ਨੂੰ ਕਾਰਵਾਈ ਸ਼ੁਰੂ ਹੋਣ 'ਤੇ ਸਿਰਫ 9 ਮਿੰਟ ਦੀ ਸੁਣਵਾਈ ਤੋਂ ਬਾਅਦ ਹੀ ਬੈਂਚ ਨੇ 13 ਅਪ੍ਰੈਲ 'ਤੇ ਅਗਲੀ ਸੁਣਵਾਈ ਪਾ ਦਿੱਤੀ |

Ad Position 22
No active advertisement
ਪਿਛਲੀ ਖ਼ਬਰ ਬਸਪਾ 9 ਤੋਂ ਬੁਢਲਾਡਾ ਤੋਂ ਸ਼ੁਰੂ ਕਰੇਗੀ 'ਸੱਤਾ ਪ੍ਰਾਪਤ ਕਰੋ ਰੈਲੀਆਂ' ਦੀ ਸ਼ੁਰੂਆਤ-ਕਰੀਮਪੁਰੀ ਅਗਲੀ ਖ਼ਬਰ ਮੈਲਬੌਰਨ 'ਚ ਖੇਡਾਂ ਦੌਰਾਨ ਖਿੱਚ ਦਾ ਕੇਂਦਰ ਰਿਹਾ ਕਿਤਾਬ ਮੇਲਾ <br/>
Ad Position 24