07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-04-2026

ਬਸਪਾ 9 ਤੋਂ ਬੁਢਲਾਡਾ ਤੋਂ ਸ਼ੁਰੂ ਕਰੇਗੀ 'ਸੱਤਾ ਪ੍ਰਾਪਤ ਕਰੋ ਰੈਲੀਆਂ' ਦੀ ਸ਼ੁਰੂਆਤ-ਕਰੀਮਪੁਰੀ

Ad Position 21
No active advertisement
ਅਜੀਤ ਡੈਸਕ 07-04-2026

ਜਲੰਧਰ, 6 ਅਪ੍ਰੈਲ (ਸ਼ਿਵ)-ਬਹੁਜਨ ਸਮਾਜ ਪਾਰਟੀ (ਬਸਪਾ) ਦੇ ਸੂਬਾ ਪ੍ਰਧਾਨ ਡਾ. ਅਵਤਾਰ ਸਿੰਘ ਕਰੀਮਪੁਰੀ ਨੇ ਕਿਹਾ ਹੈ ਕਿ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਦੇਖਦੇ ਹੋਏ ਬਸਪਾ ਵਲੋਂ 9 ਅਪ੍ਰੈਲ ਤੋਂ ਮਾਲਵਾ ਖੇਤਰ ਤੋਂ 'ਸੱਤਾ ਪ੍ਰਾਪਤ ਕਰੋ' ਦੇ ਨਾਂਅ ਹੇਠ ਵਿਸ਼ਾਲ ਰੈਲੀਆਂ ਦੀ ਸ਼ੁਰੂਆਤ ਕਰਨ ਜਾ ਰਹੀ ਹੈ | ਇਕ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦਿਆਂ ਡਾ. ਕਰੀਮਪੁਰੀ ਨੇ ਕਿਹਾ ਕਿ 9 ਅਪ੍ਰੈਲ ਨੂੰ ਬੁਢਲਾਡਾ, 10 ਨੂੰ ਫ਼ਰੀਦਕੋਟ ਦੇ ਨਿਹਾਲ ਸਿੰਘ ਵਾਲਾ ਵਿਚ, 11 ਨੂੰ ਫ਼ਿਰੋਜ਼ਪੁਰ ਤੇ 14 ਅਪ੍ਰੈਲ ਨੂੰ ਮੁੱਖ ਮੰਤਰੀ ਪੰਜਾਬ ਦੇ ਹਲਕੇ ਧੂਰੀ ਦੇ ਵਿਚ ਵਿਸ਼ਾਲ ਰੈਲੀ ਕੀਤੀ ਜਾ ਰਹੀ ਹੈ | ਇਸੇ ਦਿਨ ਹੀ ਤਲਵੰਡੀ ਸਾਬੋ ਵਿਖੇ ਵੀ ਰੈਲੀ ਕੀਤੀ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਬਸਪਾ ਨੂੰ ਪੰਜਾਬ ਦੇ ਲੋਕ ਬਦਲ ਦੇ ਰੂਪ ਵਿਚ ਦੇਖ ਰਹੇ ਹਨ ਤੇ ਬਸਪਾ 2027 'ਚ ਲੋਕ ਵਿਰੋਧੀ 'ਆਪ' ਨੂੰ ਬਦਲ ਕੇ ਪੰਜਾਬ ਦੇ ਲੋਕਾਂ ਨੂੰ ਲੋਕ ਪੱਖੀ ਇਕ ਚੰਗਾ ਪ੍ਰਬੰਧ ਦੇਵੇਗੀ | ਉਨਾਂ ਕਿਹਾ ਕਿ ਬਸਪਾ ਵਲੋਂ ਸ਼ੁਰੂ ਕੀਤੀ ਗਈ 'ਪੰਜਾਬ ਸੰਭਾਲੋ' ਮੁਹਿੰਮ ਨੂੰ ਸੂਬੇ ਭਰ ਦੇ ਲੋਕਾਂ ਤੋਂ ਭਰਮਾ ਹੁੰਗਾਰਾ ਮਿਲ ਰਿਹਾ ਹੈ | ਇਸ ਮੌਕੇ ਡਾ. ਕਰੀਮਪੁਰੀ ਨੇ ਕੇਂਦਰ ਤੇ ਸੂਬਾ ਸਰਕਾਰ 'ਤੇ ਦੋਸ਼ ਲਗਾਇਆ ਕਿ ਉਹ ਸੰਵਿਧਾਨ ਨਿਰਮਾਤਾ ਡਾ. ਭੀਮ ਰਾਓ ਅੰਬੇਡਕਰ ਦੇ ਬੁੱਤਾਂ ਦੀ ਸੁਰੱਖਿਆ ਕਰਨ ਵਿਚ ਅਸਫਲ ਰਹੀ ਹੈ | ਇਸ ਮੌਕੇ ਆਪ ਦੇ ਵਿਧਾਨ ਸਭਾ ਹਲਕਾ ਆਦਮਪੁਰ ਤੋਂ ਹਲਕਾ ਕੋਆਰਡੀਨੇਟਰ ਰਹੇ ਤੇ ਬਲਾਕ ਪ੍ਰਧਾਨ ਬੂਟਾ ਸਿੰਘ ਪਤਾਰਾ ਨੇ ਸਾਥੀਆਂ ਸਮੇਤ 'ਆਪ' ਛੱਡ ਕੇ ਬਸਪਾ 'ਚ ਸ਼ਾਮਿਲ ਕਰਵਾਇਆ | ਡਾ. ਅਵਤਾਰ ਸਿੰਘ ਕਰੀਮਪੁਰੀ ਨੇ ਕਿਹਾ ਕਿ ਸ. ਬੂਟਾ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਨੂੰ ਬਸਪਾ 'ਚ ਪੂਰਾ ਮਾਣ ਸਨਮਾਨ ਦਿੱਤਾ ਜਾਵੇਗਾ | ਇਸ ਮੌਕੇ ਬਸਪਾ ਦੇ ਸੂਬਾ ਜਨਰਲ ਸਕੱਤਰ ਤੇ ਹਲਕਾ ਆਦਮਪੁਰ ਇੰਚਾਰਜ ਬਲਵਿੰਦਰ ਕੁਮਾਰ ਐਡਵੋਕੇਟ, ਸੂਬਾ ਦਫ਼ਤਰ ਸਕੱਤਰ ਜਸਵੰਤ ਰਾਏ, ਜ਼ਿਲ੍ਹਾ ਪ੍ਰਧਾਨ ਸਲਵਿੰਦਰ ਕੁਮਾਰ ਤੇ ਹੋਰ ਆਗੂ ਵੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ 1700 ਤੋਂ ਵੱਧ ਭਾਰਤੀ ਜ਼ਮੀਨੀ ਸਰਹੱਦਾਂ ਰਾਹੀਂ ਈਰਾਨ ਤੋਂ ਬਾਹਰ ਨਿਕਲੇ-ਵਿਦੇਸ਼ ਮੰਤਰਾਲਾ ਅਗਲੀ ਖ਼ਬਰ ਕੇਜਰੀਵਾਲ ਵਲੋਂ ਦਿੱਲੀ ਹਾਈ ਕੋਰਟ 'ਚ ਆਪਣਾ ਕੇਸ ਆਪ ਲੜਨ ਲਈ ਅਰਜ਼ੀ ਦਾਖ਼ਲ <br/>
Ad Position 24