07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-04-2026

ਬਰਤਾਨੀਆ 'ਚ 2 ਤੋਂ ਵੱਧ ਬੱਚਿਆਂ ਵਾਲੇ ਪਰਿਵਾਰਾਂ ਦੇ ਵਿੱਤੀ ਲਾਭ 'ਚ ਮੁੜ ਵਾਧਾ <br/>

Ad Position 21
No active advertisement
ਅਜੀਤ ਡੈਸਕ 07-04-2026
ਲੰਡਨ, 6 ਅਪ੍ਰੈਲ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਰਤਾਨੀਆ ਦੀ ਲੇਬਰ ਸਰਕਾਰ ਨੇ ਅੱਜ ਤੋਂ ਸਿਰਫ਼ 2 ਬੱਚਿਆਂ ਨੂੰ ਹੀ ਵਿੱਤੀ ਲਾਭ ਦੇਣ ਵਾਲੀ ਯੋਜਨਾ ਨੂੰ ਖ਼ਤਮ ਕਰਕੇ ਤਿੰਨ ਜਾਂ ਵੱਧ ਬੱਚਿਆਂ ਵਾਲੇ ਪਰਿਵਾਰਾਂ ਨੂੰ ਵੀ ਬਰਾਬਰ ਦਾ ਲਾਭ ਦੇਣ ਦੀ ਯੋਜਨਾ ਦੀ ਸ਼ੁਰੂਆਤ ਕਰ ਦਿੱਤੀ ਹੈ, ਜਿਸ ਨਾਲ ਲਗਭਗ 480,000 ਪਰਿਵਾਰਾਂ ਨੂੰ ਅÏਸਤਨ 4,100 ਪੌਂਡ ਪ੍ਰਤੀ ਸਾਲ ਦਾ ਵਾਧੂ ਭੁਗਤਾਨ ਮਿਲੇਗਾ | ਇਸ ਦੇ ਨਾਲ ਹੀ ਪੈਨਸ਼ਨਾਂ ਤੇ ਯੂਨੀਵਰਸਲ ਕ੍ਰੈਡਿਟ ਵਾਧੇ ਨਾਲ ਵੱਡੇ ਪਰਿਵਾਰਾਂ ਲਈ ਹੋਰ ਵਿੱਤੀ ਲਾਭ ਵੀ ਸ਼ਾਮਲ ਹਨ | ਪਿਛਲੇ 9 ਸਾਲਾਂ ਦੌਰਾਨ ਮਾਪੇ ਆਪਣੇ ਪਹਿਲੇ 2 ਬੱਚਿਆਂ ਲਈ ਹੀ ਯੂਨੀਵਰਸਲ ਕ੍ਰੈਡਿਟ ਜਾਂ ਟੈਕਸ ਕ੍ਰੈਡਿਟ ਦਾ ਦਾਅਵਾ ਕਰ ਸਕਦੇ ਸਨ | ਉਕਤ ਨੀਤੀ ਨਾਲ ਖਜ਼ਾਨੇ ਨੂੰ ਪ੍ਰਤੀ ਸਾਲ ਲਗਭਗ 3.6 ਅਰਬ ਪੌਂਡ ਦੀ ਬਚਤ ਹੋਣ ਦਾ ਅਨੁਮਾਨ ਹੈ | ਯੂਨੀਵਰਸਲ ਕ੍ਰੈਡਿਟ ਲਈ ਮੂਲ ਭੱਤੇ ਵਿਚ ਹੋਰ ਬਦਲਾਅ ਵੀ ਹੋਏ ਹਨ, ਜਿਸ ਨਾਲ ਇਸ ਸਾਲ ਲਗਭਗ 30 ਲੱਖ ਪਰਿਵਾਰਾਂ ਨੂੰ ਅÏਸਤਨ 120 ਪੌਂਡ ਦਾ ਵਾਧੂ ਭੁਗਤਾਨ ਮਿਲੇਗਾ | ਰਾਜ ਪੈਨਸ਼ਨ ਵੀ ਔਸਤ ਤਨਖਾਹ ਦੇ ਅਨੁਸਾਰ 4.8 ਫ਼ੀਸਦ ਵਧ ਰਹੀ ਹੈ | ਰਾਜ ਪੈਨਸ਼ਨ ਪ੍ਰਾਪਤ ਕਰਨ ਦੀ ਉਮਰ ਵੀ ਵਧਾ ਦਿੱਤੀ ਗਈ ਹੈ, ਜੋ ਅਗਲੇ 2 ਸਾਲਾਂ 'ਚ 66 ਤੋਂ 67 ਤੱਕ ਹੋਵੇਗੀ |

Ad Position 22
No active advertisement
ਪਿਛਲੀ ਖ਼ਬਰ ਰਗਬੀ ਪ੍ਰੀਮੀਅਰ ਲੀਗ ਸਮਾਂ ਸਾਰਣੀ ਦਾ ਐਲਾਨ ਅਗਲੀ ਖ਼ਬਰ ਕਾਰ ਲੋਕਾਂ ਉਪਰ ਚੜ੍ਹੀ, 15 ਜ਼ਖ਼ਮੀ
Ad Position 24