ਲੈਸਟਰ, 8 ਅਪ੍ਰੈਲ (ਸੁਖਜਿੰਦਰ ਸਿੰਘ ਢੱਡੇ)-ਬਰਤਾਨੀਆ ਦੇ ਪ੍ਰਧਾਨ ਮੰਤਰੀ ਕੀਰ ਸਟਾਰਮਰ ਨੇ ਅਮਰੀਕਾ ਅਤੇ ਈਰਾਨ ਦਰਮਿਆਨ ਹੋਏ ਦੋ ਹਫ਼ਤਿਆਂ ਦੇ ਜੰਗਬੰਦੀ ਸਮਝੌਤੇ ਦਾ ਸਵਾਗਤ ਕਰਦਿਆਂ ਕਿਹਾ ਹੈ ਕਿ ਇਸ ਨਾਲ ਮੱਧ-ਪੂਰਬ ਖੇਤਰ ਅਤੇ ਦੁਨੀਆ ਭਰ ਵਿਚ ਤਣਾਅ ਘਟਣ ਦੀ ਉਮੀਦ ਜਗੀ ਹੈ¢ ਇਸ ਦੌਰਾਨ ਪ੍ਰਧਾਨ ਮੰਤਰੀ ਖਾੜੀ ਦੇਸ਼ਾਂ ਦੇ ਦੌਰੇ 'ਤੇ ਰਵਾਨਾ ਹੋਏ ਹਨ, ਜਿਥੇ ਉਹ ਖੇਤਰ ਦੇ ਨੇਤਾਵਾਂ ਨਾਲ ਮਿਲ ਕੇ ਇਸ ਜੰਗਬੰਦੀ ਨੂੰ ਕਾਇਮ ਰੱਖਣ ਅਤੇ ਸ਼ਾਂਤੀ ਪ੍ਰਕਿਰਿਆ ਨੂੰ ਮਜ਼ਬੂਤ ਬਣਾਉਣ ਲਈ ਗੱਲਬਾਤ ਕਰਨਗੇ¢ਡਾਊਨਿੰਗ ਸਟ੍ਰੀਟ ਵਲੋਂ ਜਾਰੀ ਬਿਆਨ ਅਨੁਸਾਰ ਸਟਾਰਮਰ ਆਪਣੇ ਦੌਰੇ ਦÏਰਾਨ ਖਾੜੀ ਖੇਤਰ ਦੇ ਨੇਤਾਵਾਂ ਨਾਲ ਕੂਟਨੀਤਿਕ ਕੋਸ਼ਿਸ਼ਾਂ 'ਤੇ ਚਰਚਾ ਕਰਨਗੇ ਤਾਂ ਜੋ ਜੰਗਬੰਦੀ ਨੂੰ ਸਥਾਈ ਸਮਝÏਤੇ ਵਿਚ ਤਬਦੀਲ ਕੀਤਾ ਜਾ ਸਕੇ ਅਤੇ ਖੇਤਰ ਵਿਚ ਸਥਿਰਤਾ ਕਾਇਮ ਰਹੇ¢ ਉਹ ਇਸ ਦੌਰੇ ਦÏਰਾਨ ਖੇਤਰ ਵਿਚ ਤਾਇਨਾਤ ਬਰਤਾਨਵੀ ਫ਼Ïਜੀ ਜਵਾਨਾਂ ਨਾਲ ਵੀ ਮੁਲਾਕਾਤ ਕਰਨਗੇ¢ ਪ੍ਰਧਾਨ ਮੰਤਰੀ ਦੇ ਸ਼ੁੱਕਰਵਾਰ ਤੱਕ ਵਾਪਸ ਬਰਤਾਨੀਆ ਆਉਣ ਦੀ ਸੰਭਾਵਨਾ ਹੈ¢ਦੂਜੇ ਪਾਸੇ, ਕੰਜ਼ਰਵੇਟਿਵ ਪਾਰਟੀ ਦੇ ਸੀਨੀਅਰ ਆਗੂ ਜੇਮਸ ਕਲੇਵਰਲੀ ਨੇ ਕਿਹਾ ਹੈ ਕਿ ਇਹ ਜੰਗਬੰਦੀ ਈਰਾਨ ਲਈ ਇਕ ਮਹੱਤਵਪੂਰਨ ਮÏਕਾ ਹੈ ਕਿ ਉਹ ਆਪਣੀਆਂ ਨੀਤੀਆਂ ਬਾਰੇ ਗੰਭੀਰ ਫੈਸਲੇ ਲਏ¢ ਉਨ੍ਹਾਂ ਕਿਹਾ ਕਿ ਅੰਤਰਰਾਸ਼ਟਰੀ ਭਾਈਚਾਰੇ ਦੀ ਪਹਿਲੀ ਤਰਜੀਹ ਇਹ ਯਕੀਨੀ ਬਣਾਉਣਾ ਹੈ ਕਿ ਈਰਾਨ ਕਦੇ ਵੀ ਪਰਮਾਣੂ ਹਥਿਆਰ ਪ੍ਰਾਪਤ ਨਾ ਕਰ ਸਕੇ¢