ਟ੍ਰੈਫਿਕ ਜੁਰਮਾਨੇ ਤੋਂ ਬਚਣ ਲਈ ਝੂਠ ਬੋਲਣ ਵਾਲੇ ਪੰਜਾਬੀ ਨੌਜਵਾਨ ਨੂੰ 18 ਮਹੀਨੇ ਦੀ ਕੈਦ
ਲੰਡਨ, 23 ਅਕਤੂਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਰਤਾਨੀਆ ਵਿਚ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਤੋਂ ਬਾਅਦ ਕਾਰਵਾਈ ਤੋਂ ਬਚਣ ਲਈ ਕਿਸੇ ਹੋਰ ਵਿਅਕਤੀ ਦੀ ਪਛਾਣ ਦੀ ਧੋਖਾਧੜੀ ਨਾਲ ਵਰਤੋਂ ਕਰਨ ਦੇ ਮਾਮਲੇ ਵਿਚ 28 ਸਾਲਾ ਅਰਸ਼ਪ੍ਰੀਤ ਸਿੰਘ ਨੂੰ 18 ਮਹੀਨੇ ਦੀ ਕੈਦ ਸੁਣਾਈ ਗਈ ਹੈ। ਵੈਸਟ ਮਿਡਲੈਂਡਜ਼ ਦੇ ਵਿਲਨਹਾਲ ਵਾਸੀ ਅਰਸ਼ਪ੍ਰੀਤ ਸਿੰਘ ਨੇ ਲੈਂਕਾਸ਼ਾਇਰ ਵਿਚ ਕੀਤੇ ਇਕ ਟ੍ਰੈਫਿਕ ਅਪਰਾਧ ਤੋਂ ਬਚਣ ਲਈ ਪਛਾਣ ਚੋਰੀ ਦੇ ਸ਼ਿਕਾਰ ਇਕ ਬੇਕਸੂਰ ਵਿਅਕਤੀ ਦੇ ਵੇਰਵਿਆਂ ਦੀ ਵਰਤੋਂ ਕੀਤੀ ਸੀ।
ਅ
ਅਰਸ਼ਪ੍ਰੀਤ ਸਿੰਘ
24-10-2026
ਲੰਡਨ, 23 ਅਕਤੂਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਰਤਾਨੀਆ ਵਿਚ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਤੋਂ ਬਾਅਦ ਕਾਰਵਾਈ ਤੋਂ ਬਚਣ ਲਈ ਕਿਸੇ ਹੋਰ ਵਿਅਕਤੀ ਦੀ ਪਛਾਣ ਦੀ ਧੋਖਾਧੜੀ ਨਾਲ ਵਰਤੋਂ ਕਰਨ ਦੇ ਮਾਮਲੇ ਵਿਚ 28 ਸਾਲਾ ਅਰਸ਼ਪ੍ਰੀਤ ਸਿੰਘ ਨੂੰ 18 ਮਹੀਨੇ ਦੀ ਕੈਦ ਸੁਣਾਈ ਗਈ ਹੈ। ਵੈਸਟ ਮਿਡਲੈਂਡਜ਼ ਦੇ ਵਿਲਨਹਾਲ ਵਾਸੀ ਅਰਸ਼ਪ੍ਰੀਤ ਸਿੰਘ ਨੇ ਲੈਂਕਾਸ਼ਾਇਰ ਵਿਚ ਕੀਤੇ ਇਕ ਟ੍ਰੈਫਿਕ ਅਪਰਾਧ ਤੋਂ ਬਚਣ ਲਈ ਪਛਾਣ ਚੋਰੀ ਦੇ ਸ਼ਿਕਾਰ ਇਕ ਬੇਕਸੂਰ ਵਿਅਕਤੀ ਦੇ ਵੇਰਵਿਆਂ ਦੀ ਵਰਤੋਂ ਕੀਤੀ ਸੀ। ਇਸ ਕਾਰਨ ਉਸ ਵਿਅਕਤੀ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।ਲੈਂਕਾਸ਼ਾਇਰ ਪੁਲਿਸ ਨੇ ਅਗਸਤ 20 25 ਵਿਚ ਜਾਂਚ ਤੋਂ ਬਾਅਦ ਅਰਸ਼ਪ੍ਰੀਤ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਸੀ। ਬਰਮਿੰਘਮ ਕਰਾਊਨ ਕੋਰਟ ਵਿਚ ਉਸ ਨੇ ਨਿਆਂ ਪ੍ਰਕਿਰਿਆ ਵਿਚ ਰੁਕਾਵਟ ਪਾਉਣ ਦਾ ਦੋਸ਼ ਕਬੂਲ ਕਰ ਲਿਆ।ਲੈਂਕਾਸ਼ਾਇਰ ਪੁਲਿਸ ਦੇ ਸਾਰਜੈਂਟ ਕ੍ਰਿਸ ਬਰਚਲ ਨੇ ਕਿਹਾ ਕਿ ਜੇਕਰ ਅਰਸ਼ਪ੍ਰੀਤ ਸਿੰਘ ਸ਼ੁਰੂ ਵਿਚ ਆਪਣੀ ਗਲਤੀ ਮੰਨ ਲੈਂਦਾ ਤਾਂ ਸੰਭਵ ਸੀ ਕਿ ਉਸ ਨੂੰ ਸਿਰਫ਼ ਜਾਗਰੂਕਤਾ ਕੋਰਸ ਕਰਨ, ਮਾਮੂਲੀ ਜੁਰਮਾਨਾ ਭਰਨ ਜਾਂ ਡਰਾਈਵਿੰਗ ਲਾਇਸੈਂਸ ਉਤੇ ਪੈਨਲਟੀ ਪੁਆਇੰਟ ਲੱਗਣ ਦਾ ਸਾਹਮਣਾ ਕਰਨਾ ਪੈਂਦਾ। ਉਨ੍ਹਾਂ ਚਿਤਾਵਨੀ ਦਿੱਤੀ ਕਿ ਛੋਟੇ ਟ੍ਰੈਫਿਕ ਅਪਰਾਧਾਂ ਤੋਂ ਬਚਣ ਲਈ ਝੂਠ ਬੋਲਣਾ ਜਾਂ ਧੋਖਾਧੜੀ ਕਰਨਾ ਕਿਤੇ ਵੱਧ ਗੰਭੀਰ ਸਜ਼ਾ ਦਾ ਕਾਰਨ ਬਣ ਸਕਦਾ ਹੈ।