23-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-10-2026

ਹੂਤੀ ਹਮਲਿਆਂ ਦੇ ਖਤਰੇ ਕਾਰਨ ਅਮਰੀਕਾ ਵਲੋਂ ਸਾਊਦੀ ਅਰਬ ਵਿਚ ਤਾਇਨਾਤ ਆਪਣੇ ਕੂਟਨੀਤਿਕਾਂ ਅਤੇ ਪਰਿਵਾਰਾਂ ਨੂੰ ਦੇਸ਼ ਛੱਡਣ ਦੇ ਹੁਕਮ

ਨਿਊਯਾਰਕ, 23 ਅਕਤੂਬਰ (ਰਾਜੂ ਸ਼ਹਿਬਾਜ਼ਪੁਰਾ)-ਸਾਊਦੀ ਅਰਬ ਵਿਚ ਈਰਾਨ ਸਮਰਥਿਤ ਹੂਤੀ ਬਾਗੀਆਂ ਦੇ ਵਧਦੇ ਹਮਲਿਆਂ ਕਾਰਨ ਅਮਰੀਕਾ ਨੇ ਆਪਣੇ ਕੁਝ ਕੂਟਨੀਤਿਕਾਂ, ਗੈਰ-ਜ਼ਰੂਰੀ ਸਰਕਾਰੀ ਮੁਲਾਜ਼ਮਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਦੇਸ਼ ਛੱਡਣ ਦੇ ਹੁਕਮ ਜਾਰੀ ਕੀਤੇ ਹਨ। ਅਮਰੀਕੀ ਵਿਦੇਸ਼ ਵਿਭਾਗ ਨੇ ਚਿਤਾਵਨੀ ਦਿੱਤੀ ਹੈ ਕਿ ਸਾਊਦੀ ਅਰਬ ਵਿਚ ਸੁਰੱਖਿਆ ਹਲਾਤ ਤੇਜ਼ੀ ਨਾਲ ਵਿਗੜ ਸਕਦੇ ਹਨ ਅਤੇ ਹਮਲਿਆਂ ਦਾ ਖਤਰਾ ਹੋਰ ਵਧ ਸਕਦਾ ਹੈ।

Ad Position 21
No active advertisement
ਅਜੀਤ ਡੈਸਕ 24-10-2026
ਨਿਊਯਾਰਕ, 23 ਅਕਤੂਬਰ (ਰਾਜੂ ਸ਼ਹਿਬਾਜ਼ਪੁਰਾ)-ਸਾਊਦੀ ਅਰਬ ਵਿਚ ਈਰਾਨ ਸਮਰਥਿਤ ਹੂਤੀ ਬਾਗੀਆਂ ਦੇ ਵਧਦੇ ਹਮਲਿਆਂ ਕਾਰਨ ਅਮਰੀਕਾ ਨੇ ਆਪਣੇ ਕੁਝ ਕੂਟਨੀਤਿਕਾਂ, ਗੈਰ-ਜ਼ਰੂਰੀ ਸਰਕਾਰੀ ਮੁਲਾਜ਼ਮਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਦੇਸ਼ ਛੱਡਣ ਦੇ ਹੁਕਮ ਜਾਰੀ ਕੀਤੇ ਹਨ। ਅਮਰੀਕੀ ਵਿਦੇਸ਼ ਵਿਭਾਗ ਨੇ ਚਿਤਾਵਨੀ ਦਿੱਤੀ ਹੈ ਕਿ ਸਾਊਦੀ ਅਰਬ ਵਿਚ ਸੁਰੱਖਿਆ ਹਲਾਤ ਤੇਜ਼ੀ ਨਾਲ ਵਿਗੜ ਸਕਦੇ ਹਨ ਅਤੇ ਹਮਲਿਆਂ ਦਾ ਖਤਰਾ ਹੋਰ ਵਧ ਸਕਦਾ ਹੈ।ਅਮਰੀਕੀ ਵਿਦੇਸ਼ ਵਿਭਾਗ ਦੇ ਬੁਲਾਰੇ ਟੌਮੀ ਪਿਗੋਟ ਨੇ ਦੱਸਿਆ ਕਿ ਇਹ ਹੁਕਮ ਰਾਜਧਾਨੀ ਰਿਆਦ ਵਿਚ ਸਥਿਤ ਅਮਰੀਕੀ ਦੂਤਾਵਾਸ ਅਤੇ ਜੇਦਾਹ ਤੇ ਧਹਰਾਨ ਦੇ ਦੂਤਾਵਾਸੀ ਦਫ਼ਤਰਾਂ ਵਿਚ ਤਾਇਨਾਤ ਗੈਰ-ਜ਼ਰੂਰੀ ਮੁਲਾਜ਼ਮਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਹਨ। ਹਾਲਾਂਕਿ, ਅਮਰੀਕੀ ਦੂਤਾਵਾਸ ਬੰਦ ਨਹੀਂ ਕੀਤੇ ਗਏ ਅਤੇ ਜ਼ਰੂਰੀ ਸੇਵਾਵਾਂ ਪਹਿਲਾਂ ਵਾਂਗ ਜਾਰੀ ਰਹਿਣਗੀਆਂ। ਪਿਗੋਟ ਨੇ ਕਿਹਾ ਕਿ ਈਰਾਨ ਦੀ ਹਮਾਇਤ ਪ੍ਰਾਪਤ ਹੂਤੀ ਬਾਗੀਆਂ ਨੇ ਸਾਊਦੀ ਅਰਬ ਦੇ ਹਵਾਈ ਅੱਡਿਆਂ ਅਤੇ ਹੋਰ ਮਹੱਤਵਪੂਰਨ ਟਿਕਾਣਿਆਂ ਉਤੇ ਹਮਲੇ ਤੇਜ਼ ਕਰ ਦਿੱਤੇ ਹਨ। ਇਨ੍ਹਾਂ ਹਮਲਿਆਂ ਵਿਚ ਆਮ ਨਾਗਰਿਕਾਂ ਦੀਆਂ ਜਾਨਾਂ ਗਈਆਂ ਹਨ ਅਤੇ ਹਵਾਈ ਆਵਾਜਾਈ ਵਿਚ ਵੀ ਵੱਡੀਆਂ ਰੁਕਾਵਟਾਂ ਪੈਦਾ ਹੋਈਆਂ ਹਨ।ਅਮਰੀਕੀ ਵਿਦੇਸ਼ ਵਿਭਾਗ ਨੇ ਆਪਣੀ ਸੁਰੱਖਿਆ ਚਿਤਾਵਨੀ ਵਿਚ ਕਿਹਾ ਹੈ ਕਿ ਹੂਤੀ ਹਮਲੇ ਸਿਰਫ਼ ਮੌਜੂਦਾ ਪ੍ਰਭਾਵਿਤ ਇਲਾਕਿਆਂ ਤੱਕ ਸੀਮਤ ਰਹਿਣਗੇ, ਇਸ ਦੀ ਕੋਈ ਗਾਰੰਟੀ ਨਹੀਂ ਹੈ। ਹਿੰਸਾ ਥੋੜ੍ਹੇ ਸਮੇਂ ਵਿੱਚ ਹੋਰ ਇਲਾਕਿਆਂ ਤੱਕ ਫੈਲ ਸਕਦੀ ਹੈ। ਇਸੇ ਕਾਰਨ ਅਮਰੀਕੀ ਸਰਕਾਰ ਆਪਣੇ ਮੁਲਾਜ਼ਮਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਸੁਰੱਖਿਆ ਲਈ ਇਹ ਕਦਮ ਚੁੱਕ ਰਹੀ ਹੈ।ਇਸ ਤੋਂ ਪਹਿਲਾਂ ਈਰਾਨ ਨਾਲ ਜੰਗ ਸ਼ੁਰੂ ਹੋਣ ਤੋਂ ਬਾਅਦ ਅਮਰੀਕਾ ਨੇ ਮੱਧ ਪੂਰਬ ਵਿਚ ਤਾਇਨਾਤ ਆਪਣੇ ਕਈ ਕੂਟਨੀਤਿਕਾਂ ਨੂੰ ਵਾਪਸ ਬੁਲਾ ਲਿਆ ਸੀ। ਹਲਾਤ ਵਿਚ ਕੁਝ ਸੁਧਾਰ ਹੋਣ ਮਗਰੋਂ ਕਈ ਮੁਲਾਜ਼ਮ ਮੁੜ ਕੰਮ ਉਤੇ ਪਰਤ ਆਏ ਸਨ ਪਰ ਹੂਤੀ ਹਮਲਿਆਂ ਵਿਚ ਵਾਧੇ ਕਾਰਨ ਹੁਣ ਦੁਬਾਰਾ ਸੁਰੱਖਿਆ ਸੰਬੰਧੀ ਪਾਬੰਦੀਆਂ ਲਗਾਈਆਂ ਜਾ ਰਹੀਆਂ ਹਨ।
Ad Position 22
No active advertisement
ਪਿਛਲੀ ਖ਼ਬਰ ਐਟਲਾਂਟਿਕ ਮਹਾਸਾਗਰ ਦਾ ਨਾਂਅ ਆਪਣੇ ਜਾਂ ਅਮਰੀਕਾ ਦੇ ਨਾਂਅ ’ ਤੇ ਰੱਖਣਾ ਚਾਹੁੰਦੇ ਸਨ ਟਰੰਪ ਅਗਲੀ ਖ਼ਬਰ ‘ ਬਰਫ਼ ਦਾ ਸੂਰਜ’ ਅੱਜ ਹੋਵੇਗੀ ਲੋਕ ਅਰਪਣ
Ad Position 24