ਲੰਡਨ, 8 ਅਪ੍ਰੈਲ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਯੂ.ਕੇ. ਦੀ ਨੈਸ਼ਨਲ ਹੈਲਥ ਸਰਵਿਸ ਵਿਚ ਕੰਮ ਕਰਦੀ ਭਾਰਤੀ ਮੂਲ ਦੀ ਇਕ ਸਿਹਤ ਸਹਾਇਕਾ ਨੇ ਆਪਣੇ ਇਕ ਸਹਿਕਰਮੀ ਵਿਰੁੱਧ ਉਤਪੀੜਨ ਦਾ ਮਾਮਲਾ ਜਿੱਤਿਆ ਹੈ¢ ਇਹ ਵਿਵਾਦ ਸਹਿਕਰਮੀ ਵਲੋਂ ਔਰਤ ਨੂੰ ਵਾਰ-ਵਾਰ 'ਆਂਟੀ' ਕਹਿ ਕੇ ਸੰਬੋਧਨ ਕਰਨ ਕਾਰਨ ਪੈਦਾ ਹੋਇਆ ਸੀ¢ ਲੰਡਨ ਨੇੜਲੇ ਇਲਾਕੇ 'ਵੱਟਫੋਰਡ ਇੰਪਲਾਇਮੈਂਟ ਟਿ੍ਬਿਊਨਲ' ਦੇ ਜੱਜ ਜਾਰਜ ਐਲੀਅਟ ਨੇ ਆਪਣੇ ਫੈਸਲੇ ਵਿਚ ਕਿਹਾ ਕਿ 61 ਸਾਲਾ ਇਲਡਾ ਐਸਟੇਵਸ ਨੂੰ ਉਮਰ ਅਤੇ ਲਿੰਗ ਦੇ ਆਧਾਰ 'ਤੇ ਪ੍ਰੇਸ਼ਾਨ ਕੀਤਾ ਗਿਆ ਸੀ¢ ਅਦਾਲਤ ਨੇ ਵੈਸਟ ਲੰਡਨ ਐਨ.ਐਚ.ਐਸ. ਟਰੱਸਟ ਨੂੰ ਹੁਕਮ ਦਿੱਤਾ ਹੈ ਕਿ ਉਹ ਸ਼ਿਕਾਇਤਕਰਤਾ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਲਈ ਕੁੱਲ 1,425.15 ਪੌਂਡ ਦਾ ਹਰਜਾਨਾ ਅਦਾ ਕਰੇ¢ ਮਾਮਲੇ ਦੀ ਸੁਣਵਾਈ ਦÏਰਾਨ ਇਹ ਗੱਲ ਸਾਹਮਣੇ ਆਈ ਕਿ ਘਾਨਾ ਮੂਲ ਦੇ ਸਟਾਫ ਨਰਸ ਚਾਰਲਸ ਓਪੋਂਗ ਨੇ ਐਸਟੇਵਸ ਨੂੰ ਕਈ ਵਾਰ 'ਆਂਟੀ' ਕਹਿ ਕੇ ਬੁਲਾਇਆ ਸੀ¢ ਭਾਵੇਂ ਅਦਾਲਤ ਨੇ ਮੰਨਿਆ ਕਿ ਘਾਨਾ ਦੇ ਸੱਭਿਆਚਾਰ ਵਿਚ 'ਆਂਟੀ' ਸ਼ਬਦ ਬਜ਼ੁਰਗਾਂ ਲਈ ਸਤਿਕਾਰ ਵਜੋਂ ਵਰਤਿਆ ਜਾਂਦਾ ਹੈ ਪਰ ਇਕ ਪੇਸ਼ੇਵਰ ਕਾਰਜ ਸਥਾਨ 'ਤੇ ਅਜਿਹੀ ਟਿੱਪਣੀ ਕਰਨਾ ਇਤਰਾਜ਼ਯੋਗ ਮਾਹÏਲ ਪੈਦਾ ਕਰਨ ਵਾਲਾ ਸੀ¢ ਜੱਜ ਨੇ ਕਿਹਾ ਕਿ ਓਪੋਂਗ ਦੀ ਇਹ ਟਿੱਪਣੀ ਸ਼ਾਇਦ ਹਾਸੇ ਦਾ ਇਕ ਭੱਦਾ ਯਤਨ ਸੀ, ਜੋ ਕਿ ਬਿਲਕੁਲ ਗਲਤ ਸੀ¢ ਪੀੜਤ ਔਰਤ ਨੇ ਟਿ੍ਬਿਊਨਲ ਨੂੰ ਦੱਸਿਆ ਕਿ ਉਸ ਨੇ ਕਈ ਵਾਰ ਓਪੋਂਗ ਨੂੰ ਕਿਹਾ ਸੀ ਕਿ ਉਹ ਉਸ ਨੂੰ ਉਸ ਦੇ ਪਹਿਲੇ ਨਾਂਅ ਨਾਲ ਬੁਲਾਵੇ ਪਰ ਉਸ ਨੇ ਇਸ ਨੂੰ ਨਹੀਂ ਮੰਨਿਆ¢ ਇਸ ਤੋਂ ਇਲਾਵਾ, ਉਸਨੇ ਇੱਕ ਸੀਨੀਅਰ ਸਹਿਕਰਮੀ ਨਾਲ ਮਹਿਲਾ ਦੇ ਸੰਬੰਧਾਂ ਬਾਰੇ ਵੀ ਦੋ ਵਾਰ ਅਣਉਚਿਤ ਟਿੱਪਣੀਆਂ ਕੀਤੀਆਂ ਸਨ¢ ਇਹ ਘਟਨਾਵਾਂ ਜੂਨ ਅਤੇ ਸਤੰਬਰ 2023 ਦੇ ਵਿਚਕਾਰ ਵਾਪਰੀਆਂ ਸਨ¢ਅਦਾਲਤ ਨੇ ਔਰਤ ਵਲੋਂ ਲਗਾਏ ਗਏ ਕੁਝ ਹੋਰ ਦੋਸ਼ਾਂ ਜਿਵੇਂ ਕਿ ਨਸਲੀ ਵਿਤਕਰਾ, ਜਾਤ-ਪਾਤ ਦੇ ਆਧਾਰ 'ਤੇ ਭੇਦਭਾਵ, ਬਦਲਾਖੋਰੀ ਅਤੇ ਤਨਖਾਹ ਵਿਚ ਕਟÏਤੀ ਨੂੰ ਸਬੂਤਾਂ ਦੀ ਘਾਟ ਕਾਰਨ ਖਾਰਜ ਕਰ ਦਿੱਤਾ ਹੈ¢ ਸ਼ਿਕਾਇਤਕਰਤਾ ਨੇ ਆਪਣੀ ਪਛਾਣ ਗੁਪਤ ਰੱਖਣ ਦੀ ਮੰਗ ਵੀ ਕੀਤੀ ਸੀ, ਜਿਸ ਨੂੰ ਅਦਾਲਤ ਨੇ ਇਹ ਕਹਿ ਕੇ ਰੱਦ ਕਰ ਦਿੱਤਾ ਕਿ ਨਿਆਂਇਕ ਪ੍ਰਕਿਰਿਆ ਵਿਚ ਜਨਤਕ ਹਿੱਤ ਸਭ ਤੋਂ ਉਪਰ ਹਨ¢