13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-04-2026

ਕਰੂਜ ਸ਼ਿੱਪ 'ਤੇ ਮਤਰੇਈ ਭੈਣ ਦੀ ਮੌਤ ਦੇ ਮਾਮਲੇ 'ਚ ਨਬਾਲਗ ਵਿਰੁੱਧ ਹੱਤਿਆ ਤੇ ਜਿਨਸੀ ਸੋਸ਼ਣ ਦੇ ਦੋਸ਼ <br/>

Ad Position 21
No active advertisement
ਅਜੀਤ ਡੈਸਕ 15-04-2026
ਸੈਕਰਾਮੈਂਟੋ, 14 ਅਪ੍ਰੈਲ (ਹੁਸਨ ਲੜੋਆ ਬੰਗਾ)-ਇਕ 16 ਸਾਲਾ ਲੜਕੇ ਵਿਰੁੱਧ ਆਪਣੀ 18 ਸਾਲਾ ਮਤਰੇਈ ਭੈਣ ਦੀ ਮੌਤ ਦੇ ਮਾਮਲੇ 'ਚ ਪਹਿਲਾ ਦਰਜਾ ਹੱਤਿਆ ਤੇ ਜਿਨਸੀ ਸੋਸ਼ਣ ਦੇ ਦੋਸ਼ ਲਗਾਏ ਗਏ ਹਨ | ਇਹ ਘਟਨਾ ਉਸ ਵੇਲੇ ਵਾਪਰੀ ਜਦੋਂ ਪਰਿਵਾਰ ਛੁੱਟੀਆਂ ਮਨਾਉਣ ਲਈ ਕਰੂਜ ਸ਼ਿੱਪ 'ਤੇ ਸਫਰ ਕਰ ਰਿਹਾ ਸੀ | ਯੂ.ਐਸ. ਅਟਾਰਨੀ ਦੱਖਣੀ ਜ਼ਿਲ੍ਹਾ ਫਲੋਰਿਡਾ ਨੇ ਜਾਰੀ ਇਕ ਬਿਆਨ 'ਚ ਕਿਹਾ ਕਿ ਅਦਾਲਤੀ ਰਿਕਾਰਡ 'ਚ ਸ਼ੱਕੀ ਦਾ ਨਾਂਅ ਟੀ. ਐਚ. ਵਜੋਂ ਦਰਜ ਹੈ ਅਤੇ ਉਸ ਨੇ ਆਪਣੀ ਮਤਰੇਈ ਭੈਣ ਕੇਪਨਰ ਦਾ ਕਥਿਤ ਤੌਰ 'ਤੇ ਜਿਨਸੀ ਸੋਸ਼ਣ ਕੀਤਾ ਅਤੇ ਉਸ ਦੀ ਹੱਤਿਆ ਕੀਤੀ | ਕੇਪਨਰ ਦੀ ਲਾਸ਼ ਸ਼ਿੱਪ ਦੇ ਕੈਬਿਨ ਵਿਚੋਂ ਬਿਸਤਰੇ ਹੇਠੋਂ ਮਿਲੀ ਸੀ | ਸਮੁੰਦਰੀ ਜਹਾਜ਼ ਮਿਆਮੀ ਬੰਦਰਗਾਹ 'ਤੇ ਪੁੱਜਣ ਉਪਰੰਤ ਉਸ ਦੀ ਲਾਸ਼ ਦਾ ਪੋਸਟ ਮਾਰਟਮ ਕਰਵਾਇਆ ਗਿਆ ਜਿਸ ਤੋਂ ਪਤਾ ਲੱਗਾ ਕਿ ਉਸ ਦੀ ਮੌਤ ਸਾਹ ਘੁੱਟਣ ਕਾਰਨ ਹੋਈ ਹੈ | ਸੰਘੀ ਗਰੈਂਡ ਜਿਊਰੀ ਨੇ ਕੌਮਾਂਤਰੀ ਪਾਣੀਆਂ ਵਿੱਚ ਹੋਏ ਕਤਲ ਦੇ ਇਸ ਮਾਮਲੇ ਨੂੰ ਬਹੁਤ ਗੰਭੀਰਤਾ ਨਾਲ ਲਿਆ ਹੈ | ਅਟਾਰਨੀ ਜੈਸਨ ਏ ਰੈਡਿੰਗ ਕੁਇਨੋਨਸ ਨੇ ਕਿਹਾ ਹੈ ਕਿ ਉਹ ਅਦਾਲਤ ਵਿੱਚ ਸਬੂਤ ਪੇਸ਼ ਕਰਨਗੇ ਤੇ ਪੇਸ਼ਾਵਾਰਾਨਾ ਢੰਗ ਨਾਲ ਕੇਸ ਲੜਣਗੇ |

Ad Position 22
No active advertisement
ਪਿਛਲੀ ਖ਼ਬਰ ਮਿਲਡਿਊਰਾ 'ਚ ਸ਼ਹੀਦ ਊਧਮ ਸਿੰਘ ਸਪੋਰਟਸ ਕਲੱਬ ਵਲੋਂ ਕਰਵਾਇਆ ਚੌਥਾ ਕਬੱਡੀ ਕੱਪ ਸ਼ਾਨੋ-ਸ਼ੌਕਤ ਨਾਲ ਸਮਾਪਤ <br/> ਅਗਲੀ ਖ਼ਬਰ -ਸਿੱਖ ਖੇਡਾਂ ਮੈਲਬਰਨ-2026- ਸਿਡਨੀ ਲਾਇਨਜ਼ ਹਾਕੀ ਕਲੱਬ ਨੇ ਜਿੱਤਿਆ ਸੋਨ ਤਗਮਾ <br/>
Ad Position 24