10-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-04-2026

80 ਸਾਲਾ ਬਲਦੇਵ ਸਿੰਘ ਬੈਂਸ 26 ਅਪਰੈਲ ਨੂੰ ਪਹਿਲੀ ਲੰਡਨ ਮੈਰਾਥਨ ਦੌੜੇਗਾ

Ad Position 21
No active advertisement
ਅਜੀਤ ਡੈਸਕ 20-04-2026
ਲੰਡਨ, 19 ਅਪ੍ਰੈਲ (ਮਨਪ੍ਰੀਤ ਸਿੰਘ ਬੱਧਨੀ ਕਲਾਂ)-26 ਅਪ੍ਰੈਲ ਨੂੰ ਲੰਡਨ 'ਚ ਹੋਣ ਜਾ ਰਹੀ ਮੈਰਾਥਨ ਵਿਚ ਗੜ੍ਹਸ਼ੰਕਰ ਦੇ ਪਿੰਡ ਥਾਣਾ ਦੇ ਜੰਮਪਲ 80 ਸਾਲਾ ਬਲਦੇਵ ਸਿੰਘ ਬੈਂਸ ਪਹਿਲੀ ਵਾਰ ਹਿੱਸਾ ਲੈ ਰਹੇ ਹਨ | ਬੈਂਸ ਨੇ ਕਿਹਾ ਕਿ ਉਹਨਾਂ ਦੇ ਪ੍ਰੇਰਣਾ ਸਰੋਤ ਬਾਬਾ ਫੌਜਾ ਸਿੰਘ ਹਨ, ਤੇ ਉਹਨਾਂ ਦੇ ਕੋਚ ਹਰਮੰਦਰ ਸਿੰਘ ਹੀ ਬੈਂਸ ਨੂੰ ਅਭਿਆਸ ਕਰਵਾ ਰਹੇ ਹਨ | 'ਅਜੀਤ' ਨਾਲ ਗੱਲ ਕਰਦਿਆਂ ਬਲਦੇਵ ਸਿੰਘ ਨੇ ਕਿਹਾ ਕਿ ਉਹ ਬਾਬਾ ਫੌਜਾ ਸਿੰਘ ਦੀ ਯਾਦ ਵਿਚ ਬਣ ਰਹੇ ਰੈਡਬਿ੍ਜ਼ ਵਿਚ ਫੌਜਾ ਸਿੰਘ ਕਲੱਬ ਹਾਊਸ ਲਈ ਫੰਡ ਇਕੱਠਾ ਕਰ ਰਹੇ ਹਨ | ਇਸ ਮੈਰਾਥਨ ਵਿਚ ਉਹਨਾਂ ਨਾਲ 10 ਹੋਰ ਸਾਥੀ ਵੀ ਹਨ | ਬਲਦੇਵ ਸਿੰਘ ਬੈਂਸ ਅਤੇ ਬਾਬਾ ਫੌਜਾ ਸਿੰਘ ਲੰਡਨ ਵਿਚ ਇੱਕੋ ਸ਼ਹਿਰ ਵਿੱਚ ਰਹਿੰਦੇ ਸਨ ਤੇ ਦੋਵੇਂ ਇੱਕ ਦੂਜੇ ਨੂੰ ਜਾਣਦੇ ਸਨ | ਬੈਂਸ ਨੇ ਕਿਹਾ ਕਿ ਫੌਜਾ ਸਿੰਘ ਨੇ 89 ਸਾਲ ਦੀ ਉਮਰ ਵਿਚ ਪਹਿਲੀ ਮੈਰਾਥਨ ਦੌੜੀ ਸੀ, ਉਹਨਾਂ ਨੇ ਹੀ ਮੈਨੂੰ ਤੁਰਨਾ ਤੇ ਖੁਰਾਕ ਬਦਲਣ ਦਾ ਸੁਝਾਅ ਦਿੱਤਾ ਸੀ | ਉਸ ਸਮੇਂ ਮੈਂ ਕਈ ਤਰ੍ਹਾਂ ਦੀਆਂ ਸਿਹਤ ਸਮੱਸਿਆਵਾਂ ਨਾਲ ਜੂਝ ਰਿਹਾ ਸੀ | ਜਦ ਕਿ ਮੈਂ ਹੁਣ ਪੂਰੀ ਤਰ੍ਹਾਂ ਤਿਆਰ ਹਾਂ ਸਾਡਾ ਕੋਚ ਹਰਮੰਦਰ ਸਿੰਘ ਵੀ ਲੰਡਨ ਮੈਰਾਥਨ ਵਿਚ ਹਿੱਸਾ ਲੈ ਰਹੇ ਹਨ |




Ad Position 22
No active advertisement
ਪਿਛਲੀ ਖ਼ਬਰ ਵੈਸਟ ਬ੍ਰੋਮਵਿਚ 'ਚ ਬਹੁਤ ਧੂਮ ਧਾਮ ਨਾਲ ਮਨਾਇਆ ਪੰਜਾਬੀ ਸੱਭਿਆਚਾਰ ਦਿਵਸ ਅਗਲੀ ਖ਼ਬਰ ਲੰਡਨ ਦੇ ਟ੍ਰੈਫਲਗਰ ਸੁਕੇਅਰ ਵਿਖੇ ਖਾਲਸਾ ਸਾਜਨਾ ਦਿਵਸ ਤੇ ਵਿਸਾਖੀ ਸਮਾਗਮ 'ਚ ਵੱਡੀ ਗਿਣਤੀ 'ਚ ਸੰਗਤਾਂ ਨੇ ਹਾਜ਼ਰੀ ਭਰ...
Ad Position 24