10-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-04-2026

ਲੰਡਨ ਦੇ ਟ੍ਰੈਫਲਗਰ ਸੁਕੇਅਰ ਵਿਖੇ ਖਾਲਸਾ ਸਾਜਨਾ ਦਿਵਸ ਤੇ ਵਿਸਾਖੀ ਸਮਾਗਮ 'ਚ ਵੱਡੀ ਗਿਣਤੀ 'ਚ ਸੰਗਤਾਂ ਨੇ ਹਾਜ਼ਰੀ ਭਰੀ

Ad Position 21
No active advertisement
ਅਜੀਤ ਡੈਸਕ 20-04-2026
ਲੰਡਨ, 19 ਅਪ੍ਰੈਲ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਇੰਗਲੈਂਡ ਦੀ ਰਾਜਧਾਨੀ ਲੰਡਨ ਵਿਚ ਵੱਸਦੇ ਵੱਖ-ਵੱਖ ਭਾਈਚਾਰਿਆਂ ਵੱਲੋਂ ਜਦੋਂ ਕੋਈ ਖਾਸ ਮੌਕਾ ਹੁੰਦਾ ਹੈ ਤਾਂ ਕੇਂਦਰੀ ਲੰਡਨ ਦੀ ਸਭ ਤੋਂ ਵੱਧ ਅਕ੍ਰਸ਼ਿਤ ਥਾਂ ਟ੍ਰੈਫਲਗਰ ਸੁਕੇਅਰ ਵਿਖੇ ਇਕੱਠ ਕੀਤਾ ਜਾਂਦਾ ਹੈ | ਇਸ ਵਾਰ ਵੀ ਲੰਡਨ ਮੇਅਰ ਵੱਲੋਂ ਵਿਸਾਖੀ ਦਾ ਸਲਾਨਾ ਸਮਾਗਮ ਟ੍ਰੈਫਲਗਰ ਸੁਕੇਅਰ ਵਿਖੇ ਕਰਵਾਇਆ ਗਿਆ | ਜਿੱਥੇ ਵੱਡੀ ਗਿਣਤੀ ਵਿਚ ਪਹੁੰਚੀਆਂ ਸਿੱਖ ਸੰਗਤਾਂ ਨੇ ਨਗਰ ਕੀਰਤਨ ਦਾ ਸਵਾਗਤ ਕੀਤਾ | ਇਸ ਮੌਕੇ ਗੱਤਕਾ ਤੇ ਖਾਲਸਾ ਪੰਥ ਦੀ ਸਾਜਨਾ ਦਿਵਸ ਦੀ ਮਹੱਤਤਾ ਨੂੰ ਪੇਸ਼ ਕਰਦੀਆਂ ਪੇਸ਼ਕਾਰੀਆਂ ਕੀਤੀਆਂ ਗਈਆਂ | ਲੰਡਨ ਦੇ ਵੱਖ ਵੱਖ ਹਿੱਸਿਆਂ ਤੋਂ ਲੋਕ ਪਰਿਵਾਰਾਂ ਸਮੇਤ ਪਹੁੰਚੇ ਹੋਏ ਸਨ | ਲੰਡਨ ਮੇਅਰ ਸਦੀਕ ਖਾਨ ਨੇ ਕਿਹਾ ਕਿ ਲੰਡਨ ਵਿਚ ਸਿੱਖ ਭਾਈਚਾਰੇ ਦਾ ਸਵਾਗਤ ਹੈ | ਉਹਨਾਂ ਲੰਡਨ ਵਿੱਚ ਸਿੱਖ ਭਾਈਚਾਰੇ ਦੇ ਯੋਗਦਾਨ ਦੀ ਵੀ ਪ੍ਰਸ਼ੰਸਾ ਕੀਤੀ | ਇਸ ਮੌਕੇ ਸੈਲਾਨੀਆਂ ਨੇ ਦਸਤਾਰਾਂ ਬੰਨ੍ਹ ਕੇ ਸਿੱਖਾਂ ਨਾਲ ਖੁਸ਼ੀਆਂ ਸਾਂਝੀਆਂ ਕੀਤੀਆਂ, ਬੱਚਿਆਂ ਦੀਆਂ ਗਤੀਵਿਧੀਆਂ, ਸਿੱਖ ਸਮਾਜ ਸੇਵੀ ਸੰਸਥਾਵਾਂ ਅਤੇ ਸੱਭਿਆਚਾਰਕ ਸੰਗਠਨਾਂ ਦੁਆਰਾ ਸਟਾਲ ਲਗਾਏ ਗਏ ਅਤੇ ਸਿੱਖ ਸੱਭਿਆਚਾਰ ਸਬੰਧੀ ਜਾਣਕਾਰੀ ਦਿੱਤੀ | ਪ੍ਰਬੰਧਕਾਂ ਤੇ ਪੁਲਿਸ ਨੇ ਕਿਹਾ ਕਿ ਇਹ ਸਮਾਗਮ ਬਹੁਤ ਹੀ ਸਦਭਾਵਨਾ ਨਾਲ ਸ਼ਾਂਤਮਈ ਮਾਹੌਲ ਵਿਚ ਹੋਇਆ |



Ad Position 22
No active advertisement
ਪਿਛਲੀ ਖ਼ਬਰ 80 ਸਾਲਾ ਬਲਦੇਵ ਸਿੰਘ ਬੈਂਸ 26 ਅਪਰੈਲ ਨੂੰ ਪਹਿਲੀ ਲੰਡਨ ਮੈਰਾਥਨ ਦੌੜੇਗਾ ਅਗਲੀ ਖ਼ਬਰ ਚੇਅਰਮੈਨ ਸੇਠੀ ਨੇ ਕੀਤਾ ਸੜੋਆ ਮੰਡੀ ਦਾ ਦੌਰਾ
Ad Position 24