ਸੜੋਆ, 19 ਅਪ੍ਰੈਲ (ਹਰਮੇਲ ਸਹੂੰਗੜਾ)- ਮਾਰਕੀਟ ਕਮੇਟੀ ਦੇ ਚੇਅਰਮੈਨ ਸੇਠੀ ਉਧਨਵਾਲ ਨੇ ਸੜੋਆ ਦੀ ਖ਼ਰੀਦ ਮੰਡੀ ਦਾ ਦੌਰਾ ਕੀਤਾ | ਉਨ੍ਹਾਂ ਨਾਲ ਮੰਡੀ ਬੋਰਡ ਦੇ ਸੈਕਟਰੀ ਹਰਪ੍ਰੀਤ ਸਿੰਘ ਨੇ ਵੀ ਕਿਸਾਨਾਂ ਦੀਆਂ ਮੁਸ਼ਕਲਾਂ ਸੁਣੀਆਂ ਤੇ ਕਿਹਾ ਕਿ ਕੇਂਦਰ ਸਰਕਾਰ ਦਾ ਸੂਬਾ ਸਰਕਾਰ ਨਾਲ ਕੋਈ ਰੇੜਕਾ ਚੱਲ ਰਿਹਾ ਸੀ | ਉਹ ਰੇੜਕਾ ਖ਼ਤਮ ਹੋਣ ਮਗਰੋਂ ਮੰਡੀਆਂ 'ਚ ਖ਼ਰੀਦ ਸ਼ੁਰੂ ਹੋ ਚੁੱਕੀ ਹੈ | ਉਨ੍ਹਾਂ ਨਾਲ ਹੀ ਦੱਸਿਆ ਕਿ ਕਾਂਗਰਸ ਦੇ ਕਿਸੇ ਲੀਡਰ ਵਲੋਂ ਮੰਡੀਆਂ 'ਚ ਜਾ ਕੇ ਖ਼ਰੀਦ ਸ਼ੁਰੂ ਨਾ ਹੋਣ ਦੀ ਸੂਰਤ 'ਚ ਬਿਆਨ ਦਿੱਤੇ ਜਾ ਰਹੇ ਹਨ ਕਿ ਸਰਕਾਰ ਵਲੋਂ ਜਾਣਬੁੱਝ ਖ਼ਰੀਦ ਸ਼ੁਰੂ ਨਹੀਂ ਕਰਾ ਰਹੀ | ਉਨ੍ਹਾਂ ਕਿਹਾ ਕਿ ਕੋਈ ਕੰਮ ਸ਼ੁਰੂ ਕਰਨਾ ਹੋਵੇ ਤਾਂ ਇਕਦਮ ਸਾਰੀਆਂ ਕਮੀਆਂ ਨੂੰ ਦੂਰ ਨਹੀਂ ਕੀਤਾ ਜਾ ਸਕਦਾ | ਉਨ੍ਹਾਂ ਆੜ੍ਹਤੀਆਂ ਨੂੰ ਕਿਹਾ ਕਿ ਕਿਸੇ ਵੀ ਲੀਡਰ ਮਗਰ ਨਾ ਲੱਗਣ ਤਾਂ ਜੋ ਮੰਡੀਆਂ ਦਾ ਮਾਹੌਲ ਖ਼ਰਾਬ ਨਾ ਹੋ ਸਕੇ | ਉਨ੍ਹਾਂ ਦੇ ਨਾਲ ਰਘਵੀਰ ਸਿੰਘ, ਆੜ੍ਹਤੀ ਮੱਖਣ ਸਿੰਘ ਮੰਡੇਰ ਸੜੋਆ, ਰੇਸ਼ਮ ਸਿੰਘ ਆੜ੍ਹਤੀ ਚੱਕ ਫੁੱਲੂ, ਗੋਪੀ ਸਿੰਘ, ਸੈਕਟਰੀ ਬਲਵੀਰ ਸਿੰਘ, ਸੰਤੋਖ ਸਿੰਘ, ਪਾਲਾ ਸਿੰਘ ਤੇ ਹੋਰ ਕਿਸਾਨ ਇੰਦਰਜੀਤ ਸਿੰਘ ਆਦਿ ਹਾਜ਼ਰ ਸਨ |