ਟੋਰਾਂਟੋ, 19 ਅਪ੍ਰੈਲ (ਹਰਜੀਤ ਸਿੰਘ ਬਾਜਵਾ)-ਇੱਥੇ ਵੱਸਦੇ ਪੰਜਾਬੀ ਭਾਈਚਾਰੇ ਦੀ ਜਾਣੀ ਪਹਿਚਾਣੀ ਸ਼ਖ਼ਸ਼ੀਅਤ ਤੇ ਰੀਅਲ ਅਸਟੇਟ ਦੇ ਖੇਤਰ ਵਿਚ ਵੱਡਾ ਨਾਮਣਾ ਖੱਟ ਕੇ ਦੁਨੀਆਂ ਦੇ ਵੱਡੇ ਰੀਅਲ ਅਸਟੇਟ ਬੋਰਡ 'ਟੋਰਾਂਟੋ ਰੀਅਲ ਅਸਟੇਟ ਬੋਰਡ' ਦੇ ਪ੍ਰਜ਼ੀਡੈਂਟ ਰਹਿ ਚੁੱਕੇ ਗੁਰਚਰਨ ਸਿੰਘ 'ਗੈਰੀ ਭੌਰਾ' ਨੇ ਇਕ ਹੋਰ ਵੱਡੀ ਪੁਲਾਂਘ ਪੁੱਟੀ ਹੈ ਉਹ ਹੁਣ 'ਕਨੇਡੀਅਨ ਰੀਅਲ ਅਸਟੇਟ ਐਸੋਸ਼ੀਏਸ਼ਨ' ਜਿਸਦੇ ਸਮੁੱਚੇ ਕਨੇਡਾ ਵਿਚ ਲੱਗਭੱਗ ਡੇਢ ਲੱਖ ਤੋਂ ਵਧੇਰੇ ਮੈਂਬਰ ਹਨ, ਦੇ ਚੇਅਰਮੈਨ ਚੁਣੇ ਗਏ ਹਨ | ਬਰੈਂਪਟਨ(ਟੋਰਾਂਟੋ) ਦੇ ਵਸਨੀਕ ਤੇ ਪੰਜਾਬ ਦੇ ਜ਼ਿਲ੍ਹਾ 'ਸ਼ਹੀਦ ਭਗਤ ਸਿੰਘ ਨਗਰ' (ਨਵਾਂ ਸ਼ਹਿਰ) ਦੇ ਪਿੰਡ ਭੌਰਾ ਨਾਲ ਸਬੰਧਤ ਗੈਰੀ ਭੌਰਾ ਜੋ ਕਿ ਪਿਛਲੇ ਲੰਮੇ ਸਮੇਂ ਤੋਂ ਰੀਅਲ ਅਸਟੇਟ ਦੇ ਖੇਤਰ ਨਾਲ ਜੁੜੇ ਹੋਏ ਹਨ ਵਿਭਾਗ ਦੀ ਐਸੋਸ਼ੀਏਸ਼ਨ ਵੱਲੋਂ ਉਹਨਾਂ ਦੀ ਕਾਬਲੀਅਤ ਦੇ ਸਿਰ ਤੇ' ਉਹਨਾਂ ਨੂੰ ਇਸ ਅਹੁਦੇ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ | ਰੀਅਲ ਅਸਟੇਟ ਖੇਤਰ ਤੋਂ ਇਲਾਵਾ ਇਸ ਕਿੱਤੇ ਨਾਲ ਸਬੰਧਤ ਵੱਖ-ਵੱਖ ਵਿਭਾਗਾਂ ਦੀਆਂ ਐਸੋਸ਼ੀਏਸ਼ਨਾਂ ਨਾਲ ਮਿਲ ਕੇ ਕਈ ਜ਼ਿੰਮੇਵਾਰੀਆਂ ਨਿਭਾਅ ਚੁੱਕੇ ਗੈਰੀ ਭੌਰਾ ਦੀ ਇਸ ਨਿਯੁਕਤੀ ਤੇ' ਭਾਈਚਾਰੇ ਦੀਆਂ ਜਾਣੀਆਂ ਪਹਿਚਾਣੀਆਂ ਸ਼ਖ਼ਸ਼ੀਅਤਾਂ ਜਸਪਾਲ ਸਿੰਘ ਗਹੂੰਣੀਆ, ਪੱਤਰਕਾਰ ਲੇਖਕ ਐਸ. ਅਸ਼ੋਕ ਭੌਰਾ, ਸੁੱਖ ਭੌਰਾ, ਇੰਨਡੈਕਸ ਤੋਂ ਹਰਦੀਪ ਸਿਵੀਆ, ਜਸ ਸਿੱਧੂ, ਹੈਰੀ ਸੰਧੂ, ਜਗਦੇਵ ਸਿੱਧੂ, ਜਗਦੀਸ਼ ਧਾਲੀਵਾਲ, ਲਖਵਿੰਦਰ ਗਿੱਲ ਦਵਿੰਦਰ ਸਿੰਘ ਮਾਨਸਹੀਆ ਤੋਂ ਇਲਾਵਾ ਹਰਪ ਗਰੇਵਾਲ, ਨਿਰਵੈਰ ਸਿੰਘ ਸੋਤਰਾ, ਸਤਨਾਮ ਸਿੰਘ ਲਾਦੀਆਂ, ਜਗਦੀਸ਼ ਸਿੰਘ ਗਰੇਵਾਲ, ਮਨਦੀਪ ਸਿੰਘ ਸ਼ੇਰਗਿੱਲ, ਡਾ. ਸੁਖਵਿੰਦਰ ਸੁੱਖੀ, ਕੁਲਜੀਤ ਸਿੰਘ ਸਰਾਲ, ਸਤਵੀਰ ਸਿੰਘ ਪੱਲੀ ਝਿੱਕੀ ਆਦਿ ਨੇ ਵੀ ਗੈਰੀ ਭੌਰਾ ਦੀ ਇਸ ਨਿਯੁਕਤੀ 'ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਉਹਨਾਂ ਦੀ ਸਮੁੱਚੀ ਟੀਮ ਨੂੰ ਵਧਾਈਆਂ ਦਿੱਤੀਆਂ ਹਨ |