ਲਖਨਊ ਨੂੰ 54 ਦੌੜਾਂ ਨਾਲ ਹਰਾਇਆ
ਐਸ.ਏ.ਐਸ. ਨਗਰ, 19 ਅਪ੍ਰੈਲ (ਤਰਵਿੰਦਰ ਸਿੰਘ ਬੈਨੀਪਾਲ)-ਸਥਾਨਕ ਨਿਊ ਚੰਡੀਗੜ੍ਹ ਸਥਿਤ ਮਹਾਰਾਜਾ ਯਾਦਵਿੰਦਰ ਸਿੰਘ ਅੰਤਰਰਾਸ਼ਟਰੀ ਕਿ੍ਕਟ ਸਟੇਡੀਅਮ ਵਿਖੇ ਖੇਡੇ ਗਏ ਆਈ.ਪੀ.ਐਲ. ਦੇ 29ਵੇਂ ਮੈਚ 'ਚ ਪੰਜਾਬ ਕਿੰਗਜ਼ ਨੇ ਲਖਨਊ ਸੁਪਰ ਜਾਇੰਟਸ 'ਤੇ ਇਕ ਵੱਡੀ ਜਿੱਤ ਦਰਜ ਕਰਦੇ ਹੋਏ ਉਨ੍ਹਾਂ ਨੂੰ 54 ਦੌੜਾਂ ਨਾਲ ਹਰਾਇਆ ਤੇ ਇਸ ਸੀਜ਼ਨ 'ਚ ਆਪਣੀ ਜੇਤੂ ਲੈਅ ਜਾਰੀ ਰੱਖੀ | ਇਸ ਮੈਚ ਦੌਰਾਨ ਜਿਥੇ ਪੰਜਾਬ ਦੀ ਟੀਮ ਦੇ ਬੱਲੇਬਾਜ਼ਾਂ ਪਿ੍ਯਾਂਸ਼ ਆਰੀਆ ਤੇ ਕੂਪਰ ਕੌਨਲੀ ਨੇ ਆਈ.ਪੀ.ਐਲ. ਦੇ ਇਤਿਹਾਸ ਦੀ ਦੂਜੀ ਵਿਕਟ ਲਈ 182 ਦੌੜਾਂ ਦੀ ਸਾਂਝੇਦਾਰੀ ਦਾ ਰਿਕਾਰਡ ਆਪਣੇ ਨਾਂਅ ਕੀਤਾ, ਉਥੇ ਹੀ ਪੰਜਾਬ ਨੇ ਆਈ.ਪੀ.ਐਲ. ਦੇ ਇਸ ਮੈਦਾਨ ਵਿਚ ਖੇਡੇ ਹੁਣ ਤੱਕ ਦੇ ਸਾਰੇ ਮੈਚਾਂ 'ਚੋਂ ਸਭ ਤੋਂ ਵੱਧ 254 ਦੌੜਾਂ ਬਣਾਉਣ ਦਾ ਰਿਕਾਰਡ ਆਪਣੇ ਨਾਂਅ ਕੀਤਾ | ਇਹ ਮੈਚ ਪੰਜਾਬ ਕਿੰਗਜ਼ ਵਲੋਂ ਸਰਕਾਰੀ ਸਕੂਲਾਂ ਦੇ 500 ਤੋਂ ਵਧੇਰੇ ਵਿਦਿਆਰਥੀਆਂ ਨੂੰ ਮੁਫ਼ਤ ਵਿਚ ਮੈਚ ਦਿਖਾਇਆ ਗਿਆ | ਪੰਜਾਬ ਕਿੰਗਜ਼ ਨੇ ਨਿਰਧਾਰਿਤ 20 ਓਵਰਾਂ ਵਿਚ 7 ਵਿਕਟਾਂ 'ਤੇ 254 ਦੌੜਾਂ ਬਣਾਈਆਂ, ਜਿਸ ਦੇ ਜਵਾਬ ਵਿਚ ਲਖਨਊ ਦੀ ਟੀਮ 20 ਓਵਰਾਂ ਵਿਚ 5 ਵਿਕਟਾਂ ਦੇ ਨੁਕਸਾਨ ਤੇ 200 ਦੌੜਾਂ ਹੀ ਬਣਾ ਸਕੀ | ਲਖਨਊ ਨੇ ਟਾਸ ਜਿੱਤ ਕਿ ਪਹਿਲਾ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ | ਪਹਿਲਾ ਬੱਲੇਬਾਜ਼ੀ ਕਰਨ ਪਹੁੰਚੀ ਪੰਜਾਬ ਕਿੰਗਜ਼ ਦੀ ਟੀਮ ਦੇ ਬੱਲੇਬਾਜ਼ਾਂ ਕੂਪਰ ਕੋਨੋਲੀ (87) ਤੇ ਪਿ੍ਯਾਂਸ਼ ਆਰੀਆ (93) ਨੇ ਟੀਮ ਦੇ ਸਕੋਰ 'ਚ ਮਹੱਤਵਪੂਰਨ ਯੋਗਦਾਨ ਪਾਇਆ |
ਖੇਡ ਸੰਸਾਰ
Free
ਆਈ.ਪੀ.ਐਲ. 2026-ਪੰਜਾਬ ਕਿੰਗਜ਼ ਦੀ ਜੇਤੂ ਮੁਹਿੰਮ ਜਾਰੀ
ਅਜੀਤ ਡੈਸਕ
20-04-2026