ਲੰਡਨ, 22 ਅਪ੍ਰੈਲ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਰਤਾਨਵੀ ਸੰਸਦ ਦੇ ਸਪੀਕਰ ਹਾਊਸ ਵਿਚ ਖ਼ਾਲਸਾ ਪੰਥ ਦੇ ਸਾਜਨਾ ਦਿਵਸ ਨੂੰ ਮਨਾਉਂਦਿਆਂ ਬਿ੍ਟਿਸ਼ ਸਿੱਖ ਕੰਸਲਟੇਟਿਵ ਫÏਰਮ ਯੂ.ਕੇ. ਦੇ ਉਦਮ ਸਦਕਾ ਵਿਸ਼ੇਸ਼ ਸਮਾਗਮ ਕਰਵਾਇਆ ਗਿਆ, ਜਿਸ ਵਿਚ ਦੇਸ਼ ਭਰ ਤੋਂ ਵੱਡੀ ਗਿਣਤੀ ਵਿਚ ਸਿੱਖ ਗੁਰਦੁਆਰਾ, ਸੰਸਥਾਵਾਂ, ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦਿਆਂ ਸਮੇਤ ਧਾਰਮਿਕ, ਰਾਜਨੀਤਕ ਅਤੇ ਸਮਾਜਿਕ ਸ਼ਖਸੀਅਤਾਂ ਨੇ ਹਾਜ਼ਰੀ ਭਰੀ¢ ਸਮਾਗਮ ਦੀ ਸ਼ੁਰੂਆਤ ਬੱਚਿਆਂ ਨੇ ਗੁਰਬਾਣੀ ਕੀਰਤਨ ਰਾਹੀਂ ਕੀਤੀ¢ ਇਸ ਮÏਕੇ ਸੰਸਦ ਮੈਂਬਰ ਪੈਟ ਮਿਕਫੈਡਨ, ਨਿਸ਼ਕਾਮ ਸੇਵਕ ਜਥਾ ਦੇ ਮੁਖੀ ਭਾਈ ਸਾਹਿਬ ਭਾਈ ਮਹਿੰਦਰ ਸਿੰਘ ਨੇ ਖ਼ਾਲਸਾ ਪੰਥ ਦੇ ਸਾਜਨਾ ਦਿਵਸ ਸੰਬੰਧੀ ਵਿਸਥਾਰ ਸਹਿਤ ਚਾਨਣਾ ਪਾਇਆ¢ ਸਪੀਕਰ ਲਿੰਡਸੇ ਹੋਲੋਵੇ ਨੇ ਕਿਹਾ ਕਿ ਸਿੱਖ ਭਾਈਚਾਰੇ ਨੇ ਦੇਸ਼ ਦੇ ਵਿਕਾਸ ਲਈ ਹਰ ਖੇਤਰ ਵਿਚ ਵੱਡਾ ਯੋਗਦਾਨ ਪਾਇਆ ਹੈ¢ ਲਾਰਡ ਕੁਲਦੀਪ ਸਿੰਘ ਸਹੋਤਾ, ਡਾ. ਜਸਦੇਵ ਸਿੰਘ ਰਾਏ ਸਮੇਤ ਹੋਰ ਵੀ ਬੁਲਾਰਿਆਂ ਨੇ ਖ਼ਾਲਸਾ ਪੰਥ ਦੇ ਸਾਜਨਾ ਦਿਵਸ ਦੀ ਵਧਾਈ ਦਿੱਤੀ¢ ਬੁਲਾਰਿਆਂ ਨੇ ਜਿਥੇ ਵਿਸ਼ਵ ਜੰਗਾਂ ਤੋਂ ਲੈ ਕੇ ਹੁਣ ਵੱਖ-ਵੱਖ ਖੇਤਰਾ ਵਿਚ ਸਿੱਖ ਭਾਈਚਾਰੇ ਦੇ ਯੋਗਦਾਨ ਦੀ ਸ਼ਲਾਘਾ ਕੀਤੀ, ਉਥੇ ਬਰਤਾਨਵੀ ਸੰਸਦ ਵਿਚ ਸਿੱਖ ਸੰਸਦਾਂ ਦੀ ਗਿਣਤੀ ਦਾ ਵੱਧਣਾ ਵੀ ਵੱਡੀ ਰਾਜਸੀ ਪ੍ਰਾਪਤੀ ਦੱਸਿਆ¢ ਇਸ ਮÏਕੇ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ, ਸੰਸਦ ਮੈਂਬਰ ਸੋਨੀਆ ਕੁਮਾਰ, ਸੰਸਦ ਮੈਂਬਰ ਸਤਵੀਰ ਕੌਰ, ਦਲਜੀਤ ਸਿੰਘ ਸੱਗੂ, ਸੰਸਦ ਮੈਂਬਰ ਜਸ ਅਠਵਾਲ, ਨਰਪਿੰਦਰ ਕÏਰ ਮਾਨ, ਅਸ਼ੋਕ ਚÏਹਾਨ, ਮੁਨੀਸ਼ ਬਰਤਾਨਵੀ ਫ਼ੌਜ ਦੇ ਅਧਿਕਾਰੀਆਂ ਸਮੇਤ ਵੱਡੀ ਗਿਣਤੀ ਵਿਚ ਭਾਈਚਾਰੇ ਦੇ ਲੋਕ ਹਾਜ਼ਰ ਸਨ¢