05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-04-2026

ਕਾਸ਼ ਪਟੇਲ ਵਲੋਂ ਮੈਗਜ਼ੀਨ ਵਿਰੁੱਧ 25 ਕਰੋੜ ਡਾਲਰ ਦਾ ਮਾਣਹਾਨੀ ਦਾਅਵਾ

Ad Position 21
No active advertisement
ਅਜੀਤ ਡੈਸਕ 23-04-2026
ਸੈਕਰਾਮੈਂਟੋ, 22 ਅਪ੍ਰੈਲ (ਹੁਸਨ ਲੜੋਆ ਬੰਗਾ)-ਅਮਰੀਕਾ ਦੀ ਸੰਘੀ ਜਾਂਚ ਏਜੰਸੀ (ਐਫ.ਬੀ.ਆਈ.) ਦੇ ਮੁਖੀ ਕਾਸ਼ ਪਟੇਲ ਨੇ 'ਦ ਐਟਲਾਂਟਿਕ ਮੈਗਜ਼ੀਨ' ਵਲੋਂ ਇਕ ਸਮਾਗਮ ਦੌਰਾਨ ਉਸ ਦੇ ਵਿਹਾਰ ਸੰਬੰਧੀ ਛਾਪੀ ਰਿਪੋਰਟ ਨੂੰ ਅਦਾਲਤ 'ਚ ਚੁਣÏਤੀ ਦਿੱਤੀ ਹੈ ਅਤੇ 25 ਕਰੋੜ ਡਾਲਰ ਦਾ ਮਾਨਹਾਨੀ ਦਾਅਵਾ ਕੀਤਾ ਹੈ¢ ਮੈਗਜ਼ੀਨ ਤੇ ਸਟਾਫ ਮੈਂਬਰ ਸਾਰਾਹ ਫਿਟਜ਼ਪੈਟਰਿਕ ਵਿੁਰੱਧ ਦਾਇਰ ਪਟੀਸ਼ਨ 'ਚ ਪ੍ਰਕਾਸ਼ਿਤ ਤੱਥਾਂ ਨੂੰ ਚੁਣÏਤੀ ਦਿੱਤੀ ਗਈ ਹੈ¢ ਇਸ ਰਿਪਰੋਟ 'ਚ ਕਿਹਾ ਗਿਆ ਹੈ ਕਿ ਜ਼ਿਆਦਾ ਸ਼ਰਾਬ ਪੀਣ ਕਾਰਨ ਪਟੇਲ ਨੂੰ ਕੋਈ ਹੋਸ਼ ਨਹੀਂ ਰਹੀ ਅਤੇ ਉਸ ਨੇ ਗਲਤ ਵਿਹਾਰ ਕੀਤਾ¢ ਪਟੀਸ਼ਨ ਵਿਚ ਦਾਅਵਾ ਕੀਤਾ ਗਿਆ ਹੈ ਕਿ ਰਿਪੋਰਟ ਘੜੀ ਗਈ ਹੈ ਅਤੇ ਇਸ ਦਾ ਮਕਸਦ ਪਟੇਲ ਦੇ ਕਿਰਦਾਰ ਨੂੰ ਨੁਕਸਾਨ ਪਹੁੰਚਾਉਣਾ ਹੈ ਤਾਂ ਜੋ ਉਸ ਨੂੰ ਅਹੁਦੇ ਤੋਂ ਹਟਣ ਲਈ ਮਜ਼ਬੂਰ ਕੀਤਾ ਜਾ ਸਕੇ¢ ਦੂਜੇ ਪਾਸੇ, ਮੈਗਜ਼ੀਨ ਨੇ ਕਿਹਾ ਹੈ ਕਿ ਉਹ ਆਪਣੇ ਤੇ ਆਪਣੇ ਪੱਤਰਕਾਰਾਂ ਦਾ ਪੂਰੀ ਤਾਕਤ ਨਾਲ ਬਚਾਅ ਕਰਨਗੇ¢ ਮੈਗਜ਼ੀਨ ਅਨੁਸਾਰ ਰਿਪੋਰਟ 'ਚ ਕੁਝ ਵੀ ਗਲਤ ਨਹੀਂ ਹੈ, ਜੋ ਹੋਇਆ ਹੈ ਉਹ ਹੀ ਪ੍ਰਕਾਸ਼ਿਤ ਕੀਤਾ ਗਿਆ ਹੈ¢

Ad Position 22
No active advertisement
ਪਿਛਲੀ ਖ਼ਬਰ ਦੂਜੇ ਵਿਸ਼ਵ ਯੁੱਧ ਦੇ ਸਭ ਤੋਂ ਵੱਡੀ ਉਮਰ ਦੇ ਸੈਨਿਕ ਦਾ ਦਿਹਾਂਤ ਅਗਲੀ ਖ਼ਬਰ ਬਰਤਾਨਵੀ ਸੰਸਦ ਦੇ ਸਪੀਕਰ ਹਾਊਸ 'ਚ ਖ਼ਾਲਸਾ ਪੰਥ ਦਾ ਸਾਜਨਾ ਦਿਵਸ ਮਨਾਇਆ <br/>
Ad Position 24