ਲੈਸਟਰ (ਇੰਗਲੈਂਡ), 22 ਅਪ੍ਰੈਲ (ਸੁਖਜਿੰਦਰ ਸਿੰਘ ਢੱਡੇ)-ਬਰਤਾਨੀਆ ਦੇ ਦੂਜੇ ਵਿਸ਼ਵ ਯੁੱਧ ਦੇ ਸਭ ਤੋਂ ਵੱਡੀ ਉਮਰ ਦੇ ਸੈਨਿਕ ਫਰੈਂਕ ਚੈਸਟਰ ਦਾ 109 ਸਾਲ ਦੀ ਉਮਰ 'ਚ ਦਿਹਾਂਤ ਹੋ ਗਿਆ¢ ਉਹ ਮਾਲਵਰਨ ਦੇ ਇਕ ਬਿਰਧ ਆਸ਼ਰਮ 'ਚ ਰਹਿ ਰਹੇ ਸਨ, ਜਿਥੇ ਉਨ੍ਹਾਂ ਨੇ ਅਖੀਰਲਾ ਸਾਹ ਲਿਆ | ਫਰੈਂਕ ਚੈਸਟਰ ਦਾ ਜਨਮ ਸ਼੍ਰੋਪਸ਼ਾਇਰ ਦੇ ਲੁਡਲੋ 'ਚ ਹੋਇਆ ਸੀ¢ ਜਵਾਨੀ 'ਚ ਉਹ ਜਲ ਸੈਨਾ 'ਚ ਭਰਤੀ ਹੋਏ¢ ਸ਼ੁਰੂ 'ਚ ਉਹ ਸੋਚਦੇ ਸਨ ਕਿ ਉਨ੍ਹਾਂ ਨੂੰ ਕਿਸੇ ਗਰਮ ਇਲਾਕੇ 'ਚ ਤਾਇਨਾਤ ਕੀਤਾ ਜਾਵੇਗਾ ਪਰ ਉਨ੍ਹਾਂ ਨੂੰ ਇਕ ਪੁਰਾਣੇ ਜਹਾਜ਼ 'ਤੇ ਡਿਊਟੀ ਮਿਲੀ ਜੋ ਲਿਵਰਪੂਲ 'ਚ ਤਿਆਰ ਹੋ ਰਿਹਾ ਸੀ¢ਜੰਗ ਦੇ ਸਮੇਂ ਉਹ ਆਰਕਟਿਕ ਸਮੁੰਦਰੀ ਰਸਤੇ 'ਤੇ ਡਿਊਟੀ ਕਰਦੇ ਰਹੇ, ਜਿਥੇ ਹਮੇਸ਼ਾ ਦੁਸ਼ਮਣ ਦੇ ਹਮਲੇ ਦਾ ਖ਼ਤਰਾ ਬਣਿਆ ਰਹਿੰਦਾ ਸੀ¢ ਇਸ ਦੌਰਾਨ ਉਨ੍ਹਾਂ ਨੇ ਵੱਡੀ ਹਿੰਮਤ ਨਾਲ ਕੰਮ ਕੀਤਾ¢ ਉਨ੍ਹਾਂ ਦੀ ਬਹਾਦਰੀ ਲਈ ਉਨ੍ਹਾਂ ਨੂੰ ਉੱਚ ਸਨਮਾਨ ਨਾਲ ਸਨਮਾਨਿਤ ਕੀਤਾ ਗਿਆ¢ਜੰਗ ਤੋਂ ਬਾਅਦ ਉਹ ਵਾਲਸਾਲ 'ਚ ਰਹਿਣ ਲੱਗ ਪਏ¢ ਉਨ੍ਹਾਂ ਨੇ ਵਿਆਹ ਕਰਕੇ ਪਰਿਵਾਰ ਵਸਾਇਆ ਅਤੇ ਸਰਕਾਰੀ ਵਿਭਾਗ 'ਚ ਨÏਕਰੀ ਕੀਤੀ¢ ਉਹ ਸਧਾਰਣ ਜੀਵਨ ਜਿਉਂਦੇ ਰਹੇ ਅਤੇ ਲੋਕਾਂ ਦੀ ਮਦਦ ਕਰਨਾ ਪਸੰਦ ਕਰਦੇ ਸਨ¢ਉਹ 100 ਸਾਲ ਦੀ ਉਮਰ ਤੋਂ ਬਾਅਦ ਵੀ ਮਾਲਵਰਨ ਦੇ ਇਕ ਫੂਡ ਬੈਂਕ 'ਚ ਸੇਵਾ ਕਰਦੇ ਰਹੇ ਅਤੇ ਆਪਣੇ ਕੰਮ ਨਾਲ ਹੋਰਾਂ ਲਈ ਮਿਸਾਲ ਬਣੇ ਰਹੇ¢ਉਹ ਅਕਸਰ ਕਹਿੰਦੇ ਸਨ ਕਿ ਉਹ ਲੰਬੀ ਉਮਰ ਇਸ ਲਈ ਜੀਏ ਕਿਉਂਕਿ ਉਹ ਹਰ ਕੰਮ ਸੰਭਲ ਕੇ ਕਰਦੇ ਸਨ¢