03-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-04-2026

ਅਧਿਆਪਕ 'ਤੇ ਲੱਗੇ ਗੋਦ ਲਏ ਬੱਚੇ ਨਾਲ ਜ਼ਿਆਦਤੀ ਕਰਨ ਤੇ ਜਾਨੋਂ ਮਾਰਨ ਦੇ ਦੋਸ਼ <br/>

Ad Position 21
No active advertisement
ਅਜੀਤ ਡੈਸਕ 23-04-2026
ਲੈਸਟਰ (ਇੰਗਲੈਂਡ), 22 ਅਪ੍ਰੈਲ (ਸੁਖਜਿੰਦਰ ਸਿੰਘ ਢੱਡੇ)-ਬਰਤਾਨੀਆ 'ਚ ਇਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿਥੇ 13 ਮਹੀਨੇ ਦੇ ਛੋਟੇ ਬੱਚੇ ਦੀ ਮੌਤ ਦੇ ਮਾਮਲੇ 'ਚ ਉਸ ਨੂੰ ਗੋਦ ਲੈ ਰਹੇ ਅਧਿਆਪਕ 'ਤੇ ਹੱਤਿਆ ਅਤੇ ਜ਼ਿਆਦਤੀ ਦੇ ਗੰਭੀਰ ਦੋਸ਼ ਲੱਗੇ ਹਨ | ਅਦਾਲਤ ਵਿਚ ਸੁਣਵਾਈ ਦੌਰਾਨ ਦੱਸਿਆ ਗਿਆ ਕਿ ਜੇਮੀ ਵਾਰਲੇ ਨਾਂਅ ਦਾ 37 ਸਾਲਾ ਅਧਿਆਪਕ ਆਪਣੇ ਸਾਥੀ ਨਾਲ ਮਿਲ ਕੇ ਬੱਚੇ ਪ੍ਰੈਸਟਨ ਡੇਵੀ ਨੂੰ ਗੋਦ ਲਿਆ ਸੀ | ਦੋਸ਼ ਹੈ ਕਿ ਉਸ ਨੇ ਬੱਚੇ ਨਾਲ ਲਗਾਤਾਰ ਕੁੱਟ ਮਾਰ ਅਤੇ ਬੁਰਾ ਵਤੀਰਾ ਕੀਤਾ | ਇਥੋਂ ਤੱਕ ਕਿ ਉਸ ਨੇ ਬੱਚੇ ਦੀਆਂ ਗਲਤ ਤਸਵੀਰਾਂ ਅਤੇ ਵੀਡੀਓ ਵੀ ਬਣਾਈਆਂ | ਅਦਾਲਤ ਨੂੰ ਇਹ ਵੀ ਦੱਸਿਆ ਗਿਆ ਕਿ ਵਾਰਲੇ ਨੇ ਇਕ ਸਾਥੀ ਨੂੰ ਪਹਿਲਾਂ ਹੀ ਕਿਹਾ ਸੀ ਕਿ ਉਸ ਨੂੰ ਬੱਚੇ ਬਾਰੇ ਡਰਾਉਣੇ ਖਿਆਲ ਆਉਂਦੇ ਹਨ, ਜਿਵੇਂ ਉਸ ਨੂੰ ਡੁਬੋਣ ਜਾਂ ਸਾਹ ਰੋਕਣ ਦੇ | ਹਾਲਾਂਕਿ, ਉਸ ਨੇ ਕਿਹਾ ਸੀ ਕਿ ਉਹ ਇਹ ਨਹੀਂ ਕਰੇਗਾ | ਮਾਮਲੇ 'ਚ ਦੱਸਿਆ ਗਿਆ ਕਿ ਬੱਚੇ ਦੀ ਮੌਤ ਸਾਹ ਰੁਕਣ ਕਾਰਨ ਹੋਈ, ਜੋ ਹੱਥ ਜਾਂ ਕਿਸੇ ਕਪੜੇ ਨਾਲ ਮੂੰਹ ਬੰਦ ਕਰਨ ਜਾਂ ਕਿਸੇ ਚੀਜ਼ ਨੂੰ ਮੂੰਹ ਵਿਚ ਪਾਉਣ ਨਾਲ ਹੋ ਸਕਦੀ ਹੈ | ਬੱਚੇ ਦੇ ਸਰੀਰ 'ਤੇ ਕਰੀਬ 40 ਸੱਟਾ ਦੇ ਨਿਸ਼ਾਨ ਮਿਲੇ, ਜਿਨ੍ਹਾਂ 'ਚ ਕਈ ਬਾਹਰੀ ਜਖ਼ਮ, ਹੱਡੀ ਟੁੱਟਣਾ ਅਤੇ ਅੰਦਰੂਨੀ ਚੋਟਾਂ ਵੀ ਸ਼ਾਮਿਲ ਹਨ | ਇਹ ਵੀ ਸਾਹਮਣੇ ਆਇਆ ਕਿ ਬੱਚੇ ਨੂੰ ਮੌਤ ਤੋਂ ਪਹਿਲਾਂ ਤਿੰਨ ਵਾਰ ਹਸਪਤਾਲ ਲਿਜਾਇਆ ਗਿਆ ਸੀ, ਜਿਥੇ ਉਸ ਨੂੰ ਸਾਹ ਲੈਣ ਵਿਚ ਮੁਸ਼ਕਲ, ਦੌਰੇ ਅਤੇ ਨੱਕ 'ਚੋਂ ਖੂਨ ਆਉਣ ਵਰਗੀਆਂ ਸਮੱਸਿਆਵਾਂ ਸਨ | ਇਸ ਮਾਮਲੇ ਵਿਚ ਵਾਰਲੇ ਦਾ ਸਾਥੀ ਜੌਨ ਮੈਕਗੋਵਨ-ਫ਼ਾਜ਼ਾਕਰਲੇ ਵੀ ਕਟਘਰੇ ਵਿਚ ਹੈ | ਉਸ 'ਤੇ ਦੋਸ਼ ਹੈ ਕਿ ਉਸ ਨੂੰ ਬੱਚੇ ਨਾਲ ਹੋ ਰਹੀ ਜ਼ਿਆਦਤੀ ਬਾਰੇ ਪਤਾ ਸੀ ਪਰ ਉਸ ਨੇ ਕੋਈ ਕਦਮ ਨਹੀਂ ਚੁੱਕਿਆ | ਦੋਵੇਂ ਮੁਲਜ਼ਮਾਂ ਨੇ ਆਪਣੇ 'ਤੇ ਲੱਗੇ ਸਾਰੇ ਦੋਸ਼ਾਂ ਨੂੰ ਨਕਾਰਿਆ ਹੈ | ਮਾਮਲੇ ਦੀ ਸੁਣਵਾਈ ਜਾਰੀ ਹੈ |

Ad Position 22
No active advertisement
ਪਿਛਲੀ ਖ਼ਬਰ ਮੈਨਚੈਸਟਰ ਦੇ ਰੈਡਕਲਿਫ਼ ਇਲਾਕੇ 'ਚ ਲੱਗੀ ਭਿਆਨਕ ਅੱਗ <br/> ਅਗਲੀ ਖ਼ਬਰ ਇੰਦਰਪ੍ਰੀਤ ਸਿੰਘ ਸੇਠੀ ਦੇ ਅਕਾਲ ਚਲਾਣੇ 'ਤੇ ਦੁੱਖ ਦਾ ਪ੍ਰਗਟਾਵਾ
Ad Position 24