ਤਿੰਨ ਵਿਅਕਤੀਆਂ ਨੇ ਝੀਲ ’ ਚ ਡੁੱਬ ਰਹੀ ਔਰਤ ਨੂੰ ਬਚਾਇਆ
ਵੈਨਕੂਵਰ, 2 ਨਵੰਬਰ (ਮਲਕੀਤ ਸਿੰਘ)-ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਨੈਲਸਨ ਸ਼ਹਿਰ ਵਿਖੇ ਮਨੁੱਖਤਾ ਤੇ ਬਹਾਦਰੀ ਦੀ ਇਕ ਮਿਸਾਲ ਉਸ ਸਮੇਂ ਸਾਹਮਣੇ ਆਈ, ਜਦੋਂ ਤਿੰਨ ਵਿਅਕਤੀਆਂ ਨੇ ਆਪਣੀ ਜਾਨ ਦੀ ਪ੍ਰਵਾਹ ਕੀਤੇ ਬਿਨਾਂ ਕੂਟਨੇ ਝੀਲ ਵਿਚ ਛਾਲ ਮਾਰ ਕੇ ਪਾਣੀ ਵਿਚ ਡੁੱਬ ਰਹੀ ਇਕ ਗੱਡੀ ਵਿਚੋਂ ਔਰਤ ਨੂੰ ਸੁਰੱਖਿਅਤ ਬਾਹਰ ਕੱਢ ਲਿਆ। ਪ੍ਰਾਪਤ ਜਾਣਕਾਰੀ ਅਨੁਸਾਰ ਇਕ ਔਰਤ ਦੀ ਪਿਕਅੱਪ ਗੱਡੀ ਅਚਾਨਕ ਕੂਟਨੇ ਝੀਲ ਵਿਚ ਜਾ ਡਿੱਗੀ।
ਵੈਨਕੂਵਰ, 2 ਨਵੰਬਰ (ਮਲਕੀਤ ਸਿੰਘ)-ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਨੈਲਸਨ ਸ਼ਹਿਰ ਵਿਖੇ ਮਨੁੱਖਤਾ ਤੇ ਬਹਾਦਰੀ ਦੀ ਇਕ ਮਿਸਾਲ ਉਸ ਸਮੇਂ ਸਾਹਮਣੇ ਆਈ, ਜਦੋਂ ਤਿੰਨ ਵਿਅਕਤੀਆਂ ਨੇ ਆਪਣੀ ਜਾਨ ਦੀ ਪ੍ਰਵਾਹ ਕੀਤੇ ਬਿਨਾਂ ਕੂਟਨੇ ਝੀਲ ਵਿਚ ਛਾਲ ਮਾਰ ਕੇ ਪਾਣੀ ਵਿਚ ਡੁੱਬ ਰਹੀ ਇਕ ਗੱਡੀ ਵਿਚੋਂ ਔਰਤ ਨੂੰ ਸੁਰੱਖਿਅਤ ਬਾਹਰ ਕੱਢ ਲਿਆ। ਪ੍ਰਾਪਤ ਜਾਣਕਾਰੀ ਅਨੁਸਾਰ ਇਕ ਔਰਤ ਦੀ ਪਿਕਅੱਪ ਗੱਡੀ ਅਚਾਨਕ ਕੂਟਨੇ ਝੀਲ ਵਿਚ ਜਾ ਡਿੱਗੀ। ਗੱਡੀ ਪਾਣੀ ਵਿਚ ਡੁੱਬਣ ਲੱਗੀ ਤਾਂ ਨੇੜੇ ਮੌਜੂਦ ਤਿੰਨ ਵਿਅਕਤੀਆਂ ਨੇ ਸਥਿਤੀ ਦੀ ਗੰਭੀਰਤਾ ਨੂੰ ਦੇਖਦਿਆਂ ਤੁਰੰਤ ਝੀਲ ਵਿੱਚ ਛਾਲ ਮਾਰ ਦਿੱਤੀ। ਤਿੰਨਾਂ ਵਿਅਕਤੀਆਂ ਨੇ ਹਿੰਮਤ ਤੇ ਫੁਰਤੀ ਦਿਖਾਉਂਦਿਆਂ ਗੱਡੀ ਵਿਚ ਫਸੀ ਔਰਤ ਨੂੰ ਬਾਹਰ ਕੱਢਿਆ ਤੇ ਸੁਰੱਖਿਅਤ ਥਾਂ ’ਤੇ ਪਹੁੰਚਾਇਆ। ਉਨ੍ਹਾਂ ਦੀ ਸਮੇਂ ਸਿਰ ਕੀਤੀ ਕਾਰਵਾਈ ਕਾਰਨ ਇਕ ਕੀਮਤੀ ਜਾਨ ਬਚ ਗਈ। ਨੈਲਸਨ ਪੁਲਿਸ ਨੇ ਵੀ ਇਸ ਘਟਨਾ ਦੀ ਪੁਸ਼ਟੀ ਕੀਤੀ ਹੈ ਹੈ ਇਕ ਜਗਹਾ ਇਸ ਘਟਨਾ ਨੇ ਇੱਕ ਵਾਰ ਫਿਰ ਸਾਬਤ ਕਰ ਦਿੱਤਾ ਹੈ ਕਿ ਮੁਸੀਬਤ ਸਮੇਂ ਦੂਜਿਆਂ ਦੀ ਮਦਦ ਲਈ ਅੱਗੇ ਆਉਣ ਵਾਲੇ ਲੋਕ ਸਮਾਜ ਲਈ ਪ੍ਰੇਰਨਾ ਦਾ ਸਰੋਤ ਬਣਦੇ ਹਨ।