02-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2026

ਮੈਪਲ ਰਿੱਜ ’ ਚ ਰਿੱਛਾਂ ਤੇ ਜੰਗਲੀ ਜਾਨਵਰਾਂ ਦੀ ਆਮਦ ਵਧੀ

ਵੈਨਕੂਵਰ, 2 ਨਵੰਬਰ (ਮਲਕੀਤ ਸਿੰਘ)-ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਪਹਾੜਾਂ ਨੇੜਲੇ ਸ਼ਹਿਰ ਮੈਪਲ ਰਿੱਜ ਵਿਚ ਰਿੱਛਾਂ ਅਤੇ ਹੋਰ ਜੰਗਲੀ ਜਾਨਵਰਾਂ ਦੀਆਂ ਰਿਹਾਇਸ਼ੀ ਇਲਾਕਿਆਂ ਵਿਚ ਵਧ ਰਹੀਆਂ ਸਰਗਰਮੀਆਂ ਕਾਰਨ ਲੋਕਾਂ ਵਿਚ ਚਿੰਤਾ ਪਾਈ ਜਾ ਰਹੀ ਹੈ। ਸ਼ਹਿਰ ਦੇ ਪ੍ਰਸ਼ਾਸਨ ਅਨੁਸਾਰ ਰਿੱਛਾਂ ਤੇ ਹੋਰ ਜੰਗਲੀ ਜਾਨਵਰਾਂ ਨਾਲ ਮਨੁੱਖਾਂ ਦੇ ਟਕਰਾਅ ਦੀਆਂ ਘਟਨਾਵਾਂ ਵਿੱਚ ਵਾਧਾ ਦਰਜ ਕੀਤਾ ਜਾ ਰਿਹਾ ਹੈ।

Ad Position 21
No active advertisement
ਅਜੀਤ ਡੈਸਕ 03-11-2026
ਵੈਨਕੂਵਰ, 2 ਨਵੰਬਰ (ਮਲਕੀਤ ਸਿੰਘ)-ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਪਹਾੜਾਂ ਨੇੜਲੇ ਸ਼ਹਿਰ ਮੈਪਲ ਰਿੱਜ ਵਿਚ ਰਿੱਛਾਂ ਅਤੇ ਹੋਰ ਜੰਗਲੀ ਜਾਨਵਰਾਂ ਦੀਆਂ ਰਿਹਾਇਸ਼ੀ ਇਲਾਕਿਆਂ ਵਿਚ ਵਧ ਰਹੀਆਂ ਸਰਗਰਮੀਆਂ ਕਾਰਨ ਲੋਕਾਂ ਵਿਚ ਚਿੰਤਾ ਪਾਈ ਜਾ ਰਹੀ ਹੈ। ਸ਼ਹਿਰ ਦੇ ਪ੍ਰਸ਼ਾਸਨ ਅਨੁਸਾਰ ਰਿੱਛਾਂ ਤੇ ਹੋਰ ਜੰਗਲੀ ਜਾਨਵਰਾਂ ਨਾਲ ਮਨੁੱਖਾਂ ਦੇ ਟਕਰਾਅ ਦੀਆਂ ਘਟਨਾਵਾਂ ਵਿੱਚ ਵਾਧਾ ਦਰਜ ਕੀਤਾ ਜਾ ਰਿਹਾ ਹੈ। ਜਾਣਕਾਰੀ ਅਨੁਸਾਰ ਮੈਪਲ ਰਿੱਜ ਦੇ ਰਿਹਾਇਸ਼ੀ ਇਲਾਕਿਆਂ ਵਿਚ ਕਾਲੇ ਰਿੱਛਾਂ ਅਤੇ ਕੋਯੋਟੀ ਨਾਂ ਦੇ ਜੰਗਲੀ ਜਾਨਵਰਾਂ ਦੀ ਮੌਜੂਦਗੀ ਸਬੰਧੀ ਹਾਲ ਹੀ ਵਿੱਚ ਕਈ ਸੂਚਨਾਵਾਂ ਸਾਹਮਣੇ ਆਈਆਂ ਹਨ। ਜੰਗਲੀ ਜਾਨਵਰਾਂ ਦਾ ਆਬਾਦੀ ਵਾਲੇ ਇਲਾਕਿਆਂ ਵਿੱਚ ਆਉਣਾ ਲੋਕਾਂ ਦੀ ਸੁਰੱਖਿਆ ਲਈ ਲਗਾਤਾਰ ਚਿੰਤਾ ਦਾ ਵਿਸ਼ਾ ਬਣ ਰਿਹਾ ਹੈ। ਜ਼ਿਕਰਯੋਗ ਹੈ ਕਿ ਮੈਪਲ ਰਿੱਜ ਦਾ ਵੱਡਾ ਹਿੱਸਾ ਜੰਗਲਾਂ ਅਤੇ ਕੁਦਰਤੀ ਇਲਾਕਿਆਂ ਦੇ ਨੇੜੇ ਸਥਿਤ ਹੋਣ ਕਾਰਨ ਇੱਥੇ ਜੰਗਲੀ ਜਾਨਵਰਾਂ ਦੀ ਆਵਾਜਾਈ ਆਮ ਗੱਲ ਹੈ। ਖ਼ਾਸ ਕਰਕੇ ਪਤਝੜ ਦੇ ਮੌਸਮ ਦੌਰਾਨ ਰਿੱਛ ਸਰਦੀਆਂ ਤੋਂ ਪਹਿਲਾਂ ਭੋਜਨ ਦੀ ਭਾਲ ਵਿੱਚ ਵਧੇਰੇ ਸਰਗਰਮ ਹੋ ਜਾਂਦੇ ਹਨ ਅਤੇ ਘਰਾਂ ਦੇ ਬਾਹਰ ਰੱਖਿਆ ਕੂੜਾ, ਖਾਣ-ਪੀਣ ਦੀਆਂ ਬਚੀਆਂ ਵਸਤਾਂ ਅਤੇ ਫਲਦਾਰ ਦਰੱਖ਼ਤਾਂ ਨੂੰ ਸੁੰਘ ਕੇ ਰਿਹਾਇਸ਼ੀ ਇਲਾਕਿਆਂ ਵੱਲ ਆ ਜਾਂਦੇ ਹਨ। ਜੰਗਲਾਤ ਵਿਭਾਗ ਵਲੋਂ ਜਾਰੀ ਹਦਾਇਤਾਂ ਅਨੁਸਾਰ ਲੋਕਾਂ ਨੂੰ ਆਪਣੇ ਘਰਾਂ ਦੇ ਆਲੇ-ਦੁਆਲੇ ਸਫ਼ਾਈ ਰੱਖਣ, ਕੂੜੇਦਾਨ ਸੁਰੱਖਿਅਤ ਢੰਗ ਨਾਲ ਬੰਦ ਕਰਨ ਅਤੇ ਪਾਲਤੂ ਜਾਨਵਰਾਂ ਦਾ ਖਾਣਾ ਬਾਹਰ ਨਾ ਛੱਡਣ ਦੀ ਸਲਾਹ ਦਿੱਤੀ ਗਈ ਹੈ। ਰਿੱਛ ਨਜ਼ਰ ਆਉਣ ‘ਤੇ ਉਸ ਦੇ ਨੇੜੇ ਜਾਣ, ਉਸ ਨੂੰ ਖਾਣਾ ਦੇਣ ਜਾਂ ਤਸਵੀਰਾਂ ਖਿੱਚਣ ਲਈ ਉਸ ਦਾ ਪਿੱਛਾ ਕਰਨ ਤੋਂ ਗੁਰੇਜ਼ ਕੀਤੇ ਜਾਣ ਦੀ ਸਲਾਹ ਵੀ ਜਾਰੀ ਕੀਤੀ ਗਈ ਹੈ। ਮਾਹਿਰਾਂ ਅਨੁਸਾਰ ਜੰਗਲੀ ਜਾਨਵਰਾਂ ਨੂੰ ਮਨੁੱਖੀ ਖੁਰਾਕ ਦੀ ਆਦਤ ਪੈ ਜਾਣ ਨਾਲ ਉਨ੍ਹਾਂ ਦੇ ਵਾਰ-ਵਾਰ ਆਬਾਦੀ ਵਾਲੇ ਇਲਾਕਿਆਂ ਵਿੱਚ ਆਉਣ ਦਾ ਖ਼ਤਰਾ ਵਧ ਸਕਦਾ ਹੈ। ਇਸ ਲਈ ਲੋਕਾਂ ਦੀ ਸਾਵਧਾਨੀ ਮਨੁੱਖਾਂ ਅਤੇ ਜੰਗਲੀ ਜੀਵਾਂ ਦੋਵਾਂ ਦੀ ਸੁਰੱਖਿਆ ਲਈ ਜ਼ਰੂਰੀ ਹੈ।
Ad Position 22
No active advertisement
ਪਿਛਲੀ ਖ਼ਬਰ ਏ. ਆਈ. ਰਾਹੀਂ ਗੁਰਬਾਣੀ ਨਾਲ ਸੰਬੰਧਿਤ ਚੁਣੌਤੀਆਂ ਗੰਭੀਰ, ਸਿੱਖਾਂ ਨੂੰ ਸੰਗਠਤ ਕਾਰਜਾਂ ਰਾਹੀਂ ਸਹੀ ਮਾਡਲ ਤਿਆਰ ਕਰਨ ਦੀ... ਅਗਲੀ ਖ਼ਬਰ ਹੁਨਰਮੰਦ ਪ੍ਰਵਾਸੀ ਬਰਤਾਨੀਆ ਦੇ ਸਰਕਾਰੀ ਖ਼ਜ਼ਾਨੇ ’ ਚ 115 ਅਰਬ ਪੌਂਡ ਦਾ ਯੋਗਦਾਨ ਪਾ ਸਕਦੇ ਹਨ - ਰਿਪੋਰਟ
Ad Position 24