02-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2026

ਹਰਦੀਪ ਸਿੰਘ ਦੀ ਮੌਤ ਦੇ ਮਾਮਲੇ ’ ਚ ਮੁਲਜ਼ਮ ਮਹਿਲਾ ਅਦਾਲਤ ’ ਚ ਨਾ ਹੋਈ ਪੇਸ਼ , ਮਾਨਸਿਕ ਦਬਾਅ ਦਾ ਦਿੱਤਾ ਹਵਾਲਾ

ਸਿਡਨੀ, 2 ਨਵੰਬਰ (ਹਰਕੀਰਤ ਸਿੰਘ ਸੰਧਰ)—-ਨਿਊ ਸਾਊਥ ਵੇਲਜ਼ ਦੇ ਕੌਫ਼ਸ ਹਾਰਬਰ ਵਿਖੇ ਇਕ ਪਟਰੋਲ ਪੰਪ ਵਿਚ ਕੰਮ ਕਰਦੇ 36 ਸਾਲਾ ਹਰਦੀਪ ਸਿੰਘ ਦੀ ਗੱਡੀ ਹੇਠਾਂ ਆਉਣ ਕਾਰਨ ਹੋਈ ਮੌਤ ਦੇ ਮਾਮਲੇ ਵਿਚ ਕਥਿਤ ਮੁਲਜ਼ਮ ਮਹਿਲਾ ਜੈਸਿਕਾ ਮੇਅ ਬ੍ਰੀਨ ਬੁੱਧਵਾਰ ਨੂੰ ਅਦਾਲਤ ਵਿਚ ਪੇਸ਼ ਨਹੀਂ ਹੋਈ। ਉਸ ਦੇ ਵਕੀਲ ਨੇ ਦੱਸਿਆ ਕਿ ਮਾਮਲੇ ਦੀ ਵਿਆਪਕ ਚਰਚਾ ਕਾਰਨ ਉਹ ਮਾਨਸਿਕ ਦਬਾਅ ਮਹਿਸੂਸ ਕਰ ਰਹੀ ਹੈ ਤੇ ਉਸ ਦੀ ਮਾਨਸਿਕ ਸਿਹਤ ਬਾਰੇ ਚਿੰਤਾਵਾਂ ਹਨ।

Ad Position 21
No active advertisement
ਮ੍ਰਿਤਕ ਹਰਦੀਪ ਸਿੰਘ ਦੀ ਪੁਰਾਣੀ ਤਸਵੀਰ। 03-11-2026
ਸਿਡਨੀ, 2 ਨਵੰਬਰ (ਹਰਕੀਰਤ ਸਿੰਘ ਸੰਧਰ)—-ਨਿਊ ਸਾਊਥ ਵੇਲਜ਼ ਦੇ ਕੌਫ਼ਸ ਹਾਰਬਰ ਵਿਖੇ ਇਕ ਪਟਰੋਲ ਪੰਪ ਵਿਚ ਕੰਮ ਕਰਦੇ 36 ਸਾਲਾ ਹਰਦੀਪ ਸਿੰਘ ਦੀ ਗੱਡੀ ਹੇਠਾਂ ਆਉਣ ਕਾਰਨ ਹੋਈ ਮੌਤ ਦੇ ਮਾਮਲੇ ਵਿਚ ਕਥਿਤ ਮੁਲਜ਼ਮ ਮਹਿਲਾ ਜੈਸਿਕਾ ਮੇਅ ਬ੍ਰੀਨ ਬੁੱਧਵਾਰ ਨੂੰ ਅਦਾਲਤ ਵਿਚ ਪੇਸ਼ ਨਹੀਂ ਹੋਈ। ਉਸ ਦੇ ਵਕੀਲ ਨੇ ਦੱਸਿਆ ਕਿ ਮਾਮਲੇ ਦੀ ਵਿਆਪਕ ਚਰਚਾ ਕਾਰਨ ਉਹ ਮਾਨਸਿਕ ਦਬਾਅ ਮਹਿਸੂਸ ਕਰ ਰਹੀ ਹੈ ਤੇ ਉਸ ਦੀ ਮਾਨਸਿਕ ਸਿਹਤ ਬਾਰੇ ਚਿੰਤਾਵਾਂ ਹਨ। ਪੁਲਿਸ ਅਨੁਸਾਰ 20 ਅਕਤੂਬਰ ਨੂੰ ਰਾਤ ਲਗਭਗ ਸੱਤ ਵਜੇ ਹਰਦੀਪ ਸਿੰਘ ਕੌਫ਼ਸ ਹਾਰਬਰ ਦੇ ਇਕ ਪਟਰੋਲ ਪੰਪ ਦੇ ਵਿਹੜੇ ਵਿਚ ਜ਼ਮੀਨ ਹੇਠਲੇ ਤੇਲ ਭੰਡਾਰਾਂ ਦਾ ਪੱਧਰ ਜਾਂਚ ਰਹੇ ਸਨ, ਜਦੋਂ ਇਕ ਮਾਲ ਢੋਣ ਵਾਲੀ ਗੱਡੀ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ। ਉਹ ਗੱਡੀ ਹੇਠਾਂ ਫਸ ਗਏ। ਮੌਕੇ ’ਤੇ ਪਹੁੰਚੇ ਬਚਾਅ ਦਲਾਂ ਨੇ ਉਨ੍ਹਾਂ ਨੂੰ ਬਾਹਰ ਕੱਢ ਕੇ ਗੰਭੀਰ ਹਾਲਤ ਵਿਚ ਹਸਪਤਾਲ ਪਹੁੰਚਾਇਆ। ਬਾਅਦ ਵਿਚ ਉਨ੍ਹਾਂ ਨੂੰ ਹਵਾਈ ਜਹਾਜ਼ ਰਾਹੀਂ ਨਿਊਕੈਸਲ ਦੇ ਜੌਨ ਹੰਟਰ ਹਸਪਤਾਲ ਭੇਜਿਆ ਗਿਆ, ਜਿੱਥੇ ਐਤਵਾਰ ਨੂੰ ਉਨ੍ਹਾਂ ਦੀ ਮੌਤ ਹੋ ਗਈ। ਬ੍ਰੀਨ ਵਿਰੁੱਧ ਹੁਣ ਲਾਪਰਵਾਹੀ ਨਾਲ ਗੱਡੀ ਚਲਾ ਕੇ ਮੌਤ ਦਾ ਕਾਰਨ ਬਣਨ ਦਾ ਦੋਸ਼ ਲਗਾਇਆ ਗਿਆ ਹੈ। ਇਸ ਤੋਂ ਪਹਿਲਾਂ ਉਸ ਉੱਤੇ ਗੰਭੀਰ ਸਰੀਰਕ ਸੱਟ ਪਹੁੰਚਾਉਣ ਤੇ ਜ਼ਮਾਨਤ ਦੀਆਂ ਸ਼ਰਤਾਂ ਦੀ ਉਲੰਘਣਾ ਦੇ ਦੋਸ਼ ਸੀ। ਅਦਾਲਤ ਵਿਚ ਇਹ ਵੀ ਦੱਸਿਆ ਗਿਆ ਸੀ ਕਿ ਹਾਦਸੇ ਸਮੇਂ ਉਹ ਪਹਿਲਾਂ ਹੀ ਹਥਿਆਰ ਰੱਖਣ, ਪਿੱਛਾ ਕਰਨ ਜਾਂ ਧਮਕਾਉਣ ਅਤੇ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਦੇ ਮਾਮਲਿਆਂ ਵਿੱਚ ਜ਼ਮਾਨਤ ’ਤੇ ਸੀ।ਬੁੱਧਵਾਰ ਦੀ ਸੁਣਵਾਈ ਦੌਰਾਨ ਵਕੀਲ ਵੱਲੋਂ ਮਾਨਸਿਕ ਸਿਹਤ ਸਬੰਧੀ ਚਿੰਤਾਵਾਂ ਜ਼ਾਹਰ ਕੀਤੇ ਜਾਣ ਮਗਰੋਂ ਜੱਜ ਨੇ ਅਗਲੀ ਸੁਣਵਾਈ 24 ਨਵੰਬਰ ਤੱਕ ਮੁਲਤਵੀ ਕਰ ਦਿੱਤੀ। ਜ਼ਮਾਨਤ ਦੀਆਂ ਸ਼ਰਤਾਂ ਤਹਿਤ ਬ੍ਰੀਨ ਨੂੰ ਸੋਮਵਾਰ, ਬੁੱਧਵਾਰ ਅਤੇ ਸ਼ੁੱਕਰਵਾਰ ਨੂੰ ਪੁਲਿਸ ਕੋਲ ਹਾਜ਼ਰੀ ਲਗਵਾਉਣੀ ਹੋਵੇਗੀ। ਉਸ ਨੂੰ ਸ਼ਰਾਬ ਅਤੇ ਨਸ਼ੀਲੇ ਪਦਾਰਥਾਂ ਤੋਂ ਦੂਰ ਰਹਿਣ ਦੇ ਨਾਲ ਕਿਸੇ ਵੀ ਗੱਡੀ ਦੀ ਚਾਲਕ ਵਾਲੀ ਸੀਟ ’ਤੇ ਬੈਠਣ ਦੀ ਵੀ ਮਨਾਹੀ ਹੈ। ਇਸ ਦੌਰਾਨ ਹਰਦੀਪ ਸਿੰਘ ਦੇ ਭਰਾ ਗੁਰਦੀਪ ਸੁਨੇਤ, ਜੋ ਸਿਡਨੀ ਵਿੱਚ ਰਹਿੰਦੇ ਹਨ, ਨੇ ਇਸ ਔਖੀ ਘੜੀ ਵਿੱਚ ਪਰਿਵਾਰ ਦਾ ਸਾਥ ਦੇਣ ਲਈ ਕੌਫ਼ਸ ਹਾਰਬਰ ਅਤੇ ਵੂਲਗੂਲਗਾ ਦੇ ਭਾਈਚਾਰੇ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਨੇ ਲੋਕਾਂ ਵੱਲੋਂ ਕੀਤੀਆਂ ਅਰਦਾਸਾਂ, ਪਿਆਰ, ਹਮਦਰਦੀ ਅਤੇ ਸਹਿਯੋਗ ਲਈ ਧੰਨਵਾਦ ਪ੍ਰਗਟਾਇਆ।
Ad Position 22
No active advertisement
ਪਿਛਲੀ ਖ਼ਬਰ ਡਿਵਾਈਨ ਪਰਫਾਰਮਿੰਗ ਆਰਟਸ ਅਕੈਡਮੀ ਨੇ ਸਾਲਾਨਾ ਸਮਾਗਮ ਕਰਵਾਇਆ ਅਗਲੀ ਖ਼ਬਰ ਨਿਊਯਾਰਕ ਮੈਰਾਥਨ ’ ਚ ਦੌੜੇ 60 ਹਜ਼ਾਰ ਦੌੜਾਕ , ਆਲਮਗ੍ਰੇਨ ਤੇ ਚੇਪਕਿਰੂਈ ਨੇ ਮਾਰੀ ਬਾਜ਼ੀ
Ad Position 24