ਲੈਸਟਰ (ਇੰਗਲੈਂਡ), 22 ਅਪ੍ਰੈਲ (ਸੁਖਜਿੰਦਰ ਸਿੰਘ ਢੱਡੇ)-ਇੰਗਲੈਂਡ ਦੇ ਸ਼ਹਿਰ ਮੈਨਚੈਸਟਰ ਦੇ ਰੈਡਕਲਿਫ਼ ਇਲਾਕੇ 'ਚ ਇਕ ਖਾਲੀ ਪਈ ਇਮਾਰਤ 'ਚ ਲੱਗੀ ਭਿਆਨਕ ਅੱਗ ਕਾਰਨ ਇਲਾਕੇ 'ਚ ਦਹਿਸ਼ਤ ਦਾ ਮਾਹÏਲ ਬਣ ਗਿਆ¢ ਅੱਗ ਇੰਨੀ ਤੇਜ਼ ਸੀ ਕਿ ਕਾਲਾ ਧੂੰਆਂ ਆਸਮਾਨ 'ਚ ਦੂਰ ਤੱਕ ਫੈਲ ਗਿਆ¢ਫਾਇਰ ਸਰਵਿਸ ਨੂੰ ਸ਼ਾਮ ਕਰੀਬ 7:15 ਵਜੇ ਮਿਲਟਾਊਨ ਸਟ੍ਰੀਟ ਸਥਿਤ ਪੁਰਾਣੀ ਮਿੱਲ ਵਿੱਚ ਅੱਗ ਲੱਗਣ ਦੀ ਸੂਚਨਾ ਮਿਲੀ, ਜਿਸ ਤੋਂ ਬਾਅਦ ਤੁਰੰਤ 8 ਫਾਇਰ ਇੰਜਣ ਅਤੇ ਖ਼ਾਸ ਟੀਮਾਂ ਮੌਕੇ 'ਤੇ ਭੇਜੀਆਂ ਗਈਆਂ¢ ਦਰਜ਼ਨਾਂ ਅੱਗ ਬੁਝਾਊ ਕਰਮਚਾਰੀਆਂ ਨੇ ਘੰਟਿਆਂ ਮਿਹਨਤ ਕਰਕੇ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ¢ ਅੱਗ ਕਾਰਨ ਇਲਾਕੇ 'ਚ ਧੂੰਏਾ ਦੀ ਸੰਘਣੀ ਪਰਤ ਛਾ ਗਈ, ਜਿਸ ਨੂੰ ਦੇਖਦਿਆਂ ਅਧਿਕਾਰੀਆਂ ਵਲੋਂ ਨੇੜਲੇ ਵਸਨੀਕਾਂ ਨੂੰ ਘਰਾਂ ਦੀਆਂ ਖਿੜਕੀਆਂ ਤੇ ਦਰਵਾਜ਼ੇ ਬੰਦ ਰੱਖਣ ਅਤੇ ਬਿਨਾਂ ਲੋੜ ਬਾਹਰ ਨਾ ਨਿਕਲਣ ਦੀ ਅਪੀਲ ਕੀਤੀ ਗਈ¢ ਮÏਕੇ 'ਤੇ ਪੁਲਿਸ ਅਤੇ ਐਂਬੂਲੈਂਸ ਸੇਵਾਵਾਂ ਵੀ ਤਾਇਨਾਤ ਰਹੀਆਂ ਅਤੇ ਸੁਰੱਖਿਆ ਦੇ ਮੱਦੇਨਜ਼ਰ ਇਲਾਕੇ ਨੂੰ ਘੇਰਾਬੰਦੀ ਕਰਕੇ ਕੁਝ ਸੜਕਾਂ ਬੰਦ ਕਰ ਦਿੱਤੀਆਂ ਗਈਆਂ¢ਫਾਇਰ ਅਧਿਕਾਰੀ ਲਿਓਨ ਹੈਨਰੀ ਨੇ ਦੱਸਿਆ ਕਿ ਟੀਮਾਂ ਲਗਾਤਾਰ ਅੱਗ ਬੁਝਾਉਣ 'ਚ ਜੁਟੀ ਹੋਈਆਂ ਹਨ ਅਤੇ ਹਾਲਾਤ 'ਤੇ ਕਾਬੂ ਪਾਇਆ ਜਾ ਰਿਹਾ ਹੈ¢ ਇਸ ਘਟਨਾ 'ਚ ਕਿਸੇ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਹੈ¢