ਸੈਕਰਾਮੈਂਟੋ, 21 ਅਪ੍ਰੈਲ (ਹੁਸਨ ਲੜੋਆ ਬੰਗਾ)-ਗਿਲਗੋ ਬੀਚ ਸੀਰੀਅਲ ਹੱਤਿਆਰੇ ਰੈਕਸ ਹੂਰਮਾਨ ਨੇ ਅਦਾਲਤ ਵਿਚ ਮੰਨਿਆ ਕਿ ਉਸ ਨੇ 2 ਦਹਾਕਿਆਂ ਦੇ ਸਮੇ ਦÏਰਾਨ 8 ਔਰਤਾਂ ਦੀਆਂ ਹੱਤਿਆਵਾਂ ਕੀਤੀਆਂ ਹਨ¢ ਉਸ ਨੇ ਇਹ ਹੱਤਿਆਵਾਂ 1993 ਤੋਂ 2010 ਦਰਮਿਆਨ ਕੀਤੀਆਂ¢ ਉਸ ਨੂੰ ਜੂਨ ਵਿਚ ਸਜ਼ਾ ਸੁਣਾਈ ਜਾਵੇਗੀ¢ ਪਹਿਲਾਂ ਉਹ ਅਦਾਲਤ ਵਿਚ ਮੁਕਰ ਗਿਆ ਸੀ ਅਤੇ ਉਸ ਨੇ ਕਿਹਾ ਸੀ ਕਿ ਉਹ 7 ਔਰਤਾਂ ਦਾ ਕਾਤਲ ਨਹੀਂ ਹੈ, ਪ੍ਰੰਤੂ ਬੀਤੇ ਦਿਨ ਦਾਇਰ ਨਵੀਂ ਦਰਖਾਸਤ ਵਿਚ ਉਸ ਨੇ ਮੰਨਿਆ ਕਿ 7 ਨਹੀਂ ਬਲਕਿ 8 ਔਰਤਾਂ ਦੀ ਹੱਤਿਆ ਕੀਤੀ ਹੈ¢ ਹੂਰਮਾਨ ਦੀ ਸਾਬਕਾ ਪਤਨੀ ਐਸਾ ਏਲਰੁਪ ਨੇ ਆਪਣੀ ਨਵੀਂ ਦਸਤਾਵੇਜੀ ਫਿਲਮ ਵਿਚ ਖੁਲਾਸਾ ਕੀਤਾ ਹੈ ਕਿ ਹੂਰਮਾਨ ਨੇ 7 ਔਰਤਾਂ ਦੀਆਂ ਹੱਤਿਆਵਾਂ ਆਪਣੇ ਘਰ ਵਿਚ ਹੀ ਕੀਤੀਆਂ ਹਨ¢ ਵਿਆਹੁਤਾ ਜੀਵਨ ਵਿਚ 27 ਸਾਲ ਹੂਰਮਾਨ ਨਾਲ ਰਹੀ ਏਲਰੁਪ ਅਨੁਸਾਰ ਉਹ ਘਟਨਾਵਾਂ ਨੂੰ ਉਸ ਸਮੇ ਅੰਜਾਮ ਦਿੰਦਾ ਰਿਹਾ ਜਦੋਂ ਉਹ ਕਿਤੇ ਗਈ ਹੁੰਦੀ ਸੀ¢ ਏਲਰੁਪ ਨੇ 2023 ਵਿਚ ਹੂਰਮਾਨ ਦੀ ਗਿ੍ਫ਼ਤਾਰੀ ਉਪਰੰਤ ਉਸ ਨੂੰ ਤਲਾਕ ਦੇ ਦਿੱਤਾ ਸੀ¢ ਏਲਰੁਪ ਅਨੁਸਾਰ ਹੂਰਮਾਨ ਨੇ ਉਸ ਕੋਲ ਔਰਤਾਂ ਨੂੰ ਮਾਰਨ ਦੀ ਗੱਲ ਮੰਨੀ ਸੀ¢ ਹੂਰਮਾਨ ਨੇ ਜਿਨ੍ਹਾਂ ਔਰਤਾਂ ਦੀਆਂ ਹੱਤਿਆਵਾਂ ਕੀਤੀਆਂ, ਉਨ੍ਹਾਂ ਵਿਚ ਮੇਗਨ ਵਾਟਰਮੈਨ (22), ਮੇਲੀਸਾ ਬਰਥੇਲੇਮੀ (24), ਅੰਬਰ ਕੋਸਟੇਲੋ (27), ਮੌਰੀਨ ਬਰੇਨਰਡ-ਬਰਨਸ (25), ਜੈਸਿਕਾ ਟੇਲਰ (20), ਸਾਂਡਰਾ ਕੋਲਟਿਲਾ (28), ਵੇਲਰੀ ਮੈਕ (24) ਤੇ ਕੇਰਨ ਵਰਗਟਾ (34) ਸ਼ਾਮਿਲ ਹਨ¢