03-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-04-2026

ਲੇਖਕਾਂ ਤੇ ਬੁੱਧੀਜੀਵੀਆਂ ਵਲੋਂ ਵਿਸ਼ਵ ਦੇ ਮੌਜੂਦਾ ਹਲਾਤਾਂ 'ਤੇ ਚਰਚਾ <br/>

Ad Position 21
No active advertisement
ਅਜੀਤ ਡੈਸਕ 23-04-2026
ਟੋਰਾਂਟੋ, 22 ਅਪ੍ਰੈਲ (ਹਰਜੀਤ ਸਿੰਘ ਬਾਜਵਾ)-ਟੋਰਾਂਟੋ ਸਥਿਤ ਤੂਰ ਲਾਅ ਆਫਿਸ ਵਿਖੇ ਮਰਹੂਮ ਐਡਵੋਕੇਟ ਜੋਗਿੰਦਰ ਸਿੰਘ ਤੂਰ ਦੀ ਯਾਦ 'ਚ ਉਨ੍ਹਾਂ ਦੇ ਮਿੱਤਰ ਪੰਜਾਬੀ ਲੇਖਕਾਂ, ਬੁੱਧੀਜੀਵੀਆਂ ਅਤੇ ਕੁਝ ਸੁਹਿਰਦ ਸੱਜਣਾ ਦਾ ਇਕੱਠ ਹੋਇਆ, ਜਿਨ੍ਹਾਂ ਸਵਰਗੀ ਜੋਗਿੰਦਰ ਸਿੰਘ ਤੂਰ ਦੀ ਪੰਜਾਬੀ ਸਮਾਜ ਨੂੰ ਦੇਣ ਅਤੇ ਉਨ੍ਹਾਂ ਦੀਆਂ ਦੋ ਵੱਡਮੁੱਲੀਆਂ ਪੁਸਤਕਾਂ 'ਇੰਟਲੈਕਟ ਪਾਸਟਾਈਮ' ਅਤੇ 'ਵੰਡ ਦੀ ਅਕੱਥ ਕਥਾ' ਉਤੇ ਵਿਚਾਰ ਚਰਚਾ ਕੀਤੀ ਗਈ ਅਤੇ ਲੇਖਣੀ ਦੇ ਖੇਤਰ 'ਚ ਉਨ੍ਹਾਂ ਵਲੋਂ ਪਾਏ ਭਰਪੂਰ ਯੋਗਦਾਨ ਨੂੰ ਯਾਦ ਕੀਤਾ ਗਿਆ | ਸਮਾਗਮ ਦੌਰਾਨ ਇਜ਼ਰਾਈਲ, ਅਮਰੀਕਾ ਅਤੇ ਈਰਾਨ ਵਿਚਕਾਰ ਚਲ ਰਹੀ ਜੰਗ ਬਾਰੇ ਗੱਲ ਕਰਦਿਆਂ ਸਾਬਕਾ ਪ੍ਰੋਫੈਸਰ ਅਤੇ ਪੀ.ਸੀ.ਐਸ. ਅਧਿਕਾਰੀ ਇੰਦਰਦੀਪ ਸਿੰਘ ਨੇ ਕਿਹਾ ਕਿ ਵਿਸ਼ਵ ਦੇ ਇਤਿਹਾਸ 'ਚ 'ਜੀ ਜ਼ੀਰੋ ਪੋਲੀਟੀਕਸ' ਸੰਕਲਪ ਦੇ ਲੇਖਕ ਲਾਨ ਬ੍ਰੇਮਰ ਅਨੁਸਾਰ ਸੰਸਾਰ ਦਾ ਇਕ ਨਿਯਮ ਜਿਵੇਂ ਕਿ ਜੀ-7, ਜੀ-20 ਗਲੋਬਲ ਏਜੰਡਾ ਹਮੇਸ਼ਾਂ ਨਹੀ ਚੱਲ ਸਕਦਾ ਅਤੇ ਜਿਵੇਂ ਸਵੇਜ਼ ਨਹਿਰ ਨਾਲ ਬਰਤਾਨਵੀ ਸਾਮਰਾਜ ਖ਼ਤਮ ਹੋ ਗਿਆ ਸੀ, ਇਵੇਂ ਹੀ ਵਕਤ ਦੇ ਨਾਲ ਨਾਲ ਰੋਮ, ਯੂਨਾਨੀ, ਆਟੋਮੈਨ ਸਾਮਰਾਜਾਂ ਨਾਲ ਵੀ ਹੋਇਆ ਹੈ ਅਤੇ ਇਵੇਂ ਹੀ ਅਮਰੀਕੀ ਸਾਮਰਾਜ ਦੀ ਚੜ੍ਹਤ ਦਾ ਅੰਤ ਵੀ ਉਨ੍ਹਾਂ ਦੇ ਲੱਕ ਤੋੜਵੇਂ ਕਰਜ਼ੇ ਅਤੇ ਡਾਲਰ ਦੀ ਸੱਤਾ 'ਚ ਆਈ ਤ੍ਰੇੜ ਕਾਰਨ ਕਦੇ ਨਾ ਕਦੇ ਆਉਂਣਾ ਲਾਜ਼ਮੀ ਹੈ, ਕਿਉਂਕਿ ਸੂਰਜ ਚੜ੍ਹਦਾ ਹੈ ਤਾਂ ਉਹ ਇਕੋ ਵੇਲੇ ਜਿਥੇ ਚੜ੍ਹ ਰਿਹਾ ਹੁੰਦਾ ਹੈ, ਉਥੇ ਹੀ ਦੂਜੇ ਪਾਸੇ ਡੁੱਬ ਰਿਹਾ ਹੁੰਦਾ ਹੈ | ਡਾ. ਨਾਹਰ ਸਿੰਘ, ਗੁਰਦਿਆਲ ਬੱਲ, ਸੁਭਾਸ਼ ਸ਼ਰਮਾ, ਯਾਦਵਿੰਦਰ ਤੂਰ, ਸ਼ਮੀਲ, ਹਜ਼ਾਰਾ ਸਿੰਘ, ਹਰਜੀਤ ਗਿੱਲ, ਨਵਦੀਪ ਬੋਪਾਰਾਏ ਆਦਿ ਨੇ ਵੀ ਆਪੋ ਆਪਣੇ ਵਿਚਾਰਾਂ ਨਾਲ ਦੁਨੀਆਂ ਦੇ ਮੌਜੂਦਾ ਪੱਖ ਅਤੇ ਅੱਜ ਦੇ ਸੰਸਾਰ ਦਾ ਤੀਜੀ ਵਿਸ਼ਵ ਜੰਗ ਵੱਲ ਵੱਧਣਾ, ਇਸ ਦੇ ਪੈਣ ਵਾਲੇ ਮਾਰੂ ਅਸਰਾਂ, ਮਨੁੱਖੀ ਜੀਵਨ, ਜਾਨਵਰਾਂ ਅਤੇ ਕੁਦਰਤੀ ਵਸੀਲਿਆਂ 'ਤੇ ਪੈਣ ਵਾਲੇ ਇਸ ਦੇ ਪ੍ਰਭਾਵਾਂ ਦਾ ਵੀ ਵਿਸ਼ੇਸ਼ ਤੌਰ 'ਤੇ ਜ਼ਿਕਰ ਕੀਤਾ | ਇਸ ਦੌਰਾਨ ਨੌਜਵਾਨ ਗਾਇਕ ਜੀਤ ਜਗਜੀਤ ਨੇ ਆਪਣੇ ਕੁਝ ਸਾਹਿਤਕ ਗੀਤਾਂ ਨਾਲ ਹਾਜ਼ਰੀ ਲਵਾਈ |

Ad Position 22
No active advertisement
ਪਿਛਲੀ ਖ਼ਬਰ ਰਾਜੂ ਸੰਸਾਰਪੁਰੀ ਤੇ ਗੁਰਸ਼ਰਨ ਸਿੰਘ ਮੰਡ ਦੇ ਸਮਰਥਨ 'ਚ ਚੋਣ ਪ੍ਰਚਾਰ ਅਗਲੀ ਖ਼ਬਰ ਰੈਕਸ ਹੂਰਮਾਨ ਨੇ 8 ਔਰਤਾਂ ਦੀਆਂ ਹੱਤਿਆਵਾਂ ਦੇ ਦੋਸ਼ਾਂ ਨੂੰ ਕਬੂਲਿਆ <br/>
Ad Position 24