03-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-04-2026

ਰਾਜੂ ਸੰਸਾਰਪੁਰੀ ਤੇ ਗੁਰਸ਼ਰਨ ਸਿੰਘ ਮੰਡ ਦੇ ਸਮਰਥਨ 'ਚ ਚੋਣ ਪ੍ਰਚਾਰ

Ad Position 21
No active advertisement
ਅਜੀਤ ਡੈਸਕ 23-04-2026
ਲੰਡਨ, 21 ਅਪ੍ਰੈਲ (ਮਨਪ੍ਰੀਤ ਸਿੰਘ ਬੱਧਨੀ ਕਲਾਂ)-7 ਮਈ ਨੂੰ ਹੋਣ ਵਾਲੀਆਂ ਕੌਂਸਲ ਚੋਣਾਂ ਮੌਕੇ ਲੰਡਨ ਬਾਰੋ ਆਫ਼ ਹਲਿੰਗਡਨ ਦੇ ਹੇਜ਼ ਹਲਕੇ ਤੋਂ ਲੇਬਰ ਪਾਰਟੀ ਦੇ ਉਮੀਦਵਾਰ ਰਾਜੂ ਸੰਸਾਰਪੁਰੀ ਅਤੇ ਗੁਰਸ਼ਰਨ ਸਿੰਘ ਮੰਡ ਦੇ ਹੱਕ 'ਚ ਚੋਣ ਪ੍ਰਚਾਰ ਕੀਤਾ ਗਿਆ | ਚੋਣ ਪ੍ਰਚਾਰ ਮੌਕੇ ਪੰਜਾਬੀ ਭਾਈਚਾਰੇ ਦੀਆਂ ਪ੍ਰਮੁੱਖ ਸ਼ਖਸੀਅਤਾਂ ਨੇ ਹਿੱਸਾ ਲਿਆ ਅਤੇ ਲੋਕਾਂ ਨੂੰ ਬੀਤੇ ਸਾਲਾਂ 'ਚ ਦੋਵਾਂ ਉਮੀਦਵਾਰਾਂ ਵਲੋਂ ਕੀਤੇ ਕੰਮਾਂ ਬਾਰੇ ਜਾਣਕਾਰੀ ਦਿੱਤੀ ਅਤੇ ਭਵਿੱਖ 'ਚ ਲੇਬਰ ਪਾਰਟੀ ਦੀਆਂ ਨੀਤੀਆਂ ਤੋਂ ਜਾਣੂ ਕਰਵਾਇਆ | ਰਾਜੂ ਸੰਸਾਰਪੁਰੀ ਨੇ ਕਿਹਾ ਕਿ ਉਹ 2006 'ਚ ਪਹਿਲੀ ਵਾਰ ਕੌਂਸਲਰ ਬਣੇ ਸਨ ਅਤੇ ਲਗਾਤਾਰ ਲੋਕਾਂ ਵਲੋਂ ਭਰਪੂਰ ਹਮਾਇਤ ਮਿਲਦੀ ਰਹੀ ਹੈ ਅਤੇ ਇਸ ਵਾਰ ਵੀ ਉਨ੍ਹਾਂ ਦੇ ਹਲਕੇ ਹੇਜ਼ ਟਾਊਨ ਤੋਂ ਭਰਵਾਂ ਸਮਰਥਨ ਮਿਲ ਰਿਹਾ ਹੈ | ਇਸੇ ਤਰ੍ਹਾਂ ਗੁਰਸ਼ਰਨ ਸਿੰਘ ਮੰਡ ਵੀ 2022 'ਚ ਪਹਿਲੀ ਵਾਰ ਲੇਬਰ ਪਾਰਟੀ ਵਲੋਂ ਪਿੰਕਵਿਲ ਵਾਰਡ ਤੋਂ ਚੋਣ ਜਿੱਤੇ ਸਨ | ਇਸ ਮੌਕੇ ਜਸਵੰਤ ਸਿੰਘ ਮੰਡ, ਅਜੈਬ ਸਿੰਘ ਪਵਾਰ, ਟੋਨੀ ਗਿੱਲ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਗਿਣਮਿਥ ਕੇ ਹੋਈ ਲੜਾਈ 'ਚ 2 ਮੁੰਡਿਆਂ ਦੀ ਮੌਤ, 5 ਜ਼ਖ਼ਮੀ ਅਗਲੀ ਖ਼ਬਰ ਲੇਖਕਾਂ ਤੇ ਬੁੱਧੀਜੀਵੀਆਂ ਵਲੋਂ ਵਿਸ਼ਵ ਦੇ ਮੌਜੂਦਾ ਹਲਾਤਾਂ 'ਤੇ ਚਰਚਾ <br/>
Ad Position 24