29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-04-2026

ਸੰਯੁਕਤ ਰਾਸ਼ਟਰ ਦੇ ਮਾਹਰਾਂ ਅਨੁਸਾਰ ਭਾਰਤੀ ਜੇਲ੍ਹ 'ਚ 'ਮਾਨਸਿਕ ਤਸੀਹੇ' ਝੱਲ ਰਿਹਾ ਜੱਗੀ ਜੌਹਲ <br/>

Ad Position 21
No active advertisement
ਅਜੀਤ ਡੈਸਕ 24-04-2026
ਗਲਾਸਗੋ, 23 ਅਪ੍ਰੈਲ (ਹਰਜੀਤ ਸਿੰਘ ਦੁਸਾਂਝ ਪੁਆਦੜਾ)-ਸੰਯੁਕਤ ਰਾਸ਼ਟਰ ਦੇ ਮਾਹਿਰਾਂ ਅਨੁਸਾਰ ਜਗਤਾਰ ਸਿੰਘ ਜੌਹਲ ਉਰਫ ਜੱਗੀ ਜÏਹਲ ਜਿਸਨੂੰ ਭਾਰਤ 'ਚ 8 ਸਾਲ ਤੋਂ ਜੇਲ੍ਹ 'ਚ ਮਨਮਾਨੇ ਢੰਗ ਨਾਲ ਨਜ਼ਰਬੰਦ ਰੱਖਿਆ ਜਾ ਰਿਹਾ ਹੈ, ਇਕ ਤਰ੍ਹਾਂ ਦਾ ਮਾਨਸਿਕ ਤਸ਼ੱਦਦ ਸਹਿ ਰਿਹਾ ਹੈ | ਉਨ੍ਹਾਂ ਕਿਹਾ ਕਿ ਜਗਤਾਰ ਸਿੰਘ ਜੌਹਲ ਦੀ ਲਗਾਤਾਰ ਨਜ਼ਰਬੰਦੀ ਦਾ ਕੋਈ ਤਰਕ ਨਹੀਂ ਹੈ ਤੇ ਇਹ ਮਾਮਲਾ ਨਿਆਂ ਦੀ ਡੂੰਘੀ ਦੁਰਵਰਤੋਂ ਨੂੰ ਦਰਸਾਉਂਦਾ ਹੈ | ਪਿਛਲੇ ਸਾਲ ਇਕ ਅਜਿਹੇ ਮਾਮਲੇ 'ਚ ਉਸ ਨੂੰ ਬਰੀ ਕਰ ਦਿੱਤਾ ਗਿਆ ਸੀ ਜਿਸ ਵਿਚ ਉਸ 'ਤੇ ਇਕ ਅੱਤਵਾਦੀ ਸਮੂਹ ਨੂੰ ਵਿੱਤੀ ਸਹਾਇਤਾ ਦੇਣ ਦਾ ਦੋਸ਼ ਲਗਾਇਆ ਗਿਆ ਸੀ, ਪਰ ਉਹ ਅਜੇ ਵੀ ਭਾਰਤੀ ਅਧਿਕਾਰੀਆਂ ਵਲੋਂ ਸੰਘੀ ਦੋਸ਼ਾਂ ਦਾ ਸਾਹਮਣਾ ਕਰ ਰਿਹਾ ਹੈ | ਸੰਯੁਕਤ ਰਾਸ਼ਟਰ ਦੇ 10 ਮਾਹਿਰਾਂ ਨੇ ਹੁਣ ਇਕ ਬਿਆਨ ਜਾਰੀ ਕਰਕੇ ਭਾਰਤ ਸਰਕਾਰ ਨੂੰ ਬਾਕੀ ਰਹਿੰਦੇ ਦੋਸ਼ਾਂ ਨੂੰ ਵਾਪਸ ਲੈਣ ਤੇ ਜÏਹਲ ਨੂੰ ਬਿਨਾਂ ਦੇਰੀ ਕੀਤੇ ਰਿਹਾਅ ਕਰਨ ਦੀ ਮੰਗ ਕੀਤੀ ਹੈ¢ ਇਕ ਬਿਆਨ ਵਿਚ ਉਨ੍ਹਾਂ ਨੇ ਕਿਹਾ ਕਿ ਮੁਕੱਦਮੇ ਦੀ ਸਪੱਸ਼ਟਤਾ ਦੇ ਬਿਨਾਂ ਹੀ ਉਹ ਸਾਢੇ ਅੱਠ ਸਾਲ ਮਨਮਾਨੀ ਨਾਲ ਹਿਰਾਸਤ ਵਿਚ ਹੈ ਤੇ ਇਹ ਗੈਰ-ਕਾਨੂੰਨੀ ਹੈ | ਭਾਰਤੀ ਅਧਿਕਾਰੀਆਂ ਨੇ ਤਸ਼ੱਦਦ ਦੇ ਦਾਅਵੇ ਤੋਂ ਇਨਕਾਰ ਕੀਤਾ ਹੈ ਤੇ ਵਾਰ-ਵਾਰ ਕਿਹਾ ਹੈ ਕਿ ਉਚਿਤ ਪ੍ਰਕਿਰਿਆ ਦੀ ਪਾਲਣਾ ਕੀਤੀ ਜਾ ਰਹੀ ਹੈ | ਸੰਯੁਕਤ ਰਾਸ਼ਟਰ ਦੇ ਮਾਹਿਰਾਂ ਨੇ ਭਾਰਤੀ ਅਧਿਕਾਰੀਆਂ ਨੂੰ ਇਸ ਮਾਮਲੇ ਵਿਚ ਨਵੇਂ ਸਿਰੇ ਤੋਂ ਗੱਲਬਾਤ ਸ਼ੁਰੂ ਕਰਨ ਨੂੰ ਕਿਹਾ ਹੈ ਤੇ ਕਿਹਾ ਕਿ ਉਹ ਇਸ ਮਾਮਲੇ ਦੀ ਨਿਗਰਾਨੀ ਕਰ ਰਹੇ ਹਨ | ਸੰਯੁਕਤ ਰਾਸ਼ਟਰ ਦੇ ਇਹਨਾਂ 10 ਮਾਹਿਰਾਂ 'ਚ ਤਸ਼ੱਦਦ, ਧਰਮ ਜਾਂ ਵਿਸ਼ਵਾਸ ਦੀ ਆਜ਼ਾਦੀ, ਘੱਟ ਗਿਣਤੀ ਮੁੱਦਿਆਂ, ਅੱਤਵਾਦ ਦਾ ਮੁਕਾਬਲਾ ਕਰਦੇ ਹੋਏ ਮੌਲਿਕ ਅਧਿਕਾਰਾਂ ਦੇ ਪ੍ਰਚਾਰ ਤੇ ਸੁਰੱਖਿਆ, ਰਾਏ ਤੇ ਪ੍ਰਗਟਾਵੇ ਦੀ ਆਜ਼ਾਦੀ ਦੇ ਅਧਿਕਾਰ ਦੇ ਪ੍ਰਚਾਰ ਤੇ ਸੁਰੱਖਿਆ, ਮਨੁੱਖੀ ਅਧਿਕਾਰਾਂ ਦੇ ਰਾਖਿਆਂ ਦੀ ਸਥਿਤੀ ਤੇ ਮਨਮਾਨੀ ਨਜ਼ਰਬੰਦੀ 'ਤੇ ਸੰਯੁਕਤ ਰਾਸ਼ਟਰ ਦੇ ਕਾਰਜ ਸਮੂਹ ਦੇ ਚਾਰ ਮੈਂਬਰ ਹਨ | ਸੰਯੁਕਤ ਰਾਸ਼ਟਰ ਦੇ ਇਕ ਪੈਨਲ ਨੇ 2022 'ਚ ਵੀ ਜÏਹਲ ਦੀ ਕੈਦ ਨੂੰ ਮਨਮਾਨੀ ਨਾਲ ਨਜ਼ਰਬੰਦ ਕੀਤਾ ਗਿਆ ਦੱਸਿਆ ਸੀ ਤੇ ਉਨ੍ਹਾਂ ਨੇ ਦਾਅਵਾ ਕੀਤਾ ਸੀ ਕਿ ਉਨ੍ਹਾਂ ਨੂੰ ਤਸੀਹੇ ਦਿੱਤੇ ਗਏ ਸਨ | ਜ਼ਿਕਰਯੋਗ ਹੈ ਕਿ ਜੌਹਲ ਨੂੰ 2017 'ਚ ਉਸਦੇ ਵਿਆਹ ਤੋਂ ਕੁਝ ਹਫ਼ਤੇ ਬਾਅਦ ਜਲੰਧਰ 'ਚ ਖਰੀਦਾਰੀ ਕਰਦੇ ਸਮੇਂ ਗਿ੍ਫਤਾਰ ਕਰ ਲਿਆ ਸੀ ਤੇ ਉਦੋਂ ਤੋਂ ਹੀ ਉਸਨੂੰ ਨਜ਼ਰਬੰਦ ਰੱਖਿਆ ਜਾ ਰਿਹਾ ਹੈ |

Ad Position 22
No active advertisement
ਪਿਛਲੀ ਖ਼ਬਰ ਸੰਜੂ ਦੇ ਸੈਂਕੜੇ ਸਦਕਾ ਚੇਨਈ ਨੇ ਮੁੰਬਈ ਨੂੰ ਦਿੱਤੀ ਕਰਾਰੀ ਹਾਰ ਅਗਲੀ ਖ਼ਬਰ ਫਿਰ ਦਿੱਤਾ ਸਪੱਸ਼ਟੀਕਰਨ
Ad Position 24