ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਸ ਵਿਵਾਦ ਤੋਂ ਬਾਅਦ ਭਾਰਤ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਭਾਰਤ ਉਨ੍ਹਾਂ ਦਾ ਇਕ 'ਬਹੁਤ ਚੰਗਾ ਦੋਸਤ' ਹੈ | ਨਵੀਂ ਦਿੱਲੀ 'ਚ ਅਮਰੀਕੀ ਦੂਤਾਵਾਸ ਦੇ ਬੁਲਾਰੇ ਕ੍ਰਿਸਟੋਫਰ ਐਲਮਜ਼ ਨੇ ਕਿਹਾ ਕਿ ਰਿਪਬਲਿਕਨ ਨੇਤਾ (ਟਰੰਪ) ਨੇ ਭਾਰਤ ਬਾਰੇ ਗਰਮਜੋਸ਼ੀ ਨਾਲ ਗੱਲ ਕੀਤੀ, ਇਸਨੂੰ ਇਕ ਮਹਾਨ ਰਾਸ਼ਟਰ ਕਿਹਾ ਤੇ ਉਹ ਇਸਦੇ ਨੇਤਾ (ਮੋਦੀ) ਨਾਲ ਨਿੱਜੀ ਦੋਸਤੀ ਸਾਂਝੀ ਕਰਦੇ ਹਨ | ਟਰੰਪ ਅਨੁਸਾਰ ਭਾਰਤ ਇਕ ਮਹਾਨ ਦੇਸ਼ ਹੈ | ਇਸਦੇ ਸਿਖਰ 'ਤੇ ਮੇਰਾ ਇਕ ਬਹੁਤ ਚੰਗਾ ਦੋਸਤ ਹੈ |