25-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-04-2026

ਆਸਟ੍ਰੇਲੀਆ 'ਚ ਇਮਿਗ੍ਰੇਸ਼ਨ ਏਜੰਟ ਖ਼ਿਲਾਫ਼ ਵੱਡੀ ਕਾਰਵਾਈ -5 ਸਾਲ ਲਈ ਰਜਿਸਟ੍ਰੇਸ਼ਨ ਰੱਦ

Ad Position 21
No active advertisement
ਅਜੀਤ ਡੈਸਕ 24-04-2026
ਸਿਡਨੀ, 23 ਅਪ੍ਰੈਲ (ਹਰਕੀਰਤ ਸਿੰਘ ਸੰਧਰ)-ਆਸਟ੍ਰੇਲੀਆ 'ਚ ਫੈਡਰਲ ਸਰਕਾਰ ਵੱਲੋਂ ਪਿਛਲੇ ਕੁਝ ਸਮੇਂ ਤੋਂ ਧੋਖਾਧੜੀ ਤੇ ਫਰਜ਼ੀ ਮਾਈਗ੍ਰੇਸ਼ਨ ਕੇਸਾਂ ਬਣਾਉਣ ਵਾਲੇ ਏਜੰਟਾਂ ਵਿਰੁੱਧ ਸਖ਼ਤ ਕਾਰਵਾਈ ਜਾਰੀ ਹੈ | ਇਸ ਸੰਦਰਭ 'ਚ ਇਕ ਮਹੱਤਵਪੂਰਨ ਫ਼ੈਸਲਾ ਸਾਹਮਣੇ ਆਇਆ ਹੈ, ਜਿਸ 'ਚ ਪੰਜਾਬੀ ਭਾਈਚਾਰੇ 'ਚ ਚਰਚਿਤ ਬਾਜਵਾ ਮਾਈਗ੍ਰੇਸ਼ਨ ਏਜੰਟ ਜੁਝਾਰ ਬਾਜਵਾ ਦੀ ਰਜਿਸਟ੍ਰੇਸ਼ਨ 5 ਸਾਲ ਲਈ ਰੱਦ ਕਰ ਦਿੱਤੀ ਗਈ ਹੈ | ਇਹ ਕਾਰਵਾਈ ਆਫਿਸ ਆਫ਼ ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਆਥਾਰਟੀ (ਓਮਾਰਾ) ਵੱਲੋਂ ਕੀਤੀ ਗਈ ਹੈ | ਪ੍ਰਾਪਤ ਜਾਣਕਾਰੀ ਅਨੁਸਾਰ, ਬਾਜਵਾ 'ਤੇ ਕਈ ਗੰਭੀਰ ਦੋਸ਼ ਲੱਗੇ ਸਨ | ਜਾਂਚ ਦÏਰਾਨ ਇਹ ਗੱਲ ਸਾਹਮਣੇ ਆਈ ਕਿ ਉਸਨੇ ਕਈ ਵੀਜ਼ਾ ਅਰਜ਼ੀਆਂ 'ਚ ਗਲਤ ਤੇ ਭਰਮਾਉਣ ਵਾਲੀ ਜਾਣਕਾਰੀ ਦਿੱਤੀ ਅਤੇ ਕੁਝ ਕੇਸਾਂ 'ਚ ਆਪਣੀ ਇਮੀਗ੍ਰੇਸ਼ਨ ਸਹਾਇਤਾ ਨੂੰ ਡਿਪਾਰਟਮੈਂਟ ਕੋਲ ਘੋਸ਼ਿਤ ਨਹੀਂ ਕੀਤਾ | ਰਿਪੋਰਟ ਮੁਤਾਬਕ, ਕੁੱਲ 38 ਅਰਜ਼ੀਆਂ ਵਿਚੋਂ ਕਈ ਮਾਮਲਿਆਂ 'ਚ ਏਜੰਟ ਦੀ ਭੂਮਿਕਾ ਸਾਬਤ ਹੋਈ | ਆਪਣੇ ਜਵਾਬ ਵਿਚ ਬਾਜਵਾ ਨੇ ਕੁਝ ਗਲਤੀਆਂ ਨੂੰ ਪ੍ਰਸ਼ਾਸਕੀ ਭੁੱਲ ਦੱਸਿਆ, ਪਰ ਅਥਾਰਿਟੀ ਨੇ ਇਸ ਨੂੰ ਗੰਭੀਰ ਉਲੰਘਣਾ ਮੰਨਿਆ | ਜਿਸ ਦੇ ਨਤੀਜੇ ਵਜੋਂ 23 ਅਪ੍ਰੈਲ 2026 ਨੂੰ ਉਸਦੀ ਰਜਿਸਟ੍ਰੇਸ਼ਨ ਰੱਦ ਕਰ ਦਿੱਤੀ ਗਈ | ਇਸ ਫੈਸਲੇ ਤੋਂ ਬਾਅਦ, ਜੁਝਾਰ ਬਾਜਵਾ ਅਗਲੇ ਪੰਜ ਸਾਲਾਂ ਤੱਕ ਮੁੜ ਰਜਿਸਟ੍ਰੇਸ਼ਨ ਲਈ ਅਰਜ਼ੀ ਨਹੀਂ ਦੇ ਸਕੇਗਾ |
Ad Position 22
No active advertisement
ਪਿਛਲੀ ਖ਼ਬਰ ਜੇਲ੍ਹ ਵਿਚੋਂ ਨਸ਼ੀਲਾ ਪਦਾਰਥ ਮਿਲਣ ਸੰਬੰਧੀ ਮਾਮਲਾ ਦਰਜ ਅਗਲੀ ਖ਼ਬਰ ਟਰੰਪ ਨੇ 'ਨਰਕ' ਸੰਬੰਧੀ ਟਿੱਪਣੀ ਕਰਕੇ ਛੇੜਿਆ ਨਵਾਂ ਵਿਵਾਦ <br/>
Ad Position 24