25-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-04-2026

ਟਰੰਪ ਨੇ 'ਨਰਕ' ਸੰਬੰਧੀ ਟਿੱਪਣੀ ਕਰਕੇ ਛੇੜਿਆ ਨਵਾਂ ਵਿਵਾਦ <br/>

Ad Position 21
No active advertisement
ਅਜੀਤ ਡੈਸਕ 24-04-2026
ਵਾਸ਼ਿੰਗਟਨ ਡੀ.ਸੀ., 23 ਅਪ੍ਰੈਲ (ਏਜੰਸੀ/ਇੰਟ.)-ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਰਤ ਤੇ ਚੀਨ ਨੂੰ 'ਨਰਕ' ਦੱਸਦੀ ਇਕ ਪੋਸਟ ਸਾਂਝੀ ਕੀਤੀ ਹੈ | ਇਹ ਲੇਖ ਕੱਟੜ ਰੂੜੀਵਾਦੀ ਅਮਰੀਕੀ ਲੇਖਕ ਤੇ ਰੇਡੀਓ ਹੋਸਟ ਮਾਈਕਲ ਸੇਵੇਜ ਦੁਆਰਾ ਲਿਖਿਆ ਗਿਆ ਸੀ | ਇਹ ਜਨਮ ਅਧਿਕਾਰ ਦੇ ਆਧਾਰ 'ਤੇ ਨਾਗਰਿਕਤਾ ਦੇਣ ਦੀ ਪ੍ਰਥਾ ਦੀ ਆਲੋਚਨਾ ਕਰਦਾ ਹੈ ਤੇ ਭਾਰਤ ਤੇ ਚੀਨ ਸਮੇਤ ਕਈ ਦੇਸ਼ਾਂ ਬਾਰੇ ਵਿਵਾਦਪੂਰਨ ਟਿੱਪਣੀਆਂ ਕਰਦਾ ਹੈ | ਲੇਖ 'ਚ ਦਾਅਵਾ ਕੀਤਾ ਗਿਆ ਹੈ ਕਿ ਪ੍ਰਵਾਸੀ ਆਪਣੇ ਬੱਚਿਆਂ ਲਈ ਉਨ੍ਹਾਂ ਦੇ ਜਨਮ ਸਥਾਨ ਦੇ ਆਧਾਰ 'ਤੇ ਨਾਗਰਿਕਤਾ ਸੁਰੱਖਿਅਤ ਕਰਦੇ ਹਨ, ਜਿਸ ਤੋਂ ਬਾਅਦ ਪੂਰਾ ਪਰਿਵਾਰ ਬਾਅਦ 'ਚ ਅਮਰੀਕਾ ਪਹੁੰਚ ਕੇ ਨਾਗਰਿਕਤਾ ਹਾਸਿਲ ਕਰ ਲੈਂਦਾ ਹੈ | ਜਨਮ ਅਧਿਕਾਰ ਨਾਗਰਿਕਤਾ ਦੀ ਧਾਰਨਾ ਦੀ ਆਲੋਚਨਾ ਕਰਦੇ ਹੋਏ, ਇਹ ਲੇਖ ਦਲੀਲ ਦਿੰਦਾ ਹੈ ਕਿ ਇਸ ਮਾਮਲੇ ਦਾ ਫੈਸਲਾ ਅਦਾਲਤਾਂ ਜਾਂ ਵਕੀਲਾਂ ਦੁਆਰਾ ਨਹੀਂ, ਸਗੋਂ ਇਕ ਦੇਸ਼ ਵਿਆਪੀ ਵੋਟ ਦੁਆਰਾ ਕੀਤਾ ਜਾਣਾ ਚਾਹੀਦਾ ਹੈ | ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਇਸ ਮਾਮਲੇ ਸੰਬੰਧੀ ਇਕ ਜਵਾਬ ਜਾਰੀ ਕਰਦੇ ਹੋਏ ਬੁਲਾਰੇ ਰਣਧੀਰ ਜੈਸਵਾਲ ਨੇ ਕਿਹਾ ਕਿ ਫਿਲਹਾਲ ਮੈਂ ਸਿਰਫ਼ ਇਹ ਕਹਾਂਗਾ ਕਿ ਅਸੀਂ ਇਸ ਨਾਲ ਸਬੰਧਤ ਕੁਝ ਰਿਪੋਰਟਾਂ ਦਾ ਨੋਟਿਸ ਲਿਆ ਗਿਆ ਹੈ | ਜ਼ਿਕਰਯੋਗ ਹੈ ਕਿ ਅਮਰੀਕਾ 'ਚ ਨਾਗਰਿਕਤਾ ਜਨਮ ਅਧਿਕਾਰ ('ਜਿਊਸ ਸੋਲੀ' ਦਾ ਸਿਧਾਂਤ) ਦੇ ਅਧਾਰ ਤੇ ਦਿੱਤੀ ਜਾਂਦੀ ਹੈ | 1865 'ਚ ਘਰੇਲੂ ਯੁੱਧ ਦੀ ਸਮਾਪਤੀ ਤੋਂ ਬਾਅਦ, ਸੰਵਿਧਾਨ 'ਚ 14ਵੇਂ ਸੋਧ ਨੂੰ ਜੁਲਾਈ 1868 'ਚ ਕਾਂਗਰਸ ਦੁਆਰਾ ਪ੍ਰਵਾਨਗੀ ਦਿੱਤੀ ਗਈ ਸੀ | ਇਸ ਸੋਧ ਵਿਚ ਕਿਹਾ ਗਿਆ ਸੀ ਕਿ ਦੇਸ਼ ਦੀਆਂ ਸਰਹੱਦਾਂ ਦੇ ਅੰਦਰ ਪੈਦਾ ਹੋਏ ਸਾਰੇ ਵਿਅਕਤੀ ਅਮਰੀਕਾ ਦੇ ਨਾਗਰਿਕ ਹਨ | ਇਸ ਸੋਧ ਦਾ ਮੁੱਖ ਉਦੇਸ਼ ਉਨ੍ਹਾਂ ਵਿਅਕਤੀਆਂ ਨੂੰ ਅਮਰੀਕੀ ਨਾਗਰਿਕਤਾ ਪ੍ਰਦਾਨ ਕਰਨਾ ਸੀ ਜਿਨ੍ਹਾਂ ਨੂੰ ਪਹਿਲਾਂ ਗੁਲਾਮੀ ਦਾ ਸ਼ਿਕਾਰ ਬਣਾਇਆ ਗਿਆ ਸੀ |

Ad Position 22
No active advertisement
ਪਿਛਲੀ ਖ਼ਬਰ ਆਸਟ੍ਰੇਲੀਆ 'ਚ ਇਮਿਗ੍ਰੇਸ਼ਨ ਏਜੰਟ ਖ਼ਿਲਾਫ਼ ਵੱਡੀ ਕਾਰਵਾਈ -5 ਸਾਲ ਲਈ ਰਜਿਸਟ੍ਰੇਸ਼ਨ ਰੱਦ ਅਗਲੀ ਖ਼ਬਰ ਯੂ.ਕੇ. ਦੀ ਸੰਸਦ 'ਚ 'ਤੰਬਾਕੂ ਤੇ ਵੇਪਸ ਬਿੱਲ' ਪਾਸ <br/>
Ad Position 24