ਲੰਡਨ, 23 ਅਪ੍ਰੈਲ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਯੂ.ਕੇ. ਦੀ ਸੰਸਦ ਨੇ ਇਕ ਇਤਿਹਾਸਕ 'ਤੰਬਾਕੂ ਤੇ ਵੇਪਸ ਬਿੱਲ' ਪਾਸ ਕਰ ਦਿੱਤਾ ਹੈ | ਜਿਸ ਦਾ ਮੁੱਖ ਮਕਸਦ ਦੇਸ਼ ਦੀ ਆਉਣ ਵਾਲੀ ਪੀੜ੍ਹੀ ਨੂੰ ਸਿਗਰਟਨੋਸ਼ੀ ਤੋਂ ਪੂਰੀ ਤਰ੍ਹਾਂ ਮੁਕਤ ਕਰਨਾ ਹੈ | ਇਹ ਕਾਨੂੰਨ 1 ਜਨਵਰੀ 2009 ਜਾਂ ਉਸ ਤੋਂ ਬਾਅਦ ਪੈਦਾ ਹੋਏ ਕਿਸੇ ਵੀ ਵਿਅਕਤੀ ਨੂੰ ਤੰਬਾਕੂ ਵੇਚਣ 'ਤੇ ਪੱਕੇ ਤÏਰ 'ਤੇ ਰੋਕ ਲਗਾਉਂਦਾ ਹੈ | ਇਸਦਾ ਮਤਲਬ ਹੈ ਕਿ ਮÏਜੂਦਾ 17 ਸਾਲ ਜਾਂ ਉਸ ਤੋਂ ਘੱਟ ਉਮਰ ਦੇ ਬੱਚੇ ਆਪਣੀ ਪੂਰੀ ਜ਼ਿੰਦਗੀ ਵਿਚ ਕਦੇ ਵੀ ਕਾਨੂੰਨੀ ਤÏਰ 'ਤੇ ਸਿਗਰਟ ਨਹੀਂ ਖਰੀਦ ਸਕਣਗੇ | ਇਸ ਦੇ ਨਾਲ ਹੀ ਹਰ ਸਾਲ ਸਿਗਰਟ ਖਰੀਦਣ ਦੀ ਕਾਨੂੰਨੀ ਉਮਰ ਵਧਦੀ ਜਾਵੇਗੀ, ਤਾਂ ਜੋ ਇਹ ਪੀੜ੍ਹੀ ਕਦੇ ਵੀ ਇਸ ਦੀ ਕਾਨੂੰਨੀ ਉਮਰ ਤੱਕ ਨਾ ਪਹੁੰਚ ਸਕੇ | ਕਾਨੂੰਨੀ ਨਿਯਮਾਂ ਅਨੁਸਾਰ ਵੇਪਿੰਗ 'ਤੇ ਵੀ ਸਖ਼ਤੀ ਕੀਤੀ ਗਈ ਹੈ | ਬਿੱਲ ਵਿਚ ਬੱਚਿਆਂ ਨੂੰ ਅਕ੍ਰਸ਼ਿਤ ਵਾਲੇ ਵੇਪ ਦੇ ਫਲੇਵਰਾਂ, ਪੈਕੇਜਿੰਗ ਅਤੇ ਇਸ਼ਤਿਹਾਰਾਂ 'ਤੇ ਵੀ ਸਖ਼ਤ ਪਾਬੰਦੀਆਂ ਲਗਾਈਆਂ ਗਈਆਂ ਹਨ | ਜਨਤਕ ਥਾਵਾਂ ਜਿਵੇਂ ਹਸਪਤਾਲਾਂ, ਸਕੂਲਾਂ ਦੇ ਬਾਹਰ ਤੇ ਬੱਚਿਆਂ ਦੇ ਖੇਡ ਮੈਦਾਨਾਂ ਵਰਗੀਆਂ ਥਾਵਾਂ 'ਤੇ ਸਿਗਰਟਨੋਸ਼ੀ 'ਤੇ ਪਾਬੰਦੀ ਨੂੰ ਹੋਰ ਵਧਾਇਆ ਗਿਆ ਹੈ | ਬਰਤਾਨਵੀ ਸਰਕਾਰ ਦੇ ਅਨੁਸਾਰ, ਇਸ ਦਾ ਉਦੇਸ਼ 'ਸਿਗਰਟਨੋਸ਼ੀ-ਮੁਕਤ ਪੀੜ੍ਹੀ' ਤਿਆਰ ਕਰਨਾ ਹੈ | ਸਿਗਰਟਨੋਸ਼ੀ ਕਾਰਨ ਯੂ.ਕੇ. 'ਚ ਹਰ ਸਾਲ ਲਗਭਗ 80,000 ਲੋਕਾਂ ਦੀ ਮÏਤ ਹੁੰਦੀ ਹੈ ਤੇ ਜਿਸ ਨਾਲ ਨੈਸ਼ਨਲ ਹੈਲਥ ਸਰਵਿਸ 'ਤੇ ਭਾਰੀ ਬੋਝ ਪੈਂਦਾ ਹੈ | ਇਹ ਬਿੱਲ 21 ਅਪ੍ਰੈਲ 2026 ਨੂੰ ਸੰਸਦ ਦੇ ਦੋਵਾਂ ਸਦਨਾਂ 'ਚ ਪਾਸ ਹੋ ਗਿਆ ਹੈ | ਮਹਾਰਾਜਾ ਚਾਰਲਸ ਤੀਜੇ ਦੇ ਦਸਤਖਤਾਂ ਤੋਂ ਬਾਅਦ ਇਹ ਪੂਰੀ ਤਰ੍ਹਾਂ ਕਾਨੂੰਨ ਬਣ ਜਾਵੇਗਾ | ਇਹ ਨਵੇਂ ਨਿਯਮ 1 ਜਨਵਰੀ 2027 ਤੋਂ ਲਾਗੂ ਹੋਣਗੇ |