ਟੋਰਾਂਟੋ, 23 ਅਪ੍ਰੈਲ (ਸਤਪਾਲ ਸਿੰਘ ਜÏਹਲ)-ਕੈਨੇਡਾ ਦੀ ਵਿੱਤੀ ਖੁਫੀਆ ਏਜੰਸੀ (ਫਿਨਟ੍ਰੈਕ) ਦੀ ਤਾਜਾ ਰਿਪੋਰਟ ਅਨੁਸਾਰ ਦੇਸ਼ 'ਚ ਕ੍ਰਿਮੀਨਲ ਗਰੁੱਪਾਂ ਵਲੋਂ ਸਥਾਨਿਕ ਕਾਰੋਬਾਰੀਆਂ ਤੇ ਨਾਮਵਰ ਹਸਤੀਆਂ ਤੋਂ ਫਿਰÏਤੀਆਂ ਲੈਣ ਤੇ ਰਕਮਾਂ ਟ੍ਰਾਂਸਫਰ ਕਰਨ ਲਈ ਭਾਰਤੀ ਵਿਦਿਆਰਥੀਆਂ ਨੂੰ ਵਰਤਿਆ ਜਾ ਰਿਹਾ ਹੈ | ਆਰਥਿਕ ਤÏਰ 'ਤੇ ਕਮਜੋਰ ਉਨ੍ਹਾਂ ਨÏਜਵਾਨਾਂ (17 ਤੋਂ 30 ਕੁ ਸਾਲ ਉਮਰ) ਨੂੰ ਅਪਰਾਧ ਪ੍ਰਤੀ ਅਕ੍ਰਸ਼ਿਤ ਕਰਨਾ ਅਕਸਰ ਅਸਾਨ ਹੁੰਦਾ ਹੈ | ਜਿਨ੍ਹਾਂ ਦੇ ਸਟੱਡੀ ਤੇ ਵਰਕ ਪਰਮਿਟ ਖ਼ਤਮ ਹਨ ਤੇ ਪੱਕੇ ਹੋਣ ਦੀ ਸੰਭਾਵਨਾ ਨਹੀਂ ਰਹੀ ਜਾਂ ਨਵੇਂ ਗੈਂਗਸਟਰ ਰੱਖਣ ਲਈ ਕਾਲਜਾਂ 'ਚ ਪੜ੍ਹਦੇ ਲੜਕੇ ਤੇ ਕੁੜੀਆਂ ਤੱਕ ਸੰਪਰਕ ਕੀਤਾ ਜਾਂਦਾ ਹੈ | ਰਾਇਲ ਕੈਨੇਡੀਅਨ ਮਾਊਾਟਡ ਪੁਲਿਸ ਨਾਲ਼ ਸਾਂਝੀ ਕੀਤੀ ਗਈ ਇਸ ਰਿਪੋਰਟ ਅਨੁਸਾਰ ਕੈਨੇਡਾ ਦੇ ਵੱਖ ਵੱਖ ਕੋਨਿਆਂ 'ਚ ਗੈਂਗਸਟਰਾਂ ਦੀ ਭਰਤੀ ਕੀਤੀ ਜਾਂਦੀ ਹੈ ਤੇ ਕੈਨੇਡਾ 'ਚ ਮÏਜੂਦ ਭਾਰਤੀ ਵਿਦਆਰਥੀਆਂ ਤੱਕ ਸਿੱਧੀ ਪਹੁੰਚ ਕੀਤੀ ਜਾਂਦੀ ਹੈ | ਅਜਿਹੇ 'ਚ ਭਾਰਤੀਆਂ ਵਲੋਂ ਕੈਨੇਡਾ 'ਚ ਭਾਰਤੀ, ਖਾਸ ਤÏਰ 'ਤੇ ਪੰਜਾਬੀ ਮੂਲ ਦੇ ਲੋਕਾਂ ਅਤੇ ਵੱਡੇ ਕਾਰੋਬਾਰੀਆਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ | ਫਾਈਨੈਂਸ਼ੀਅਲ ਟ੍ਰਾਂਜੈਕਸ਼ਨਜਲ ਐਂਡ ਰਿਪੋਰਟਸ ਅਨੈਲਸਿਸ ਸੈਂਟਰ ਆਫ ਕੈਨੇਡਾ ਵਲੋਂ ਬੈਂਕਾਂ ਤੇ ਹੋਰਨਾਂ ਵਿੱਤੀ ਅਦਾਰਿਆਂ ਨੂੰ ਦੇਸ਼ ਤੋਂ ਵਿਦੇਸ਼ਾਂ 'ਚ ਪੈਸੇ ਭੇਜੇ ਜਾਣ ਸਮੇਂ ਵਿਸ਼ੇਸ਼ ਸਾਵਧਾਨੀ ਵਰਤਣ ਲਈ ਸੂਚਿਤ ਕੀਤਾ ਗਿਆ ਹੈ ਤਾਂ ਕਿ ਫਿਰÏਤੀਆਂ ਨਾਲ ਉਗਰਾਹੀ ਰਕਮ ਦੇਸ਼ ਤੋਂ ਬਾਹਰ ਨਾ ਭੇਜੀ ਜਾ ਸਕੇ | ਮਿਲੀ ਜਾਣਕਾਰੀ ਅਨੁਸਾਰ ਇਸ ਸਾਲ ਦੇ ਬੀਤੇ 3 ਕੁ ਮਹੀਨਿਆਂ ਦÏਰਾਨ ਫਿਨਟਰੈਕ ਵਲੋਂ ਕੈਨੇਡਾ 'ਚ ਫਿਰÏਤੀਆਂ ਰਾਹੀਂ ਉਗਰਾਹੀਆਂ ਰਕਮਾਂ ਨੂੰ ਟ੍ਰਾਂਸਫਰ ਕਰਨ ਦੇ 100 ਤੋਂ ਵੱਧ ਸ਼ੱਕੀ ਮਾਮਲਿਆਂ ਦੀ ਨਿਸ਼ਾਨਦੇਹੀ ਕੀਤੀ ਜਾ ਚੁੱਕੀ ਹੈ ਤੇ ਇਹ ਗਿਣਤੀ ਬੀਤੇ 2 ਸਾਲਾਂ ਦੇ ਮਾਮਲਿਆਂ ਦੀ ਕੁੱਲ ਗਿਣਤੀ ਤੋਂ ਦੁੱਗਣੀ ਵੱਧ ਹੈ | ਬੀਤੇ ਸਮੇਂ 'ਚ ਕੈਨੇਡਾ ਵਿਖੇ ਉਂਟਾਰੀਓ, ਅਲਬਰਟਾ, ਤੇ ਮੈਨੀਟੋਬਾ ਪ੍ਰਾਂਤਾਂ ਵਿਚ ਫਿਰÏਤੀਆਂ ਤੇ ਕਾਰੋਬਾਰਾਂ ਤੇ ਘਰਾਂ ਉੱਪਰ ਗੋਲੀਬਾਰੀ ਕਰਨ ਤੇ ਅੱਗ ਲਗਾਉਣ ਦੇ ਮਾਮਲੇ ਲਗਾਤਾਰਤਾ ਨਾਲ ਸਾਹਮਣੇ ਆਏ ਹਨ | ਮੱਧ ਦਰਜੇ ਦੇ ਬਿਜ਼ਨਸ ਤੇ ਵੱਡੇ ਕਾਰੋਬਾਰੀ, ਜਿਵੇਂ ਟਰੱਕਿੰਗ, ਮਕਾਨ ਉਸਾਰੀ, ਪ੍ਰਾਂਪਰਟੀ ਡੀਲਰ, ਹੋਟਲ, ਰੈਸਟੋਰੈਂਟ ਆਦਿ ਦੇ ਕਾਰੋਬਾਰੀ ਇਸ ਦਾ ਸ਼ਿਕਾਰ ਵੱਧ ਬਣੇ ਜਿਨ੍ਹਾਂ ਨੂੰ ਫਿਰÏਤੀ ਦੀ ਰਕਮ ਈ-ਮੇਲ ਰਹੀਂ, ਚੈੱਕ ਜਾਂ ਕ੍ਰਿਪਟੋਕਰੰਸੀ ਰਾਹੀਂ ਭੇਜਣ ਨੂੰ ਕਿਹਾ ਜਾਂਦਾ ਹੈ | ਇਥੋਂ ਤੱਕ ਵੀ ਕਿ ਵੱਡੀ ਰਕਮ ਨੂੰ ਛੋਟੀਆਂ ਕਿਸ਼ਤਾਂ ਵਿਚ ਦੇਣ ਲਈ ਵੀ ਕਿਹਾ ਜਾਂਦਾ ਹੈ | ਫਿਨਟਰੈਕ ਦਾ ਦਾਅਵਾ ਹੈ ਕਿ ਬੰਬੀਹਾ ਤੇ ਬਿਸ਼ਨੋਈ ਗੈਂਗ ਸਮੇਤ ਮੁਜਰਿਮਾਂ ਦੇ ਹੋਰ ਕਈ ਗਰੁੱਪ ਅਜਿਹੀਆਂ ਸਰਗਰਮੀਆਂ 'ਚ ਸ਼ਾਮਿਲ ਹਨ ਜਿਨ੍ਹਾਂ ਵਲੋਂ ਲੋੜਵੰਦ ਭਾਰਤੀ ਕਾਮਿਆਂ ਤੇ ਵਿਦਆਰਥੀਆਂ ਨੂੰ ਰਕਮਾਂ ਟ੍ਰਾਂਸਫਰ ਕਰਨ ਲਈ ਵਰਤਿਆ ਜਾਂਦਾ ਹੈ |