ਨਵੀਂ ਦਿੱਲੀ, 23 ਅਪ੍ਰੈਲ (ਪੀ.ਟੀ.ਆਈ.)-ਖੇਡ ਮੰਤਰਾਲਾ ਸ਼ੁੱਕਰਵਾਰ ਤੋਂ ਸ੍ਰੀਨਗਰ 'ਚ ਤਿੰਨ ਦਿਨਾਂ 'ਚਿੰਤਨ ਸ਼ਿਵਿਰ' (ਬ੍ਰੇਨਸਟਾਰਮਿੰਗ ਸੈਸ਼ਨ) ਕਰਵਾਉਣ ਜਾ ਰਿਹਾ ਹੈ | ਵੱਖ-ਵੱਖ ਰਾਜਾਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਖੇਡ ਤੇ ਯੁਵਾ ਮਾਮਲਿਆਂ ਦੇ ਮੰਤਰੀ ਇਸ ਕੈਂਪ ਵਿਚ ਇਕੱਠੇ ਹੋਣਗੇ ਤਾਂ ਜੋ ਕੇਂਦਰ-ਰਾਜ ਸਹਿਯੋਗ ਵਧਾ ਕੇ ਖੇਡ ਪ੍ਰਸ਼ਾਸਨ ਤੇ ਯੁਵਾ ਵਿਕਾਸ ਲਈ ਢਾਂਚੇ ਨੂੰ ਮਜ਼ਬੂਤ ਕਰਨ 'ਤੇ ਵਿਚਾਰ-ਵਟਾਂਦਰਾ ਕੀਤਾ ਜਾ ਸਕੇ | ਇਥੋਂ ਦੇ ਸ਼ੇਰ-ਏ-ਕਸ਼ਮੀਰ ਅੰਤਰਰਾਸ਼ਟਰੀ ਕਨਵੈਨਸ਼ਨ ਸੈਂਟਰ ਵਿਖੇ ਕਰਵਾਇਆ ਜਾ ਰਿਹਾ ਇਹ ਸਮਾਗਮ ਐਤਵਾਰ ਨੂੰ ਸਮਾਪਤ ਹੋਵੇਗਾ | ਇਸਦੀ ਅਗਵਾਈ ਕੇਂਦਰੀ ਯੁਵਾ ਮਾਮਲਿਆਂ ਤੇ ਖੇਡ ਮੰਤਰੀ ਮਨਸੁਖ ਮਾਂਡਵੀਆ ਕਰਨਗੇ, ਜਿਨ੍ਹਾਂ ਨਾਲ ਯੁਵਾ ਮਾਮਲਿਆਂ ਅਤੇ ਖੇਡ ਰਾਜ ਮੰਤਰੀ ਰਕਸ਼ਾ ਖੜਸੇ ਸ਼ਾਮਲ ਹੋਣਗੇ |