27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-04-2026

ਬਾਰਸੀਲੋਨਾ ਲਗਾਤਾਰ ਦੂਜੇ ਲਾ ਲੀਗਾ ਖਿਤਾਬ ਦੇ ਨੇੜੇ

Ad Position 21
No active advertisement
ਅਜੀਤ ਡੈਸਕ 27-04-2026
ਬਾਰਸੀਲੋਨਾ, 26 ਅਪ੍ਰੈਲ (ਏਪੀ)-ਗੇਟਾਫੇ 'ਤੇ 2-0 ਦੀ ਜਿੱਤ ਨਾਲ ਬਾਰਸੀਲੋਨਾ ਸਪੈਨਿਸ਼ ਫੁੱਟਬਾਲ ਲੀਗ 'ਲਾ ਲੀਗਾ' ਵਿਚ ਆਪਣਾ ਲਗਾਤਾਰ ਦੂਜਾ ਖਿਤਾਬ ਹਾਸਲ ਕਰਨ ਦੇ ਨੇੜੇ ਪਹੁੰਚ ਗਿਆ ਹੈ | ਜਦੋਂ ਕਿ ਐਟਲੇਟਿਕੋ ਮੈਡਰਿਡ ਆਰਸਨਲ ਵਿਰੁੱਧ ਆਪਣੇ ਚੈਂਪੀਅਨਜ਼ ਲੀਗ ਸੈਮੀਫਾਈਨਲ ਮੁਕਾਬਲੇ ਤੋਂ ਪਹਿਲਾਂ ਆਤਮਵਿਸ਼ਵਾਸ ਵਧਾਉਣ ਵਾਲੀ ਜਿੱਤ ਹਾਸਲ ਕਰਨ ਵਿਚ ਕਾਮਯਾਬ ਰਿਹਾ | ਫਰਮਿਨ ਲੋਪੇਜ਼ ਨੇ 45ਵੇਂ ਮਿੰਟ ਵਿਚ ਬਾਰਸੀਲੋਨਾ ਲਈ ਸ਼ੁਰੂਆਤੀ ਗੋਲ ਕੀਤਾ | ਉਸਨੇ ਇਹ ਗੋਲ ਜ਼ਖਮੀ ਲਾਮੀਨ ਯਾਮਲ ਨੂੰ ਸਮਰਪਿਤ ਕੀਤਾ | ਮੁਕਾਬਲੇ ਵਿਚ ਬਾਰਸੀਲੋਨਾ ਦੇ ਸਭ ਤੋਂ ਵੱਧ ਸਕੋਰਰ ਯਾਮਲ ਨੂੰ ਮਾਸਪੇਸ਼ੀਆਂ 'ਚ ਖਿਚਾਅ ਕਾਰਨ ਬਾਕੀ ਸੀਜ਼ਨ ਲਈ ਬਾਹਰ ਕਰ ਦਿੱਤਾ ਗਿਆ ਹੈ | ਮਾਰਕਸ ਰਾਸ਼ਫੋਰਡ ਨੇ ਬਦਲਵੇਂ ਤੌਰ 'ਤੇ ਬੈਂਚ ਤੋਂ ਉਤਰ ਕੇ 74ਵੇਂ ਮਿੰਟ ਵਿਚ ਗੋਲ ਕਰਕੇ ਬਾਰਸੀਲੋਨਾ ਦੀ 2-0 ਦੀ ਜਿੱਤ 'ਤੇ ਮੋਹਰ ਲਗਾ ਦਿੱਤੀ | ਇਹ 6 ਸੀਜ਼ਨਾਂ ਵਿਚ ਗੇਟਾਫੇ 'ਤੇ ਬਾਰਸੀਲੋਨਾ ਦੀ ਪਹਿਲੀ ਜਿੱਤ ਹੈ | ਇਸ ਜਿੱਤ ਦੇ ਨਾਲ ਬਾਰਸੀਲੋਨਾ ਨੇ ਦੂਜੇ ਸਥਾਨ 'ਤੇ ਰਹਿਣ ਵਾਲੀ ਰੀਅਲ ਮੈਡਰਿਡ 'ਤੇ ਆਪਣੀ ਲੀਡ 11 ਅੰਕਾਂ ਤੱਕ ਵਧਾ ਦਿੱਤੀ ਹੈ, ਸਿਰਫ ਪੰਜ ਦੌਰ ਦੇ ਮੈਚ ਖੇਡੇ ਜਾਣੇ ਬਾਕੀ ਹਨ | ਬਾਰਸੀਲੋਨਾ ਦੇ ਇਸ ਵੇਲੇ 33 ਮੈਚਾਂ 'ਚ 85 ਅੰਕ ਹਨ, ਜਦੋਂ ਕਿ ਰੀਅਲ ਮੈਡਿ੍ਡ ਦੇ ਇੰਨੇ ਹੀ ਮੈਚਾਂ 'ਚ 74 ਅੰਕ ਹਨ |
Ad Position 22
No active advertisement
ਪਿਛਲੀ ਖ਼ਬਰ ਦਸਮੇਸ਼ ਪਬਲਿਕ ਸਕੂਲ 'ਚ ਵਿਸ਼ਵ ਧਰਤੀ ਦਿਵਸ ਮਨਾਇਆ ਅਗਲੀ ਖ਼ਬਰ ਵੱਖ-ਵੱਖ ਖੇਤਰਾਂ 'ਚ ਯੋਗਦਾਨ ਪਾਉਣ ਵਾਲੀਆਂ ਮਹਿਲਾਵਾਂ ਦਾ ਬਰਤਾਨੀਆ ਦੀ ਸੰਸਦ ਵਿਚ ਸਨਮਾਨ
Ad Position 24