ਲੰਡਨ, 26 ਅਪ੍ਰੈਲ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬੀਤੇ ਦਿਨੀ ਬਰਤਾਨੀਆ ਦੀ ਸੰਸਦ 'ਚ ਵੱਖ-ਵੱਖ ਖੇਤਰਾਂ 'ਚ ਯੋਗਦਾਨ ਪਾਉਣ ਵਾਲੀਆਂ ਮਹਿਲਾਵਾਂ ਅਤੇ ਬੱਚਿਆਂ ਨੂੰ 'ਸ਼ੀ ਇੰਨਸਪਾਇਰਜ਼ 2026' ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਗਿਆ | ਇਸ ਸਮਾਗਮ ਵਿਚ ਦੁਨੀਆ ਭਰ ਤੋਂ ਆਈਆਂ ਲਗਭਗ 63 ਔਰਤਾਂ ਤੇ ਬੱਚੇ ਸ਼ਾਮਲ ਹੋਏ | ਇਸ ਸਮਾਗਮ ਦਾ ਆਯੋਜਨ ਆਈ.ਆਈ.ਡਬਲਿਊ. ਸ਼ੀ ਇੰਨਸਪਾਇਰ ਵੱਲੋਂ ਰਸ਼ਮੀ ਮਿਸ਼ਰਾ ਦੀ ਅਗਵਾਈ ਵਿਚ ਕੀਤਾ ਗਿਆ | ਜਿਸ ਵਿਚ ਵੱਖ-ਵੱਖ ਕਲਾ ਪੇਸ਼ਕਾਰੀਆਂ ਕੀਤੀਆਂ ਗਈਆਂ | ਇਸ ਸਮਾਗਮ ਮੌਕੇ ਲੰਡਨ ਦੀ ਪੰਜਾਬੀ ਲੇਖਿਕਾ ਤੇ ਗਾਇਕਾ ਗੁਰਮੇਲ ਕੌਰ ਸੰਘਾ ਨੂੰ ਸੰਗੀਤ ਤੇ ਪੰਜਾਬੀ ਕਵਿਤਾ ਲਈ ਚੁਣਿਆ ਗਿਆ | ਜਿਨ੍ਹਾਂ ਨੂੰ ਸੰਸਦ ਮੈਂਬਰ ਰੂਥ ਕੈਡਬਰੀ ਨੇ ਸਨਮਾਨਿਤ ਕੀਤਾ | ਇਸ ਮੌਕੇ ਬਰਤਾਨਵੀ ਸੰਸਦ ਦੇ ਦੋਵੇਂ ਸਦਨਾਂ ਦੇ ਸੰਸਦ ਮੈਂਬਰਾਂ ਤੋਂ ਇਲਾਵਾ ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦੇ ਤੇ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਵੀ ਹਾਜ਼ਰ ਸਨ | ਜਿਨ੍ਹਾਂ ਵਿਚ ਬਿਓਲਾ ਜੋਸਫ਼ਿਨ, ਰਾਕੇਸ਼ ਕੁਮਾਰੀ, ਯੇਦਿਤਾ ਸ਼ਰਮਾ, ਵੇਦਿਕਾ ਗੁਪਤਾ, ਅਰਾਧਨਾ ਸਰਵਾਨਨ , ਰਿਦਵਿਕਾ ਵਿਵੇਕ, ਦਹਾਨਾ ਸੰਰਵਨਾ, ਅਦੀਨਾਂ ਨਵਜੀਵਨ, ਹਰਿਪ੍ਰੀਆ ਸ਼ਨਮੁਗਮ, ਸ਼ੁਭਾਸ਼੍ਰੀ ਸਾਹੂ, ਟਵਿੰਕਲ ਪਟੇਲ, ਅਸ਼ੂਥਾਮਾਨਸਾ, ਪ੍ਰੀਥੀ ਮੋਹਨ ਰਾਓ, ਸ਼ੀਤਲ ਕੇਸ਼ਰੀ, ਚੰਦਰ ਚੱਕਰਵਰਤੀ, ਸੁਸ਼ਮਿਤਾ ਦੇਬ, ਮੀਨਾ ਤਿ੍ਵੇਦੀ, ਅਰਪਿਤਾ ਮੁਕਰਜੀ, ਸੁਜਾਤਾ ਥੁਲਾਡੀ, ਡਾ. ਸ੍ਰੀਮਤੀ ਕੇਸਾਂ, ਪਰਮ ਕੁਲਾਰ, ਰਾਜ ਅਧੋਲੀਆ, ਅੰਜਲੀ ਨਾਗਰਾਜ, ਡਾ. ਅਰਪਿਤਾ ਰਾਏ, ਅਨੁਸਰੁਥੀ ਸੁਨੀਲ ਸਿੰਮਾਂ, ਰਚਨਾ ਭਟਨਾਗਰ, ਕਿਰਨ ਤਾਨੀਕੇਲਾ, ਮਾਝ ਹਿਨਾ ਮੋਰਜਾਰੀਆ, ਡਾ. ਅਕਾਸ਼ੀ ਕੁਮਾਰ, ਡਾ. ਅਲੀਨਾ ਚੱਕਰਵਰਤੀ, ਪ੍ਰੀਤ ਇੰਦਰ ਢਿੱਲੋਂ, ਕਮਾਲਿਕਾ ਸੇਨ, ਅਸ਼ਮਿਤਾ ਗੁਪਤਾ ਤੇ ਹੋਰਾਂ ਦਾ ਸਨਮਾਨ ਕੀਤਾ ਗਿਆ |