05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-04-2026

ਮਾਲੀ ਦੇ ਰੱਖਿਆ ਮੰਤਰੀ ਦੀ ਜੇਹਾਦੀ ਹਮਲੇ 'ਚ ਮÏਤ <br/>

Ad Position 21
No active advertisement
ਅਜੀਤ ਡੈਸਕ 28-04-2026
ਡਕਰ (ਸੇਨੇਗਲ), 27 ਅਪ੍ਰੈਲ (ਏਜੰਸੀ)-ਮਾਲੀ ਦੇ ਰੱਖਿਆ ਮੰਤਰੀ, ਜਨਰਲ ਸਾਦੀਓ ਕਮਾਰਾ, ਦੇਸ਼ 'ਚ ਜੇਹਾਦੀਆਂ ਤੇ ਬਾਗੀਆਂ ਵਲੋਂ ਕੀਤੇ ਗਏ ਇਕ ਵੱਡੇ ਹਮਲੇ 'ਚ ਮਾਰੇ ਗਏ | ਬਾਗੀਆਂ ਨੇ ਕਈ ਸ਼ਹਿਰਾਂ ਤੇ ਫÏਜੀ ਠਿਕਾਣਿਆਂ 'ਤੇ ਕਬਜ਼ਾ ਕਰ ਲਿਆ | ਇਹ ਇਸ ਜੰਟਾ-ਸ਼ਾਸਿਤ ਦੇਸ਼ ਵਿਚ ਹਿੰਸਾ ਦੀ ਤਾਜ਼ਾ ਘਟਨਾ ਹੈ | ਮਾਲੀ ਲੰਬੇ ਸਮੇਂ ਤੋਂ ਅਲ-ਕਾਇਦਾ ਤੇ ਇਸਲਾਮਿਕ ਸਟੇਟ ਨਾਲ ਜੁੜੇ ਅੱਤਵਾਦੀਆਂ ਦੇ ਨਾਲ-ਨਾਲ ਉੱਤਰ ਵਿਚ ਇਕ ਵੱਖਵਾਦੀ ਬਗਾਵਤ ਨਾਲ ਜੂਝ ਰਿਹਾ ਹੈ | ਮਾਲੀ ਸਰਕਾਰ ਨੇ ਰੱਖਿਆ ਮੰਤਰਾਲੇ ਦੇ ਫੇਸਬੁੱਕ ਪੇਜ 'ਤੇ ਇਕ ਪੋਸਟ ਰਾਹੀਂ ਰੱਖਿਆ ਮੰਤਰੀ ਦੀ ਮÏਤ ਦੀ ਪੁਸ਼ਟੀ ਕੀਤੀ ਤੇ ਉਨ੍ਹਾਂ ਦੇ ਪਰਿਵਾਰ ਨਾਲ ਸੰਵੇਦਨਾ ਪ੍ਰਗਟ ਕੀਤੀ | ਸਨਿਚਰਵਾਰ ਨੂੰ ਮਾਲੀ ਦੀ ਰਾਜਧਾਨੀ, ਬਾਮਾਕੋ ਤੇ ਕਈ ਹੋਰ ਸ਼ਹਿਰਾਂ 'ਚ ਇਕੋ ਸਮੇਂ ਹਮਲੇ ਹੋਏ, ਜੋ ਦੇਸ਼ ਦੀ ਫੌਜ ਵਿਰੁੱਧ ਹੁਣ ਤੱਕ ਦੇ ਸਭ ਤੋਂ ਵੱਡੇ ਹਮਲਿਆਂ ਵਿਚੋਂ ਇੱਕ ਹਨ | ਇਸ ਹਮਲੇ ਨੇ ਮਾਲੀ ਦੇ ਸੁਰੱਖਿਆ ਭਾਈਵਾਲ, ਰੂਸ ਲਈ ਵੀ ਇਕ ਚੁਣÏਤੀ ਖੜ੍ਹੀ ਕਰ ਦਿੱਤੀ, ਜਿਸਦੇ ਇਸ ਪੱਛਮੀ ਅਫਰੀਕੀ ਦੇਸ਼ ਵਿਚ ਫੌਜੀ ਬਲ ਤਾਇਨਾਤ ਹਨ | ਸਰਕਾਰ ਨੇ ਅਜੇ ਤੱਕ ਹਮਲਿਆਂ 'ਚ ਮਰਨ ਵਾਲਿਆਂ ਦੀ ਗਿਣਤੀ ਦਾ ਖੁਲਾਸਾ ਨਹੀਂ ਕੀਤਾ ਹੈ | ਪਹਿਲਾਂ ਦੀਆਂ ਰਿਪੋਰਟਾਂ ਵਿਚ ਸਿਰਫ਼ ਇਹ ਕਿਹਾ ਗਿਆ ਸੀ ਕਿ ਘੱਟੋ-ਘੱਟ 16 ਲੋਕ ਜ਼ਖਮੀ ਹੋਏ ਹਨ | ਸਰਕਾਰ ਨੇ ਅਧਿਕਾਰਤ ਤੌਰ 'ਤੇ ਇਸ ਘਟਨਾ ਨੂੰ ਅੱਤਵਾਦੀ ਹਮਲਾ ਕਰਾਰ ਦਿੱਤਾ ਹੈ |

Ad Position 22
No active advertisement
ਪਿਛਲੀ ਖ਼ਬਰ ਅਰਪਨ ਲਿਖਾਰੀ ਸਭਾ ਦੀ ਮੀਟਿੰਗ ਖ਼ਾਲਸਾ ਸਾਜਨਾ ਦਿਵਸ ਤੇ ਸਿੱਖ ਵਿਰਾਸਤ ਮਹੀਨੇ ਨੂੰ ਸਮਰਪਿਤ ਰਹੀ <br/> ਅਗਲੀ ਖ਼ਬਰ ਜਾਰਜੀਆ 'ਚ ਲੱਗੀ ਭਿਆਨਕ ਅੱਗ <br/>
Ad Position 24