11-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-05-2026

ਵਿਨੇਸ਼ ਦੇ ਅਣਸੁਖਾਵੀਂ ਘਟਨਾ ਵਾਪਰਨ ਦੇ ਖਦਸ਼ੇ 'ਤੇ ਕੁਸ਼ਤੀ ਫੈਡਰੇਸ਼ਨ ਨੇ ਦਿੱਤੀ ਸੁਰੱਖਿਆ ਗਾਰੰਟੀ

Ad Position 21
No active advertisement
ਅਜੀਤ ਡੈਸਕ 04-05-2026
• ਟੂਰਨਾਮੈਂਟ ਦਾ ਸਥਾਨ ਬਦਲਣ ਤੋਂ ਕੀਤਾ ਇਨਕਾਰ
ਨਵੀਂ ਦਿੱਲੀ, 3 ਮਈ (ਪੀ. ਟੀ. ਆਈ.)-ਭਾਰਤੀ ਕੁਸ਼ਤੀ ਫੈਡਰੇਸ਼ਨ (ਡਬਲਯੂ.ਐੱਫ.ਆਈ.) ਦੇ ਪ੍ਰਧਾਨ ਸੰਜੇ ਸਿੰਘ ਨੇ ਕਿਹਾ ਕਿ ਗੋਂਡਾ 'ਚ ਹੋਣ ਵਾਲੇ ਰਾਸ਼ਟਰੀ ਓਪਨ ਰੈਂਕਿੰਗ ਟੂਰਨਾਮੈਂਟ ਦੇ ਸਥਾਨ ਨੂੰ ਨਹੀਂ ਬਦਲਿਆ ਜਾਵੇਗਾ ਤੇ ਉਨ੍ਹਾਂ ਨੇ ਵਿਨੇਸ਼ ਫੋਗਾਟ ਦੀ ਸੁਰੱਖਿਆ ਬਾਰੇ 'ਨਿੱਜੀ ਗਰੰਟੀ' ਦੀ ਪੇਸ਼ਕਸ਼ ਕੀਤੀ | ਇਹ ਭਰੋਸਾ ਤਜਰਬੇਕਾਰ ਪਹਿਲਵਾਨ ਦੀ ਸੁਰੱਖਿਆ ਬਾਰੇ ਉਠਾਏ ਜਾ ਰਹੇ ਖਦਸ਼ਿਆਂ ਤੇ ਸੰਭਾਵੀ ਪੱਖਪਾਤ ਬਾਰੇ ਚਿੰਤਾਵਾਂ ਦੇ ਵਿਚਕਾਰ ਦਿੱਤਾ ਗਿਆ | ਐਤਵਾਰ ਨੂੰ , ਵਿਨੇਸ਼ ਨੇ ਇਕ ਚੇਤਾਵਨੀ ਜਾਰੀ ਕੀਤੀ ਜਿਸ 'ਚ ਕਿਹਾ ਗਿਆ ਕਿ ਜੇਕਰ ਗੋਂਡਾ 'ਚ ਹੋਣ ਵਾਲੇ ਰਾਸ਼ਟਰੀ ਓਪਨ ਰੈਂਕਿੰਗ ਕੁਸ਼ਤੀ ਟੂਰਨਾਮੈਂਟ ਦੌਰਾਨ ਉਸ ਜਾਂ ਉਸਦੀ ਟੀਮ ਦੇ ਮੈਂਬਰਾਂ ਨਾਲ ਕੋਈ ਅਣਸੁਖਾਵੀਂ ਘਟਨਾ ਵਾਪਰਦੀ ਹੈ ਤਾਂ ਭਾਰਤ ਸਰਕਾਰ ਜ਼ਿੰਮੇਵਾਰ ਹੋਵੇਗੀ | ਇਸ ਤੋਂ ਇਲਾਵਾ, ਉਸਨੇ ਮੁਕਾਬਲੇ ਦÏਰਾਨ ਪੱਖਪਾਤੀ ਫੈਸਲਿਆਂ ਦੀ ਸੰਭਾਵਨਾ ਬਾਰੇ ਖਦਸ਼ਾ ਪ੍ਰਗਟ ਕੀਤਾ | ਲਗਭਗ 18 ਮਹੀਨਿਆਂ ਬਾਅਦ ਮੈਟ 'ਤੇ ਵਾਪਸੀ ਤੋਂ ਪਹਿਲਾਂ ਜਾਰੀ ਕੀਤੇ ਗਏ ਇਕ ਵੀਡੀਓ ਸੰਦੇਸ਼ 'ਚ ਵਿਨੇਸ਼ ਨੇ ਦੋਸ਼ ਲਗਾਇਆ ਕਿ ਸਾਬਕਾ ਡਬਲਯੂ. ਐੱਫ. ]ਆਈ. ਮੁਖੀ, ਬਿ੍ਜ ਭੂਸ਼ਣ ਸ਼ਰਨ ਸਿੰਘ ਦੇ ਨਜ਼ਦੀਕੀ ਵਿਅਕਤੀ, ਮੁਕਾਬਲੇ ਦੇ ਨਤੀਜਿਆਂ 'ਤੇ ਪ੍ਰਭਾਵ ਪਾ ਸਕਦੇ ਹਨ, ਜੋ ਕਿ ਉਸ ਨਾਲ ਜੁੜੇ ਸਥਾਨ 'ਤੇ ਆਯੋਜਿਤ ਕੀਤਾ ਜਾ ਰਿਹਾ ਹੈ |
Ad Position 22
No active advertisement
ਪਿਛਲੀ ਖ਼ਬਰ ਇਮਰਾਨ ਖਾਨ ਦੀ ਸਾਬਕਾ ਪਤਨੀ ਕਰਵਾ ਰਹੀ ਦੂਜਾ ਵਿਆਹ ਅਗਲੀ ਖ਼ਬਰ ਸੁਖਦੇਵ ਸਿੰਘ ਢੀਂਡਸਾ ਦੀ ਯਾਦ 'ਚ ਕਰਵਾਇਆ ਗਿਆ ਸਮਾਗਮ ਵੱਖ-ਵੱਖ ਸ਼ਖ਼ਸੀਅਤਾ ਵਲੋਂ ਸ਼ਰਧਾਂਜਲੀਆਂ
Ad Position 24